Home / India / ਜ਼ੁਲਮ ਦੀਆਂ ਇੱਕਾ-ਦੁਕਾ ਘਟਨਾਵਾਂ ਦੇ ਆਧਾਰ ‘ਤੇ ਨਹੀਂ ਤਲਾਕ ਸੰਭਵ: ਅਦਾਲਤ

ਜ਼ੁਲਮ ਦੀਆਂ ਇੱਕਾ-ਦੁਕਾ ਘਟਨਾਵਾਂ ਦੇ ਆਧਾਰ ‘ਤੇ ਨਹੀਂ ਤਲਾਕ ਸੰਭਵ: ਅਦਾਲਤ

ਨਵੀਂ ਦਿੱਲੀ, 9 ਮਾਰਚ (ਚ.ਨ.ਸ.) :  ਜੀਵਨਸਾਥੀ ਨਾਲ ਇਕ-ਦੋ ਵਾਰ ਜ਼ਾਲਮਾਨਾ ਵਿਵਹਾਰ ਕੀਤਾ ਜਾਣਾ ਤਲਾਕ ਦਾ ਆਧਾਰ ਨਹੀਂ ਬਣ ਸਕਦਾ। ਇਸ ਗੱਲ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਬੁੱਧਵਾਰ ਨੂੰ ਇਕ ਪਤੀ ਨੂੰ ਮਿਲੀ ਤਲਾਕ ਦੀ ਡਿਗਰੀ ਰੱਦ ਕਰ ਦਿੱਤੀ ਗਈ। ਅਦਾਲਤ ਨੇ ਕਿਹਾ ਕਿ ਪਤੀ-ਪਤਨੀ ‘ਚੋਂ ਕਿਸੇ ਨੂੰ ਇਸ ਆਧਾਰ ‘ਤੇ ਤਲਾਕ ਨਹੀਂ ਦਿੱਤਾ ਜਾ ਸਕਦਾ ਕਿ ਉਸ ਦੇ ਸਾਥੀ ਨੇ ਇਕ-ਦੋ ਵਾਰ ਜ਼ਾਲਮਾਨਾ ਵਿਵਹਾਰ ਕੀਤਾ ਹੈ। ਇਸ ਦੇ ਨਾਲ ਹੀ ਜਸਟਿਸ ਆਰ.ਕੇ. ਅਗਰਵਾਲ ਅਤੇ ਏ. ਐਮ.ਸਾਪਰੇਅ ਨੇ ਕਈ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਵੀ ਤਲਾਕ ਦਾ ਆਧਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੰਜੈ ਸਿੰਘ ਨਾਂਮੀ ਵਿਅਕਤੀ ਨੂੰ ਦਿੱਲੀ ਦੀ ਟਰਾਇਲ ਕੋਰਟ ਨੇ ਜ਼ੁਲਮ ਦੇ ਆਧਾਰ ‘ਤੇ ਪਤਨੀ ਤੋਂ ਤਲਾਕ ਦਿਵਾ ਦਿੱਤਾ ਸੀ। ਪਤਨੀ ਵੱਲੋਂ ਇਸ ਫੈਸਲੇ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਗਈ , ਜਿੱਥੇ ਪਹਿਲਾਂ ਫੈਸਲਾ ਹੀ ਬਰਕਰਾਰ ਰਿਹਾ। ਜਦੋਂ ਇਸ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਤਾਂ ਅਦਾਲਤ ਨੇ ਕਿਹਾ ਕਿ 8-10 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਤਲਾਕ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ। ਕੋਰਟ ਨੇ ਦੇਖਿਆ ਕਿ ਜ਼ਾਲਮਾਨਾ ਵਿਵਹਾਰ ਦਾ ਦੋਸ਼ ਲਾਏ ਜਾਣ ਤੋਂ ਬਾਅਦ ਵੀ ਪਤੀ-ਪਤਨੀ ਇਕੱਠੇ ਰਹਿੰਦੇ ਸਨ। ਇਸ ਦਾ ਅਰਥ ਇਹ ਸੀ ਕਿ ਦੋਹਾਂ ‘ਚ ਸਮਝੌਤਾ ਹੋ ਗਿਆ ਹੈ।ਅਦਾਲਤ ਨੇ ਇਸ ਗੱਲ ‘ਚ ਵੀ ਕੋਈ ਦਮ ਨਹੀਂ ਮੰਨਿਆ, ਜਿਸ ਅਨੁਸਾਰ ਪਤਨੀ ਨੇ ਦਫਤਰ ਦੇ ਸਾਥੀਆਂ ਸਾਹਮਣੇ ਆਪਣੇ ਪਤੀ ਨੂੰ ਝਿੜਕਾ ਮਾਰੀਆਂ ਸਨ। ਇਸ ਲਈ ਅਦਾਲਤ ਨੇ ਤਾਲਾਕ ਦਾ ਫੈਸਲਾ ਰੱਦ ਕਰ ਦਿੱਤਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *