Home / Breaking News / ਜ਼ਮੀਨੀ ਵਿਵਾਦ ਦਾ ਮਾਮਲਾ

ਜ਼ਮੀਨੀ ਵਿਵਾਦ ਦਾ ਮਾਮਲਾ

ਕਲਯੁੱਗੀ ਪੁੱਤਰ ਨੇ ਪਿਓ-ਭਤੀਜੇ ਨੂੰ ਗੋਲੀਆਂ ਮਾਰਨ ਤੋਂ ਬਾਅਦ ਤਲਵਾਰਾਂ ਨਾਲ ਵੱਢਿਆ

ਚੜ੍ਹਦੀਕਲਾ ਬਿਊਰੋ
================
ਹੁਸ਼ਿਆਰਪੁਰ, 21 ਮਈ: ਥਾਣਾ ਬੁੱਲ੍ਹੋਵਾਲ ਦੀ ਚੌਂਕੀ ਸ਼ਾਮਚੁਰਾਸੀ ਦੇ ਨੇੜਲੇ ਪਿੰਡ ਲੰਮੇ ਵਿਖੇ ਜ਼ਮੀਨੀ ਵਿਵਾਦ ਕਾਰਨ ਇਕ ਕਲਯੁੱਗੀ ਪੁੱਤਰ ਵੱਲੋਂ ਆਪਣੇ ਲੜਕੇ ਨਾਲ ਮਿਲ ਕੇ ਆਪਣੇ ਬਜ਼ੁਰਗ ਪਿਤਾ ਅਤੇ ਭਤੀਜੇ ਨੂੰ ਗੋਲੀ ਮਾਰਨ ਉਪਰੰਤ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਦਿਨ ਦਿਹਾੜੇ ਵੱਢ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਦਰਦਨਾਕ ਸਮਾਚਾਰ ਹੈ। ਇਸ ਸਬੰਧੀ ਪੁਲਿਸ ਕੋਲ ਦਰਜ ਕਰਵਾਏ ਗਏ ਮ੍ਰਿਤਕ ਸੁਲੱਖਣ ਦੇ ਪੋਤਰੇ ਦੇ ਬਿਆਨ ਮੁਤਾਬਿਕ ਉਹ ਆਪਣੇ ਭਰਾ ਹਰਮੀਤ ਸਿੰਘ ਮੀਤੂ (38) ਪੁੱਤਰ ਸੁਰਜੀਤ ਸਿੰਘ ਨਾਲ ਸਵੇਰੇ ਖੇਤਾਂ ਨੂੰ ਰੇੜੇ ਤੇ ਪੱਠੇ ਲੈਣ ਜਾ ਰਿਹਾ ਸੀ ਤਾਂ ਉਸ ਨੂੰ ਬਲਵੀਰ ਸਿੰਘ ਬਿੱਲੂ ਪੁੱਤਰ ਸੁਲੱਖਣ ਸਿੰਘ ਵਾਸੀ ਲੰਮੇ ਨੇ ਪਿੱਛੋਂ ਬਾਰਾਂਬੌਰ ਦੇ ਬੰਦੂਕ ਨਾਲ ਗੋਲੀ ਮਾਰ ਦਿੱਤੀ। ਇਸ ਉਪਰੰਤ ਉਸ ਨੂੰ ਬਲਵੀਰ ਸਿੰਘ ਲੜਕੇ ਕੁਲਵੰਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਆ ਕੇ ਉਸ ਨੂੰ ਧੌਣ ਤੋਂ ਬੁਰੀ ਤਰ੍ਹਾਂ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਉਪਰੰਤ ਉਕਤ ਹਮਲਾਵਰਾਂ ਨੇ ਉਨ੍ਹਾਂ ਦੇ ਨਜ਼ਦੀਕੀ ਘਰ ਵਿਖੇ ਪੁੱਜ ਕੇ ਸੁਲੱਖਣ ਸਿੰਘ (92) ਪੁੱਤਰ ਬੰਤਾ ਸਿੰਘ ਦੇ ਵੀ ਗੋਲੀ ਮਾਰਨ ਉਪਰੰਤ ਉਸ ਦੇ
ਕਲਯੁੱਗੀ ਪੁੱਤਰ ਅਤੇ ਪੋਤਰੇ ਨੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਧੌਣ, ਖੱਬੀ ਬਾਂਹ ਅਤੇ ਖੱਬਾ ਗੁੱਟ ਬੁਰੀ ਤਰ੍ਹਾਂ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਉਪਰੰਤ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਮਸਾਂ ਭੱਜ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ। ਜ਼ਮੀਨ ਦੀ ਵੰਡ ਦੇ ਮਾਮਲੇ ਨੂੰ ਲੈ ਕੇ ਉਕਤ ਦੋਨਾਂ ਪਰਿਵਾਰਾਂ ਦਾ ਪਿਛਲੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ। ਇਸ ਮੌਕੇ ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਰਮੀਤ ਦੀ ਪਤਨੀ ਰਣਜੀਤ ਕੌਰ ਅਤੇ ਉਸ ਦੀ ਦਰਾਣੀ ਰਜਵੰਤ ਕੌਰ ਨੇ ਦੱਸਿਆ ਕਿ ਉਹ ਘਰ ਵਿਚ ਆਪਣੀਆਂ ਲੜਕੀਆਂ ਪਰਮਜੀਤ ਅਤੇ ਮਨਮੀਤ ਨਾਲ ਉਨ੍ਹਾਂ ਨੂੰ ਸਕੂਲ ਜਾਣ ਲਈ ਤਿਆਰ ਕਰ ਰਹੀਆਂ ਸਨ ਅਤੇ ਇਸ ਮੌਤ ਦੇ ਦਰਦਨਾਕ ਹਾਦਸੇ ਨੂੰ ਦੇਖ ਕੇ ਉਹ ਬੁਰੀ ਤਰ੍ਹਾਂ ਸਹਿਮ ਗਈਆਂ। ਉਨ੍ਹਾਂ ਵੀ ਭੱਜ ਕੇ ਹਮਲਾਵਰਾਂ ਤੋਂ ਆਪਣੀ ਮਸਾਂ ਜਾਨ ਬਚਾਈ। ਪੁਲਿਸ ਨੇ ਉਕਤ ਦੋਨੋਂ ਲਾਸ਼ਾਂ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤੀਆਂ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *