Breaking News
Home / Haryana / ਹਰਿਆਣਾ ਦਾ ਅਤਿ ਲੋੜੀਂਦਾ ਬਦਮਾਸ਼ ਸੁਰੇਂਦਰ ਗਯੋਂਗ ਪੁਲਿਸ ਮੁਕਾਬਲੇ ‘ਚ ਢੇਰ

ਹਰਿਆਣਾ ਦਾ ਅਤਿ ਲੋੜੀਂਦਾ ਬਦਮਾਸ਼ ਸੁਰੇਂਦਰ ਗਯੋਂਗ ਪੁਲਿਸ ਮੁਕਾਬਲੇ ‘ਚ ਢੇਰ

ਕਰਨਾਲ, 8 ਅਪ੍ਰੈਲ (ਡਾ. ਕੇ.ਐਸ. ਸੰਧੂ) :  ਮੋਸਟਵਾਂਟੇਡ ਸੁਰੇਂਦਰ ਗਯੋਂਗ ਕਰਨਾਲ ਪੁਲਸ ਦੇ ਐਨਕਾਊਂਟਰ ‘ਚ ਢੇਰ ਹੋ ਗਿਆ। ਇਸ ਐਨਕਾਊਂਟਰ ਦੌਰਾਨ ਪੁਲਸ ਦੇ ਕਈ ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਸੁਰੇਂਦਰ ਗਯੋਂਗ ‘ਤੇ ਕਈ ਰਾਜਾਂ ਤੋਂ ਕਤਲ, ਲੁੱਟ ਅਤੇ ਫਿਰੌਤੀ ਦੇ ਦਰਜਨਾਂ ਮਾਮਲੇ ਦਰਜ ਸਨ। ਸੁਰੇਂਦਰ ਗਯੋਂਗ ਨੇ ਸਾਲ 1999 ‘ਚ ਕਤਲ, ਡਕੈਤੀ, ਅਗਵਾ ਦੀ ਸ਼ੁਰੂਆਤ ਸੀ। ਕਰੀਬ 7 ਸਾਲ ਕੈਥਲ ‘ਚ ਇਸ ਦਾ ਪੂਰਾ ਆਤੰਕ ਰਿਹਾ। ਪਹਿਲਾਂ ਇਹ ਕ੍ਰਿਸ਼ਨ ਪਹਿਲਵਾਨ ਨਾਲ ਮਿਲ ਕੇ ਧੰਦਾ ਕਰਦਾ ਸੀ ਪਰ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਦੋਹਾਂ ‘ਚ ਲੜਾਈ ਹੋ ਗਈ। ਇਸ ਤੋਂ ਬਾਅਦ ਇਨ੍ਹਾਂ ਦਾ ਗੈਂਗ 2 ਧਿਰਾਂ ‘ਚ ਵੰਡਿਆ ਗਿਆ। ਸੁਰੇਂਦਰ ਗਯੋਂਗ
ਧਿਰ ਦੇ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਕ੍ਰਿਸ਼ਨ ਪਹਿਲਵਾਨ ਦਾ ਕਤਲ ਕਰ ਦਿੱਤਾ। ਇਸ ਕਤਲ ਤੋਂ ਬਾਅਦ ਸ਼ਹਿਰ ‘ਚ ਸੁਰੇਂਦਰ ਗਯੋਂਗ ਦਾ ਜ਼ਿਆਦਾ ਡਰ ਹੋ ਗਿਆ। ਫਿਰੌਤੀ ਦਾ ਧੰਦਾ ਵੀ ਖੂਬ ਚੱਲਿਆ। ਸ਼ਹਿਰ ਦੇ ਕਰੀਬ 40 ਵਪਾਰੀ ਡਾਕਟਰਾਂ ਤੋਂ ਫਿਰੌਤੀ ਲਈ। ਪੱਤਰਕਾਰ ਪਰਮਾਨੰਦ ਦਾ ਕਤਲ ਵੀ ਇਸੇ ਧਿਰ ਨੇ ਕੀਤਾ। ਉਸ ‘ਚ ਗਯੋਂਗ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਕ੍ਰਿਸ਼ਨ ਪਹਿਲਵਾਨ ਸੁਰੇਂਦਰ ਗਯੋਂਗ ਧਿਰ ‘ਚ ਆਪਸੀ ਗੈਂਗਵਾਰ ਚੱਲਿਆ। ਇਸ ‘ਚ ਦੋਹਾਂ ਧਿਰਾਂ ਦੇ 7-8 ਲੋਕ ਮਾਰੇ ਗਏ। ਕਾਂਗਰਸ ਦਾ ਰਾਜ਼ ਆਉਣ ਤੋਂ ਬਾਅਦ ਪਲਾਈਵੁੱਡ ਦਾ ਧੰਦਾ ਕਰਨ ਵਾਲੇ ਨਰੇਂਦਰ ਅਰੋੜਾ ਦਾ ਕਤਲ ਕਰ ਦਿੱਤਾ। ਇਸ ਕਤਲ ਦਾ ਪੂਰੇ ਸ਼ਹਿਰ ਨੇ ਵਿਰੋਧ ਕੀਤਾ। ਕੈਥਲ ‘ਚ ਇਕ ਸਮਾਂ ਅਜਿਹਾ ਆ ਗਿਆ ਸੀ, ਜਦੋਂ ਲੋਕ ਦਿਨ ਟਲਦੇ ਹੀ ਘਰੋਂ ਬਾਹਰ ਨਿਕਲਣਾ ਬੰਦ ਹੋ ਗਏ ਸਨ। ਸਾਬਕਾ ਐੱਸ.ਪੀ. ਨਵਦੀਪ ਸਿੰਘ ਵਿਰਕ ਨੂੰ ਕੈਥਲ ਲਾਇਆ ਗਿਆ। ਵਿਰਕ ਨੇ ਇਕ-ਇਕ ਕਰ ਕੇ ਸਾਰੇ ਬਦਮਾਸ਼ਾਂ ਨੂੰ ਜੇਲ ਦੇ ਅੰਦਰ ਪਾ ਦਿੱਤਾ। ਕੁਝ ਬਦਮਾਸ਼ ਸ਼ਹਿਰ ਛੱਡ ਕੇ ਦੌੜ ਗਏ। ਨਰੇਂਦਰ ਅਰੋੜਾ ਦੇ ਕਤਲ ਦੇ ਦੋਸ਼ੀ ਤਿੰਨ ਬਦਮਾਸ਼ ਫਰਜ਼ੀ ਪਾਸਪੋਰਟ ਬਣਾ ਕੇ ਦੱਖਣੀ ਅਫਰੀਕਾ ਦੌੜ ਗਏ ਸਨ।

About admin

Check Also

’84 ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਦੀ ਯਾਦ ‘ਚ ਕਰਵਾਇਆ ਸ਼ਰਧਾਂਜਲੀ ਸਮਾਗਮ ਸ੍ਰ. ਜਗਜੀਤ ਸਿੰਘ ਦਰਦੀ ਸਨ ਮੁੱਖ ਮਹਿਮਾਨ

ਪਾਣੀਪਤ, 26 ਫਰਵਰੀ (ਦੂਆ) : ਹਰ ਸਾਲ ਵਾਂਗ ਇਸ ਸਾਲ ਵੀ ਜੀ.ਟੀ. ਰੋਡ ਸਥਿਤ ਗੁਰਦੁਆਰਾ …

Leave a Reply

Your email address will not be published. Required fields are marked *