Breaking News
Home / Punjab / ਨਾਭਾ ਜੇਲ੍ਹ ਬਰੇਕ ਮਾਮਲਾ ਮਿੰਟੂ ਦਾ ਪੁਲਿਸ ਰਿਮਾਂਡ 26 ਤੱਕ ਵਧਾਇਆ

ਨਾਭਾ ਜੇਲ੍ਹ ਬਰੇਕ ਮਾਮਲਾ ਮਿੰਟੂ ਦਾ ਪੁਲਿਸ ਰਿਮਾਂਡ 26 ਤੱਕ ਵਧਾਇਆ

ਨਾਭਾ 22 ਦਸੰਬਰ  (ਰਾਜਿੰਦਰ ਸਿੰਘ ਕਪੂਰ) ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਪੁਲਿਸ ਵੱਲੋਂ ਅੱਜ ਫੇਰ ਜੇਲ੍ਹ ਤੋਂ ਫਰਾਰ ਹੋਏ ਹਰਮਿੰਦਰ ਸਿੰਘ ਮਿੰਟੂ ਸਮੇਤ ਪੰਜੇਂ ਦੋਸ਼ੀਆਂ ਨੂੰ ਮਾਨਯੋਗ ਨਾਭਾ ਅਦਾਲਤ ਵਿੱਚ ਪੇਸ਼ ਕੀਤਾ ਜਿਨ੍ਹਾਂ ਨੂੰ 26ਦਸੰਬਰ ਤੱਕ ਪੁਲਿਸ ਰਿਮਾਂਡ ਦਾ ਵਾਧਾ ਕਰ ਦਿੱਤਾ। ਅੱਜ ਵੀ ਪੁਲਿਸ ਵੱਲੋਂ ਅੱਗੇ ਦੀ ਪੁੱਛਗਿਛ ਲਈ ਹਰਮਿੰਦਰ ਸਿੰਘ ਮਿੰਟੂ ਸਮੇਤ ਦੋਸ਼ੀਆਂ ਦਾ 10ਦਿਨਾਂ ਪੁਲਿਸ ਰਿਮਾਂਡ ਵਧਾਉਣ ਦੀ ਮੰਗ ਕੀਤੀ, ਦੋਸ਼ੀਆਂ ਵੱਲੋ ਪੇਸ਼ ਹੋਏ ਵਕੀਲਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪਰ ਸਰਕਾਰੀ ਵਕੀਲ ਦੀ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੱਜ ਐਸ.ਡੀ.ਜੇ.ਐਮ ਰਾਮਪਾਲ  ਵੱਲੋਂ ਚਾਰ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ। ਪੁਲਿਸ ਵੱਲੋਂ ਅੱਜ ਹਰਮਿੰਦਰ ਸਿੰਘ ਮਿੰਟੂ, ਪਰਵਿੰਦਰ ਸਿੰਘ ਭਿੰਦਾ, ਗੁਰਪ੍ਰੀਤ ਸਿੰਘ ਮਾਂਗੇਵਾਲ, ਬਿੱਕਰ ਸਿੰਘ ਅਤੇ ਜਗਤਵੀਰ ਸਿੰਘ ਨੂੰ ਨਾਭਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਨਾਭਾ ਅਦਾਲਤ ਵੱਲੋਂ 20 ਦਸੰਬਰ ਨੂੰ ਵੀ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਸੀ। ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਕੁੱਲ 11ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਕੋਲੋ ਕਈ ਮਾਰੂ ਹਥਿਆਰ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਵਰਤੀਆ
ਗਈਆ ਕਾਂਰਾ ਵੀ ਬਰਾਮਦ ਕੀਤੀਆ ਜਾ ਚੁੱਕੀਆ ਹਨ ਪਰ ਹਲੇ ਤੱਕ ਨਾਭਾ ਮੈਕਸੀਮਮ ਸਿਕਉਰਟੀ ਜੇਲ੍ਹ ਵਿੱਚੋਂ ਫਰਾਰ ਖਾੜਕੂ ਕਸ਼ਮੀਰਾ ਸਿੰਘ, ਗੈਂਗਸਟਰ ਵਿੱਕੀ ਗੋਡਰ, ਗੁਰਪ੍ਰੀਤ ਸਿੰਘ ਸੇਖੋ, ਬਿਕਰਮਜੀਤ ਸਿੰਘ, ਨੀਟਾ ਦਿਉਲ ਹਲੇ ਫਰਾਰ ਹਨ। ਦੂਜੇ ਪਾਸੇ ਆਰੋਪੀ ਪੱਖ ਦੇ ਵਕੀਲ ਸਰਵਿੰਦਰ ਗਰੇਵਾਲ ਦਾ ਕਹਿਣਾ ਹੈ ਕਿ ਪੁਲਿਸ ਨੇ ਇਨ੍ਹਾਂ ਆਰੋਪੀਆ ਕੋਲੋ ਜੋ ਕੁਝ ਬਰਾਮਦ ਕਰਵਾਉਣਾ ਸੀ ਉਹ ਬਰਾਮਦ ਕਰਵਾਕੇ ਚੁੱਕੇ ਹਨ ਪੁਲਿਸ ਬਿਨ੍ਹਾਂ ਵਜ੍ਹਹ ਰਿਮਾਂਡ ਮੰਗ ਕਰ ਰਹੀ ਹੈਇਸ ਸਬੰਧੀ ਗੱਲ ਕਰਦੇ ਹੋਏ ਡੀ.ਐਸ.ਪੀ ਨਾਭਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਪੁਲਿਸ ਵੱਲੋਂ ਪੰਜ ਆਰੋਪੀਆ ਨੂੰ ਨਾਭਾ ਅਦਾਲਤ ਵਿੱਚ ਪੇਸ਼ ਕਰਕੇ 10ਦਿਨਾਂ ਪੁਲਿਸ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ ਜਿਸ ਤਹਿਤ ਮਾਨਯੋਗ ਅਦਾਲਤ ਵੱਲੋਂ ਸਾਰੇ ਆਰੋਪੀਆ ਨੂੰ 26 ਦਸੰਬਰ ਤੱਕ ਪੁਲਿਸ ਰਿਮਾਂਡ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਬਹੁਤ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ ਅਤੇ ਛੇਤੀ ਹੀ ਵੱਡਾ ਖੁਲਾਸਾ ਕਰਨ ਦੀ ਗੱਲ ਆਖੀ।

ਇਸ ਸਬੰਧੀ ਆਰੋਪੀ ਪੱਖ ਦੇ ਵਕੀਲ ਸਰਵਿੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਪੁਲਿਸ ਵੱਲੋਂ ਅੱਜ ਪੇਸ਼ ਹੋਏ ਸਾਰੇ ਆਰੋਪੀਆ ਲਈ 10ਦਿਨਾਂ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਹੈ ਜਦਕਿ ਪੁਲਿਸ ਇਨ੍ਹਾਂ ਦੋਸ਼ੀਆ ਕੋਲ ਕਾਰ ਅਤੇ ਹਥਿਆਰ ਬਰਾਮਦ ਦੀ ਗੱਲ ਕਰ ਰਹੀ ਹੈ ਜਦਕਿ ਪੁਲਿਸ ਪਹਿਲਾਂ ਹੀ ਸਭ ਕੁਝ ਬਰਾਮਦ ਕਰ ਚੁੱਕੀ ਹੈ। ਉਨ੍ਹਾਂ ਮਾਮਲੇ ਦੀ ਦੁਬਾਰਾ ਤਫਤੀਸ਼ ਕਰਨ ਦੀ ਮੰਗ ਕੀਤੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *