Home / India / 5 ਸੂਬਿਆਂ ਦੀਆਂ ਚੋਣਾਂ ਸਬੰਧੀ ਕਮਿਸ਼ਨ ਵੱਲੋਂ ਮੀਟਿੰਗ ਅੱਜ ਹੋ ਸਕਦੈ ਚੋਣਾਂ ਦਾ ਐਲਾਨ

5 ਸੂਬਿਆਂ ਦੀਆਂ ਚੋਣਾਂ ਸਬੰਧੀ ਕਮਿਸ਼ਨ ਵੱਲੋਂ ਮੀਟਿੰਗ ਅੱਜ ਹੋ ਸਕਦੈ ਚੋਣਾਂ ਦਾ ਐਲਾਨ

ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਹੀ ਸਿਆਸੀ ਦਲ ਦੇ ਸਕਣਗੇ ਇਸ਼ਤਿਹਾਰ

ਨਵੀਂ ਦਿੱਲੀ, 3 ਜਨਵਰੀ (ਚ.ਨ.ਸ.):  ਪੰਜਾਬ ਸਮੇਤ ਪੰਜ ਰਾਜਾਂ ਵਿੱਚ ਚੋਣਾਂ ਦਾ ਐਲਾਨ 4 ਜਨਵਰੀ ਨੂੰ ਹੋ ਸਕਦਾ ਹੈ। ਇਸ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਅੱਜ ਪੰਜ ਰਾਜਾਂ ਦੇ ਚੋਣ ਪ੍ਰਤੀਨਿਧੀਆਂ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ 8 ਤੋਂ 12 ਫਰਵਰੀ ਵਿਚਾਲੇ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਇਸ ਦੀ ਰਿਪੋਰਟ ਭਾਰਤੀ ਚੋਣ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ। ਹੁਣ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਚੋਣ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ, ਸੀ.ਆਰ.ਪੀ.ਐਫ. ਤੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਚੋਣਾਂ ਦੌਰਾਨ ਫੋਰਸ ਤਾਇਨਾਤੀ ਨੂੰ ਲੈ ਕੇ ਚਰਚਾ ਹੋਈ। ਯਾਦ ਰਹੇ ਕਿ ਯੂ.ਪੀ., ਪੰਜਾਬ, ਗੋਆ, ਮਣੀਪੁਰ ਤੇ ਉੱਤਰਾਖੰਡ ਵਿੱਚ ਵੋਟਾਂ ਹਨ। ਜ਼ਿਕਰਯੋਗ ਹੈ ਕਿ 2 ਸੂਬਿਆਂ ‘ਚ ਹੋਣ ਵਾਲੇ ਬੋਰਡ ਦੇ ਪੇਪਰਾਂ ਨੂੰ ਮੁੱਖ ਰੱਖਦਿਆਂ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਸਸ਼ੋਪੰਜੇ ਦੀ ਸਥਿਤੀ ਬਣੀ ਹੋਈ ਸੀ ਪਰ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਸਥਿਤੀ ਸਾਫ ਹੋ ਗਈ ਹੈ। ਹੁਣ ਚੋਣ ਕਮਿਸ਼ਨ ਨੇ ਤੈਅ ਕਰਨਾ ਹੈ ਕਿ ਕਦੋਂ
ਚੋਣਾਂ ਕਰਾਉਣੀਆਂ ਹਨ। ਇਸ ਮੌਕੇ ਵੀ. ਕੇ. ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ  ਸ੍ਰੀ ਵੀ. ਕੇ. ਸਿੰਘ ਮੁੱਖ ਚੋਣ ਅਫ਼ਸਰ ਪੰਜਾਬ ਨੇ ਕਿਹਾ   ਕਿ  ਚੋਣ ਕਮਿਸ਼ਨ ਭਾਰਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਚੋਣ ਲੜ ਰਹੀਆਂ ਸਮੁੱਚੀਆਂ ਰਾਜਨੀਤਕ ਪਾਰਟੀਆਂ ਅਤੇ ਅਜ਼ਾਦ ਉਮੀਦਵਾਰ ਚੋਣ ਕਮਿਸ਼ਨ ਵੱਲੋਂ ਬਣਾਈਆ ਗਈਆਂ ਜਿਲ੍ਹਾਂ ਪੱਧਰੀ ਮੀਡੀਆਂ ਸਰਟੀਫੀਕੇਸ਼ਨ ਅਤੇ ਮੋਨਿਟਰਿੰਗ ਕਮੇਟੀਆਂ ਅਤੇ ਰਾਜ ਪੱਧਰੀ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਟੀ ਚੈਨਲਾਂ /ਕੇਬਲ ਚੈਨਲਾਂ, ਰੇਡੀÀ ਅਤੇ ਮੋਬਾਇਲ ਉਤੇ ਕੀਤੀ ਜਾਣ ਵਾਲੀ  ਇਸ਼ਤਿਹਾਰਬਾਜੀ ਕਰ ਸਕਣਗੀਆਂ।
ਉਨ੍ਹਾਂ ਕਿਹਾ ਕਿ ਇਸ਼ਤਿਹਾਰਬਾਜੀ ਸਬੰਧੀ ਪਹਿਲੇ ਨਿਯਮ ਦਾ ਦਾਇਰਾ ਹੋਰ ਵਧਾਉਦੀਆਂ ਹੁਣ ਸਿਨੇਮਾਂ ਘਰਾਂ, ਜਨਤਕ ਖੇਤਰਾਂ ਵਿੱਚ ਆਡੀਉ-ਵੀਡੀਉ ਇਸ਼ਤਿਹਾਰਬਾਜੀ  ਅਤੇ ਵੱਡੇ ਪੱਧਰ ਤੇ ਐਸ ਐਮ ਐਸ/ਅਵਾਜ਼ ਅਧਾਰਤ ਸੁਨੇਹੇ ਵੀ ਸ਼ਾਮਲ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਜਨੀਤਕ ਪਾਰਟੀਆਂ ਨੂੰ ਸਿਆਸੀ ਇਸ਼ਤਿਹਾਰਬਾਜੀ ਕਰਨ ਸਬੰਧੀ ਪ੍ਰਵਾਨਗੀ ਦੇਣ ਲਈ ਸਮੂੰਹਜ਼ਿਲ੍ਹਿਆ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮੀਡੀਆਂ ਸਰਟੀਫੀਕੇਸ਼ਨ ਅਤੇ ਮੋਨਿਟਰਿੰਗ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਦਕਿ ਰਾਜ ਪੱਧਰ ਤੇ ਐਡੀਸ਼ਨਲ ਮੁੱਖ ਚੋਣ ਅਫ਼ਸਰ ਦੀ ਅਗਵਾਈ ਵਿੱਚ ਇਹ ਕਮੇਟੀ ਗਠਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਚੋਣ ਅਫ਼ਸਰ ਦੀ ਅਗਵਾਈ ਹੇਠਲੀ ਕਮੇਟੀ ਇਸ਼ਤਿਹਾਰਬਾਜੀ ਸਬੰਧੀ ਪ੍ਰਵਾਨਗੀਆਂਬਾਰੇ ਪ੍ਰਾਪਤਸ਼ਿਕਾਇਤਾ ਦਾ ਨਿਬੇੜਾ ਕਰੇਗੀ।
ਸ਼ੀ ਸਿੰਘ ਨੇ ਕਿਹਾ ਕਿ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆਂ ਦੀ ਵਰਤੋਂ ਸਬੰਧੀ ਆਪਣੇ ਨਾਮਜਦਗੀ ਫਾਰਮ ਭਰਨ ਵੇਲੇ ਵੇਰਵਾ ਦੇਣਾ ਪਵੇਗਾ ਕਿਉਕਿ ਚੋਣ ਕਮਿਸ਼ਨ ਵੱਲੋਂ ਇੰਟਰਨੈਟ ਅਧਾਰਤ ਸੋਸ਼ਲ ਮੀਡੀਆਂ ਉਤੇ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ ਲਈ ਵੀ ਪਹਿਲਾਂ ਪ੍ਰਵਾਨਗੀ ਲੈਣੀ ਪਵੇਗੀ ਅਤੇ ਇਸ ਉਤੇ ਹੋਣ ਵਾਲੇ ਖਰਚ ਨੂੰ ਵੀ ਚੋਣ ਖਰਚਿਆਂ ਵਿੱਚ ਜੋੜਿਆਂ ਜਾਵੇਗਾ।
ਉਨ੍ਹ੍ਹਾਂ ਕਿਹਾ ਕਿ ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਉਮੀਦਵਾਰ ਵੱਲੋਂ ਆਪਣੇ ਬਲਾਗ /ਆਪਣੇ ਅਕਾਊਟ ਵੈਬਸਾਇਟ ਉਤੇ ਜਾਰੀ ਸੰਦੇਸ਼/ਟਿੱਪਣੇ/ਫੋਟੋਆਂ/ਵੀਡੀÀ ਪੋਸਟ ਜਾਂ ਅਪਲੋਡ ਕਰਨ ਲਈ ਕਿਸੀ ਤਰ੍ਹਾਂ ਦੀ ਵੀ ਪ੍ਰਵਾਨਗੀ ਦੀ ਲੋੜ ਨਹੀਂ ਹੈ ਪ੍ਰੰਤੂ ਇੰਟਰਨੈਟ ਅਧਾਰਤ ਈ ਪੇਪਰ ਵਿੱਚ ਇਸ਼ਤਿਹਾਰ ਦੇਣ ਲਈ ਪ੍ਰਵਾਨਗੀ ਲੈਣੀ ਪਵੇਗੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *