Breaking News
Home / Breaking News / ਫ਼ੌਜ ਪੁਲ ਬਣਾਉਣ ਜਾਂ ਸੜਕਾਂ ਸਾਫ਼ ਕਰਨ ਲਈ ਨਹੀਂ ਹੁੰਦੀ : ਕੈਪਟਨ

ਫ਼ੌਜ ਪੁਲ ਬਣਾਉਣ ਜਾਂ ਸੜਕਾਂ ਸਾਫ਼ ਕਰਨ ਲਈ ਨਹੀਂ ਹੁੰਦੀ : ਕੈਪਟਨ

ਨਵੀਂ ਦਿੱਲੀ/ਮੁੰਬਈ, 31 ਅਕਤੂਬਰ (ਚ.ਨ.ਸ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਮੁੰਬਈ ਵਿੱਚ ਐਲਫਿਨਸਟੋਨ ਪੁਲ ਦੀ ਮੁੜ ਉਸਾਰੀ ਲਈ ਭਾਰਤੀ ਫੌਜ ਦੀਆਂ ਸੇਵਾਵਾਂ ਲੈਣ ਦੇ ਅਨੋਖੇ ਫੈਸਲੇ ਨੂੰ ਅਫਸੋਸਜਨਕ ਦੱਸਦਿਆਂ ਇਸ ਦੀ ਆਲੋਚਨਾ ਕੀਤੀ ਜਿਸ ਨਾਲ ਸਰਕਾਰ ਅਤੇ ਭਾਰਤੀ ਰੇਲਵੇ ਦੇ ਨਿਸਫਲ ਰਹਿਣ ਦੀ ਪੁਸ਼ਟੀ ਵੀ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਫੌਜ ਦਾ ਕੰਮ ਜੰਗ ਲਈ ਸਿਖਲਾਈ ਅਤੇ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ ਨਾ ਕਿ ਪੁਲ ਅਤੇ ਸੜਕਾਂ ਦੀ ਸਫਾਈ ਕਰਨਾ ਹੈ। ਉਨ੍ਹਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀਆਂ ਸੇਵਾਵਾਂ ਨੂੰ ਸੰਕਟਹੀਣ ਸਿਵਲ ਕਾਰਜਾਂ ਲਈ ਵਰਤ ਕੇ ਫੌਜ ਦੀ ਅਜਿਹੀ ਦੁਰਵਰਤੋਂ ਨਾਲ ਨਿਕਲਣ ਵਾਲੇ ਗੰਭੀਰ ਸਿੱਟਿਆਂ ਵਿਰੁੱਧ ਖਬਰਦਾਰ ਕੀਤਾ।  ਮੁੱਖ ਮੰਤਰੀ ਨੇ ਆਖਿਆ ਕਿ ਸਥਿਤੀ ਭਾਵੇਂ ਕਿਹੋ ਜਿਹੀ ਵੀ ਹੋਵੇ ਪਰ ਅਜਿਹੇ ਫੈਸਲਿਆਂ ਨੂੰ ਮੈਰਿਟ ‘ਤੇ ਨਹੀਂ ਲਿਆ ਜਾਂਦਾ ਜਿਸ ਦੇ ਦੂਰਗਾਮੀ ਮਾੜੇ ਸਿੱਟੇ ਨਿਕਲਣ ਵਾਲੇ ਹੋਣ ਕਿਉਂਕਿ ਇਸ ਫੈਸਲੇ ਨਾਲ ਜਦੋਂ ਵੀ ਸਰਕਾਰਾਂ ਬੁਨਿਆਦੀ ਢਾਂਚਾ ਜਾਂ ਅਜਿਹੀਆਂ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ ਬੇਵੱਸ ਹੋ ਜਾਇਆ ਕਰਨਗੀਆਂ ਤਾਂ ਹਰ ਵਾਰ ਵੱਡੇ ਸਿਵਲੀਅਨ ਕਾਰਜਾਂ ਲਈ ਫੌਜ ਦੀ ਮਦਦ ਮੰਗਣ ਦਾ ਰੁਝਾਨ ਵਧ ਜਾਵੇਗਾ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *