Home / Breaking News / 177 ਵਸਤਾਂ ਹੋਈਆਂ ਸਸਤੀਆਂ

177 ਵਸਤਾਂ ਹੋਈਆਂ ਸਸਤੀਆਂ

ਗੁਹਾਟੀ/ਨਵੀਂ ਦਿੱਲੀ, 10 ਨਵੰਬਰ (ਚੜ੍ਹਦੀਕਲਾ ਬਿਊਰੋ) :  ਗੁੱਡਜ਼ ਐਂਡ ਸਰਵਿਸ ਟੈਕਸ (ਜੀ. ਐਸ. ਟੀ.) ਕੌਂਸਲ ਨੇ 28 ਫੀਸਦੀ ਦੇ ਟੈਕਸ ‘ਚ ਸਿਰਫ 50 ਵਸਤਾਂ ਰੱਖਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ‘ਚ ਜ਼ਿਆਦਾਤਰ ਲਗਜ਼ਰੀ ਚੀਜ਼ਾਂ ਹਨ। ਉਥੇ ਹੀ 177 ਚੀਜ਼ਾਂ ‘ਤੇ ਹੁਣ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਟੈਕਸ ਲੱਗੇਗਾ, ਭਾਵ ਹੁਣ ਚੀਜ਼ਾਂ ਸਸਤੀਆਂ ਹੋਣਗੀਆਂ। ਬਿਹਾਰ ਦੇ ਡਿਪਟੀ ਸੀ. ਐਮ. ਸੁਸ਼ੀਲ ਕੁਮਾਰ ਮੋਦੀ ਨੇ ਸ਼ੁੱਕਰਵਾਰ ਨੂੰ ਗੋਹਾਟੀ ‘ਚ ਹੋਈ ਬੈਠਕ ਦੌਰਾਨ ਕਿਹਾ ਕਿ ਚਿੰਗਮ, ਚਾਕਲੇਟ, ਆਫਟਰ ਸ਼ੇਵ, ਵਾਸ਼ਿੰਗ ਪਾਊਂਡਰ, ਡਿਟਰਜ਼ੈਂਟ, ਮਾਰਬਲ ‘ਤੇ ਹੁਣ 18 ਫੀਸਦੀ ਜੀ. ਐਸ. ਟੀ. ਲੱਗੇਗਾ। ਇਸ ਬੈਠਕ ‘ਚ ਸ਼ਾਮਲ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ 178 ਵਸਤਾਂ ‘ਤੇ ਜੀ. ਐਸ. ਟੀ. ਦਰ ਘਟਾਈ ਗਈ ਹੈ।
13 ਵਸਤਾਂ ‘ਤੇ ਜੀ. ਐਸ. ਟੀ. 18 ਫੀਸਦੀ ਤੋਂ 12 ਫੀਸਦੀ ਕਰ ਦਿੱਤੀ ਗਈ ਹੈ। ਰੇਸਤਰਾਂ ਨੂੰ ਹੁਣ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾ ਫਾਇਦਾ ਨਹੀਂ ਮਿਲੇਗਾ। ਹੁਣ ਏ. ਸੀ., ਨਾਨ ਏ. ਸੀ. ਰੇਸਤਰਾਂ ਲਈ ਜੀ. ਐਸ. ਟੀ. ਰੇਟ 5 ਫੀਸਦੀ ਰਹੇਗਾ।
ਉਥੇ ਹੀ 7500 ਰੁਪਏ ਤੋਂ ਜ਼ਿਆਦਾ ਰੇਟ ਵਾਲੇ ਹੋਟਲਾਂ ‘ਤੇ ਆਈ. ਟੀ. ਸੀ. ਸਮੇਤ 18 ਫੀਸਦੀ ਟੈਕਸ ਲੱਗੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ 15 ਨਵੰਬਰ ਤੋਂ ਜੀ. ਐਸ. ਟੀ. ਦੇ ਨਵੇਂ ਰੇਟ ਲਾਗੂ ਹੋਣਗੇ। ਇਥੇ ਇਹ ਗੱਲ ਵਰਣਨਯੋਗ ਹੈ ਕਿ 28 ਫੀਸਦੀ ਸਲੈਬ ‘ਚ ਕੀਤੇ ਗਏ ਵੱਡੇ ਬਦਲਾਅ ਨਾਲ ਸਰਕਾਰੀ ਖਜ਼ਾਨੇ ਨੂੰ ਸਾਲਾਨਾ 20,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *