Breaking News
Home / Breaking News / ਹੁਣ ਡਰਾਈਵਿੰਗ ਲਾਇਸੰਸ ਨਾਲ ਵੀ ਜੁੜੇਗਾ ਆਧਾਰ

ਹੁਣ ਡਰਾਈਵਿੰਗ ਲਾਇਸੰਸ ਨਾਲ ਵੀ ਜੁੜੇਗਾ ਆਧਾਰ

ਨਵੀਂ ਦਿੱਲੀ, 15 ਸਤੰਬਰ (ਪੱਤਰ ਪ੍ਰੇਰਕ) : ਤੁਹਾਡਾ ਆਧਾਰ ਕਾਰਡ ਹੁਣ ਬੈਂਕ ਖਾਤੇ ਤੇ ਮੋਬਾਈਲ ਨੰਬਰ ਨਾਲ ਲਿੰਕ ਹੋਣ ਤੋਂ ਬਾਅਦ ਡਰਾਇਵਿੰਗ ਲਾਇਸੰਸ ਨਾਲ ਵੀ ਲਿੰਕ ਹੋਵੇਗਾ। ਇਹ ਜਾਣਕਾਰੀ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦਿੱਤੀ। ਮੰਤਰੀ ਨੇ ਇਹ ਨਹੀਂ ਦੱਸਿਆ ਕਿ ਆਧਾਰ ਨੂੰ ਕਦੋਂ ਤੱਕ ਡਰਾਇਵਿੰਗ ਲਾਇਸੰਸ ਨਾਲ ਲਿੰਕ ਕਰਵਾ ਦਿੱਤਾ ਜਾਵੇਗਾ ਜਾਂ ਇਸ ਦੀ ਹੱਦ ਕਦੋਂ ਤੱਕ ਹੋਵੇਗੀ। ਰਵੀਸ਼ੰਕਰ ਪ੍ਰਸਾਦ ਨੇ ਮੀਡਿਆ ਨੂੰ ਜਾਣਕਾਰੀ ਦਿੱਤੀ ਕਿ ਸਰਕਾਰ ਆਧਾਰ ਨੂੰ ਡਰਾਈਵਿੰਗ ਲਾਇਸੰਸ ਨਾਲ ਲਿੰਕ ਕਰਾਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਫਰਜ਼ੀ ਲਾਇਸੰਸ ਵਾਲਿਆਂ ਦੀ ਪਛਾਣ ਹੋ ਸਕੇਗੀ। ਉਨ੍ਹਾਂ ਕਿਹਾ ਕਿ ਮਨੀ ਲੌਂਡ੍ਰਿੰਗ ਨੂੰ ਰੋਕਣ ਲਈ ਪੈਨ ਨੂੰ ਆਧਾਰ ਨਾਲ ਲਿੰਕ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਜੇਕਰ ਆਧਾਰ ਨੂੰ ਡ੍ਰਾਇਵਿੰਗ ਲਾਇਸੰਸ ਨਾਲ ਲਿੰਕ ਕਰ ਦਿੱਤਾ ਤਾਂ ਲਾਇਸੰਸ ਦੇ ਫਰਜ਼ੀਵਾੜੇ ‘ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਆਧਾਰ ਡਿਜੀਟਲ ਪਛਾਣ ਹੈ। ਡਿਜੀਟਲ ਗਵਰਨੈਂਸ ਚੰਗੀ ਗੱਲ ਹੈ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *