Home / Breaking News / 21ਵੀਂ ਸਦੀ ‘ਚ ਹਰ ਘਰ ਹੋਵੇਗਾ ਬਿਜਲੀ ਦਾ ਹੱਕਦਾਰ: ਮੋਦੀ

21ਵੀਂ ਸਦੀ ‘ਚ ਹਰ ਘਰ ਹੋਵੇਗਾ ਬਿਜਲੀ ਦਾ ਹੱਕਦਾਰ: ਮੋਦੀ

ਦੇਹਰਾਦੂਨ, 20 ਅਕਤੂਬਰ (ਪੱਤਰ ਪ੍ਰੇਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਦੌਰੇ ਲਈ ਕੇਦਾਰਨਾਥ ਪਹੁੰਚੇ। ਇੱਥੇ ਉਨ੍ਹਾਂ ਨੇ ਕੇਦਾਰਨਾਥ ਮੰਦਰ ‘ਚ ਪੂਜਾ ਅਰਚਨਾ ਕੀਤੀ ਤੇ 2022 ਮਿਸ਼ਨ ਦਾ ਸੰਕਲਪ ਵੀ ਲਿਆ।  ਮੋਦੀ ਨੇ ਕਿਹਾ, ਇੱਕ ਵਾਰ ਫੇਰ ਬਾਬਾ ਨੇ ਮੈਨੂੰ ਬੁਲਾਇਆ ਹੈ। ਇੱਥੇ ਮੈਨੂੰ ਜੀਵਨ ਦੇ ਕਈ ਮਹੱਤਵਪੂਰਨ ਸਾਲ ਬਿਤਾਉਣ ਦਾ ਮੌਕਾ ਮਿਲਿਆ ਪਰ ਫੇਰ ਮੈਨੂੰ ਬਾਬਾ ਨੇ ਦੇਸ਼ ਸੇਵਾ ਲਈ ਵਾਪਸ ਭੇਜ ਦਿੱਤਾ। ਇਹੀ ਬਾਬਾ ਕੇਦਾਰ ਦੀ ਸੱਚੀ ਸੇਵਾ ਹੈ।” ਉਨ੍ਹਾਂ ਕਿਹਾ, “ਮੈਂ ਪਵਿੱਤਰ ਮਨ ਨਾਲ ਦੇਸ਼ ਨੂੰ ਅੱਗੇ ਵਧਾਉਣ ਲਈ ਮਿਹਨਤ ਕਰਾਂਗੇ।” ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜਦੋਂ ਕੇਦਾਰਨਾਥ ‘ਚ ਸੰਕਟ ਆਇਆ ਤਾਂ ਮੈਂ ਗੁਜਰਾਤ ਸਰਕਾਰ ਵੱਲੋਂ ਪੂਰਨ ਪੁਨਰ ਨਿਰਮਾਣ ਦੀ ਜ਼ਿੰਮੇਵਾਰੀ ਲਈ ਸੀ। ਇਸ ਗੱਲ ਨੂੰ ਲੈ ਕੇ ਦਿੱਲੀ ਕੋਹਰਾਮ ਮੱਚ ਗਿਆ ਤੇ ਉੱਤਰਖੰਡ ਸਰਕਾਰ ਨੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੇਦਾਰਪੁਰੀ ‘ਚ ਦੁਬਾਰਾ ਨਿਰਮਾਣ ਦੇ ਕਰੀਬ ਪੰਜ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਉਹ ਦੇਸ਼ ਦੀ ਤਰੱਕੀ ਲਈ ਇਸ ਸਾਲ ਵੱਧ ਤੋਂ ਵੱਧ ਯੋਗਦਾਨ ਪਾਉਣ। ਇਸ ਮੌਕੇ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 21ਵੀਂ ਸਦੀ ਦੌਰਾਨ ਦੇਸ਼ ਦਾ ਹਰ ਘਰ ਬਿਜਲੀ ਪਾਉਣ ਦਾ ਹੱਕਦਾਰ ਹੈ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *