Home / Breaking News / ਹਿੰਦੂ ਆਗੂਆਂ ਦਾ ਮੁੱਖ ਕਾਤਲ ਸ਼ਾਰਪ-ਸ਼ੂਟਰ ਸ਼ੇਰਾ ਕਾਬ

ਹਿੰਦੂ ਆਗੂਆਂ ਦਾ ਮੁੱਖ ਕਾਤਲ ਸ਼ਾਰਪ-ਸ਼ੂਟਰ ਸ਼ੇਰਾ ਕਾਬ

ਲੁਧਿਆਣਾ, 10 ਨਵੰਬਰ (ਪੱਤਰ ਪ੍ਰਰੇਕ) :  ਪੰਜਾਬ ਵਿਚ ਪਿਛਲੇ ਸਾਲ ਜਨਵਰੀ ਤੋਂ ਸ਼ੁਰੂ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਮੁੱਖ ਦੋਸ਼ੀ ਅਤੇ ਸ਼ਾਰਪ-ਸ਼ੂਟਰ ਹਰਦੀਪ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੇਰਾ ਨੂੰ ਪੰਜਾਬ ਪੁਲਸ ਨੇ ਫਤਿਹਗੜ੍ਹ ਸਾਹਿਬ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਸ਼ੇਰਾ ਨੇ ਰਿਵਾਲਵਰ ਨਾਲ ਪੁਲਸ ‘ਤੇ ਫਾਇਰ ਵੀ ਕਰਨਾ ਚਾਹਿਆ ਪਰ ਮੁਸਤੈਦੀ ਨਾਲ ਪੁਲਸ ਮੁਲਾਜ਼ਮਾਂ ਨੇ ਉਸ ਦੀ ਇਸ ਚਾਲ ਨੂੰ ਨਾਕਾਮ ਕਰ ਦਿੱਤਾ।
ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਖੁਲਾਸਾ ਕੀਤਾ ਕਿ ਅੱਤਵਾਦੀ ਹਰਦੀਪ ਸਿੰਘ ਉਰਫ ਸ਼ੇਰਾ ਮੁੱਖ ਸ਼ਾਰਪ ਸ਼ੂਟਰ ਹੈ। ਉਹ ਲਗਾਤਾਰ ਇਟਲੀ ਸਮੇਤ ਕਈ ਦੇਸ਼ਾਂ ਵਿਚੋਂ ਆ ਜਾ ਰਿਹਾ ਸੀ। ਪੁਲਸ ਇਸ ਸੰਬੰਧ ਵਿਚ ਪੂਰੀ ਜਾਂਚ ਕਰ ਰਹੀ ਹੈ। ਹੁਣ ਤੱਕ ਇਸ ਮਾਮਲੇ ਵਿਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਸਾਰੇ ਦੋਸ਼ੀ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਗ੍ਰਿਫਤਾਰ ਕੀਤਾ ਗਿਆ ਸ਼ਾਰਪ-ਸ਼ੂਟਰ ਸ਼ੇਰਾ ਹੀ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਪੁਲਸ ਨੇ ਸ਼ੇਰਾ ਕੋਲੋਂ 9 ਐਮ.ਐਮ. ਪਿਸਤੌਲ, 30 ਬੋਰ, 32 ਬੋਰ ਦੀਆਂ ਪੰਜ ਪਿਸਤੌਲਾਂ ਅਤੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਹਨ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *