Home / Punjab / 6ਵ ਵਿਸ਼ਵ ਕਬੱਡੀ ਕੱਪ 3 ਨਵੰਬਰ ਤੋਂ : ਸੁਖਬੀਰ ਰੂਪਨਗਰ ਵਿਖੇ ਹੋਵੇਗੀ ਟੂਰਨਾਮੈਂਟ ਦੀ ਸ਼ੁਰੂਆਤ

6ਵ ਵਿਸ਼ਵ ਕਬੱਡੀ ਕੱਪ 3 ਨਵੰਬਰ ਤੋਂ : ਸੁਖਬੀਰ ਰੂਪਨਗਰ ਵਿਖੇ ਹੋਵੇਗੀ ਟੂਰਨਾਮੈਂਟ ਦੀ ਸ਼ੁਰੂਆਤ

ਚੰਡੀਗੜ੍ਹ, 12 ਜੁਲਾਈ (ਚ.ਨ.ਸ.) :  ਉੁਪ ਮੁੱਖ ਮੰਤਰੀ ਪੰੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ 6 ਵਾਂ ਵਿਸ਼ਵ ਕਬੱਡੀ ਕੱਪ-2016 ਸੂਬੇ ਵਿਚ 3 ਤੋਂ 17 ਨਵੰਬਰ ਤੱਕ ਰਾਜ ਦੇ ਵੱਖ-ਵੱਖ  ਸਟੇਡੀਅਮਾਂ ਵਿਚ ਕਰਵਾਇਆ ਜਾਵੇਗਾ। ਵਿਸ਼ਵ ਕਬੱਡੀ ਕੱਪ ਦਾ ਆਗਾਜ਼ ਰੂਪਨਗਰ ਵਿਖੇ  ਅਤੇ ਸਮਾਪਤੀ ਸਮਾਰੋਹ ਜਲਾਲਾਬਾਦ ਵਿਖੇ ਹੋਵੇਗਾ।ਅੱਜ ਇਥੇ ਟੂਰਨਾਮੈਂਟ ਦੀ ਪ੍ਰਬੰਧਕੀ ਕਮੇਟੀ ਦੀ ਉਚ ਪੱੱਧਰੀ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ, ਜਿਨ੍ਹਾਂ ਕੋਲ ਖੇਡ ਵਿਭਾਗ ਦਾ ਵਿਭਾਗ ਵੀ ਹੈ, ਨੇ ਸੂਬੇ ਅੰਦਰ ਚੱਲਣ ਵਾਲੇ ਇਸ ਵਿਸ਼ਵ ਕਬੱਡੀ ਮੁਕਾਬਲਿਆਂ ਦੀ ਸਮਾਂ ਸਾਰਣੀ ਨੂੰ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਵਿਸ਼ਵ ਕੱਪ ਦੇ ਕਬੱਡੀ ਮੈਚ 14 ਜ਼ਿਲ੍ਹਿਆਂ ਵਿਚ ਉਸਾਰੇ ਗਏ ਸਟੇਡੀਅਮਾਂ ਵਿਚ ਖੇਡੇ ਜਾਣਗੇ ਇਸ ਵਿਸ਼ਵ ਕੱਪ ਦੌਰਾਨ 14 ਵੱਖ-ਵੱਖ ਮੁਲਕਾਂ ਦੀਆਂ ਪੁਰਸ਼ ਵਰਗ ਵਿਚ 12 ਅਤੇ ਮਹਿਲਾ ਵਰਗ ਵਿਚ 8 ਟੀਮਾਂ  ਖਿਤਾਬੀ ਜਿੱਤ ਲਈ ਭਿੜਨਗੀਆਂ। ਪੁਰਸ਼ ਵਰਗ ਦੀ ਜੇਤੂ ਟੀਮ ਨੂੰ 2 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ
ਅਤੇ ਮਹਿਲਾ ਵਰਗ ਵਿਚ ਜੇਤੂ ਟੀਮ ਲਈ ਨਕਦ ਇਨਾਮ 1 ਕਰੋੜ ਰੁਪਏ ਦੀ ਹੱਕਦਾਰ ਹੋਵੇਗੀ।
ਇਸ ਮੌਕੇ ਵਿਸ਼ਵ ਕੱਪ ਦੇ ਨਸ਼ਿਆਂ ਤੋਂ ਮੁਕਤ ਆਯੋਜਨ ਲਈ ਉਪ ਮੁੱਖ ਮੰਤਰੀ ਨੇ 40 ਲੱਖ ਰੁਪਏ ਡੋਪ ਟੈਸਟਾਂ ਹਿੱਤ ਪ੍ਰਵਾਨ ਕੀਤੇ  ਅਤੇ ਇਕ ‘ਡੋਪ ਵਿਰੋਧੀ ਕਮੇਟੀ’ ਦਾ ਵੀ ਗਠਨ ਕੀਤਾ ਗਿਆ। ਸ. ਬਾਦਲ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਉਹ ਨਸ਼ਾ ਮੁਕਤ ਵਿਸ਼ਵ ਕੱਪ ਯਕੀਨੀ ਬਣਾਉਣ ਲਈ ਨੈਸ਼ਨਲ ਐਂਟੀ ਡੋਪ ਏਜੰਸੀ (ਨਾਡਾ) ਨਾਲ ਸੰਪਰਕ ਕਰਨ ਤਾਂ ਜੋ ਏਜੰਸੀ ਵਲੋਂ ਡੋਪ ਟੈਸਟ ਲੈ ਕੇ ਨਤੀਜੇ ਦਿੱਤੇ ਜਾ ਸਕਣ। ਸ. ਬਾਦਲ ਵਲੋਂ  ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਵਿਸ਼ਵ ਕੱਪ ਲਈ ਲੋੜੀਂਦੀ ਸੁਰੱਖਿਆ, ਆਵਾਜਾਈ ਤੇ ਭਾਗ ਲੈਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਦੀ  ਰਿਹਾਇਸ਼ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਹੁਕਮ ਦਿੱਤੇ ਗਏ।
ਸ. ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਕਬੱਡੀ ਕੱਪਾਂ ਦੇ ਆਯੋਜਨ ਰਾਹੀਂ ਕਬੱਡੀ ਖੇਡ ਦੀ ਮਕਬੂਲੀਅਤ ਵਿਚ ਵਾਧਾ ਹੋਣ ‘ਤੇ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਅਜਿਹੇ ਕਬੱਡੀ ਮੁਕਾਬਲਿਆਂ ਦੀ ਸਫਲਤਾ ਕਾਰਨ  ਕਬੱਡੀ ਦੀ ਖੇਡ ਦਾ ਮੁਹਾਂਦਰਾ ਵਿਸ਼ਵ ਪੱਧਰੀ ਹੋ ਗਿਆ ਹੈ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਵਿਸ਼ਵ ਕਬੱਡੀ ਲੀਗ ਵੀ ਸ਼ੁਰੁ ਹੋ ਚੁੱਕੀ ਹੈ ਜਿਸ ਨਾਲ ਆਲਮੀ ਪੱਧਰ ‘ਤੇ  ਕਬੱਡੀ ਪ੍ਰੇਮੀਆਂ ਅਤੇ ਦਰਸ਼ਕਾਂ ਦੀ ਗਿਣਤੀ ਵਿਚ ਅਥਾਹ ਵਾਧਾ ਹੋਇਆ ਹੈ। ਸੂਬਾ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਯਤਨਾਂ ਦਾ ਜਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਖੇਡਾਂ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਖੇਡ ਫੰਡ ਕਾਇਮ ਕੀਤਾ ਹੈ।
ਇਸ ਮੀਟਿੰਗ ਵਿਚ ਪੇਂਡੂ ਵਿਕਾਸ ਮੰਤਰੀ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਪ੍ਰਮੁੱਖ ਸਕੱਤਰ ਵਿੱਤ ਡੀ.ਪੀ. ਰੈਡੀ, ਪ੍ਰਮੁੱਖ ਸਕੱਤਰ ਉਦਯੋਗ ਅਨੁਰਿੱਧ ਤਿਵਾੜੀ, ਏ.ਡੀ.ਜੀ.ਪੀ.  ਹਰਦੀਪ ਸਿੰਘ ਢਿਲੋਂ, ਸਕੱਤਰ ਖੇਡਾਂ ਵਿਵੇਕ ਪ੍ਰਤਾਪ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਤੇ ਮਨਵੇਸ਼ ਸਿੰਘ ਸਿੱਧੂ ਤੇ ਅਜੇ ਮਹਾਜਨ, ਡਾਇਰੈਕਟਰ ਖੇਡਾਂ ਰਾਹੁਲ ਗੁਪਤਾ ਹਾਜ਼ਰ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *