Home / Breaking News / ਹਵਾਈ ਫ਼ੌਜ ਮੁਖੀ ਨੇ ਉਡਾਇਆ ‘ਤੇਜਸ’

ਹਵਾਈ ਫ਼ੌਜ ਮੁਖੀ ਨੇ ਉਡਾਇਆ ‘ਤੇਜਸ’

ਨਵੀਂ ਦਿੱਲੀ, 17 ਮਈ (ਚ.ਨ.ਸ.) : ਦੇਸ਼ ‘ਚ ਹੀ ਬਣੇ ਹਲਕੇ ਲੜਾਕੂ ਜਹਾਜ਼ ‘ਤੇਜਸ’ ਨੇ ਮੰਗਲਵਾਰ ਨੂੰ ਆਪਣਾ ਇਕ ਹੋਰ ਇਮਤਿਹਾਨ ਪਾਸ ਕਰ ਲਿਆ ਹੈ। ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਨੇ ਖੁਦ ਤੇਜਸ ਨੂੰ ਅਸਮਾਨ ‘ਚ ਕਈ ਕਸੌਟੀਆਂ ‘ਤੇ ਪਰਖਿਆ ਅਤੇ ਇਸ ਨੂੰ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਕਰਨ ਲਈ ਇਕ ਦਮ ਫਿਟ ਦੱਸਿਆ। ਰਾਹਾ ਨੇ ਹਿੰਦੋਸਤਾਨ ਏਰੋਨੋਟਿਕਸ ਲਿਮਟਿਡ ਦੇ ਏਅਰਪੋਰਟ ਤੋਂ ਦਿਨ ਵਿਚ ਤਕਰੀਬਨ 12 ਵਜੇ ਉਡਾਣ ਭਰੀ ਅਤੇ ਲਗਭਗ ਅੱਧੇ ਘੰਟੇ ਦੀ ਉਡਾਣ ‘ਚ ਉਨ੍ਹਾਂ ਨੇ ਤੇਜਸ ਨਾਲ
ਕਈ ਕਰਤਬ ਕਰਨ ਦੇ ਨਾਲ-ਨਾਲ ਇਸ ਨੂੰ ਵੱਖ-ਵੱਖ ਕਸੌਟੀਆਂ ‘ਤੇ ਪਰਖਿਆ। ਉਨ੍ਹਾਂ ਨੇ ਕਿਹਾ ਕਿ ਤੇਜਸ ਵਿਚ ਉਨ੍ਹਾਂ ਨੇ ਪਹਿਲੀ ਵਾਰ ਉਡਾਣ ਭਰੀ ਹੈ, ਇਹ ਚੰਗਾ ਜਹਾਜ਼ ਹੈ ਅਤੇ ਸਾਡੇ ਜਹਾਜ਼ਾਂ ਦੇ ਬੇੜੇ ‘ਚ ਸ਼ਾਮਲ ਕੀਤੇ ਜਾਣ ਲਈ ਫਿਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੇਸ਼ ‘ਚ ਹੀ ਬਣਿਆ ਚੰਗਾ ਜਹਾਜ਼ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਹੀ ਇਹ ਦੁਨੀਆ ਦਾ ਸਰਵਸ਼੍ਰੇਸ਼ਠ ਜਹਾਜ਼ ਨਾ ਹੋਵੇ ਪਰ ਇਹ ਸਾਡੀ ਕਾਫੀ ਲੋੜਾਂ ਨੂੰ ਪੂਰਾ ਕਰੇਗਾ ਅਤੇ ਇਹ ਸਾਡਾ ਮੁੱਖ ਜਹਾਜ਼ ਹੋਵੇਗਾ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *