Breaking News
Home / India / ਖ਼ਾਲਸਾਈ ਰੰਗ ‘ਚ ਰੰਗਿਆ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦੇ ਕਰਵਾਏ ਦਰਸ਼ਨ

ਖ਼ਾਲਸਾਈ ਰੰਗ ‘ਚ ਰੰਗਿਆ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਦੇ ਕਰਵਾਏ ਦਰਸ਼ਨ

ਪਟਨਾ ਸਾਹਿਬ, 30 ਦਸੰਬਰ (ਚ.ਨ.ਸ.) :  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਮਨਾਉਣ ਲਈ ਸੰਗਤ ਪਟਨਾ ਦੀ ਧਰਤੀ ‘ਤੇ ਪਹੁੰਚਣੀ ਸ਼ੁਰੂ ਹੋ ਗਈ ਹੈ। ਪਟਨਾ ਸਾਹਿਬ ਦੀ ਧਰਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਅਸਥਾਨ ਵਾਲੀ ਥਾਂ ‘ਤੇ ਸਿੱਖ ਕੌਮ ਦੇ ਦੂਜੇ ਤਖਤ ਸ੍ਰੀ ਪਟਨਾ ਸਾਹਿਬ ਸੁਭਾਇਮਾਨ ਹੈ। ਇੱਥੇ ਗੁਰੂ ਸਾਹਿਬ ਦੇ ਬਚਪਨ ਨਾਲ ਸਬੰਧਤ ਕਈ ਨਿਸ਼ਾਨੀਆਂ ਮੌਜੂਦ ਹਨ। ਜੈਕਾਰੇ ਛੱਡਦੀ ਸੰਗਤ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਕਰਦੀ ਹੈ। ਇਨ੍ਹਾਂ ਨਿਸ਼ਾਨੀਆਂ ਵਿੱਚ ਚੰਦਨ ਦਾ ਕੰਘਾ, ਕੇਸਾਂ ਵਿੱਚ ਪਾਉਣ ਵਾਲਾ ਛੋਟਾ ਚੱਕਰ, ਦਸਤਾਰ ‘ਤੇ ਸਜਾਉਣ ਵਾਲਾ ਖੰਡਾ, ਦਸਤਾਰ ‘ਤੇ ਸਜਾਉਣ ਵਾਲਾ ਚੱਕਰ, ਬਾਲ ਅਵਸਥਾ ਵਾਲਾ ਚੋਲਾ, ਚੰਦਨ ਦੀਆਂ ਖੜਾਵਾਂ, ਬਾਲਾ ਪ੍ਰੀਤਮ (ਬਾਲ ਅਵਸਥਾ) ਦੇ ਗੁਲੇਲੇ ਜਿਨ੍ਹਾਂ ਨਾਲ ਉਹ ਮਟਕੀਆਂ ਤੋੜਦੇ ਸਨ, ਤੀਰ ਤੇ ਤਲਵਾਰ ਸ਼ਾਮਲ ਹਨ। ਇਨ੍ਹਾਂ ਨਿਸ਼ਾਨੀਆਂ ਵਿੱਚ ਗੁਰੂ ਤੇਗ ਬਹਾਦਰ ਜੀ ਦੀਆਂ ਖੜਾਵਾਂ ਦੇ ਵੀ ਦਰਸ਼ਨ ਕਰਵਾਏ ਜਾਂਦੇ ਹਨ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਪਟਨੇ ਦੀ ਧਰਤੀ ਨੂੰ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਥਾਂ-ਥਾਂ ‘ਤੇ ਲੰਗਰ ਵੀ ਸ਼ੁਰੂ ਹੋ ਗਏ ਹਨ, ਲੰਗਰ ਪਕਾਉਣ ਤੇ ਵਰਤਾਉਣ ਵਾਲੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ, ਤਾਂ ਛਕਣ ਵਾਲੀ ਸੰਗਤ ਵੀ ਵਹੀਰਾਂ ਘੱਤ ਕੇ ਪਹੁੰਚ ਰਹੀ ਹੈ। ਸ਼ਹਿਰ ਦੇ ਬਜ਼ਾਰਾਂ ਵਿੱਚ ਵੀ ਖੂਬ ਰੌਣਕਾਂ ਹਨ। ਸੰਗਤ ਪੰਜਾ, ਦਿੱਲੀ, ਹਰਿਆਣਾ, ਹਿਮਾਚਲ ਗੱਲ ਕੀ ਦੇਸ਼ ਦੇ ਹਰ ਹਿੱਸੇ ਤੋਂ ਸੰਗਤ ਹੁੰਮ-ਹੁੰਮਾ ਕੇ ਪਹੁੰਚ ਰਹੀ ਹੈ। ਵਿਦੇਸ਼ਾਂ ਤੋਂ ਵੀ ਇਸ ਵਾਰ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ 400 ਸੇਵਾਦਾਰਾਂ ਦਾ ਜਥਾ ਰਵਾਨਾ ਕੀਤਾ ਗਿਆ ਹੈ ਜੋ ਸ਼ਤਾਬਦੀ ਸਮਾਗਮਾਂ ਦੌਰਾਨ ਉਥੋਂ ਦੇ ਪ੍ਰਬੰਧਾਂ ‘ਚ ਸਹਿਯੋਗ ਦੇਵੇਗਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *