Home / Breaking News / ਹਰਿਆਣਾ ‘ਚ ਮਾਰੇ ਗਏ ਪੰਜਾਬ ਦੇ 3 ਖ਼ਤਰਨਾਕ ਗੈਂਗਸਟਰ ਦੋ ਗੈਂਗਸਟਰਾਂ ਨੇ ਕੀਤੀ ਖ਼ੁਦਕੁਸ਼ੀ, ਤੀਜੇ ਨੇ ਖ਼ੁਦ ਨੂੰ ਮਾਰੀ ਗੋਲੀ

ਹਰਿਆਣਾ ‘ਚ ਮਾਰੇ ਗਏ ਪੰਜਾਬ ਦੇ 3 ਖ਼ਤਰਨਾਕ ਗੈਂਗਸਟਰ ਦੋ ਗੈਂਗਸਟਰਾਂ ਨੇ ਕੀਤੀ ਖ਼ੁਦਕੁਸ਼ੀ, ਤੀਜੇ ਨੇ ਖ਼ੁਦ ਨੂੰ ਮਾਰੀ ਗੋਲੀ

ਡੱਬਵਾਲੀ, 13 ਜੂਨ (ਪੱਤਰ ਪ੍ਰੇਰਕ) : ਪੰਜਾਬ ਪੁਲਿਸ ਦੇ ਘੇਰੇ ਵਿਚ ਪੰਜਾਬ ਦੇ ਦੋ ਨਾਮੀ ਗੈਂਗ ਮੈਂਬਰਾਂ ਨੇ ਖ਼ੁਦਕੁਸ਼ੀ ਕਰ ਲਈ ਜਦੋਂ ਕਿ ਇੱਕ ਹੋਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪਰ ਬਾਅਦ ਵਿੱਚ ਉਸ ਦੀ ਵੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਮਰਨ ਵਾਲੇ ਗੈਂਗ ਮੈਂਬਰਾਂ ਵਿਚ ਫ਼ਰੀਦਕੋਟ ਦੇ ਬੰਟੀ ਢਿੱਲੋਂ ਅਤੇ ਜਸਪ੍ਰੀਤ ਜੰਪੀ ਅਤੇ ਨਿਸ਼ਾਨ ਸਿੰਘ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਅੱਜ ਤੜਕੇ 5.15 ਵਜੇ ਦੇ ਕਰੀਬ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਆਸਾ ਖੇੜਾ ਦੀ ਹੈ। ਇਸ ਸਬੰਧ ਵਿੱਚ ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵੱਲੋਂ ਸਾਂਝੇ ਤੌਰ ਉੱਤੇ ਅਪਰੇਸ਼ਨ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਪੁਲਿਸ ਦੀ ਇੱਕ ਟੀਮ ਨੇ ਡੱਬਵਾਲੀ ਪੁਲਿਸ ਦੀ ਮਦਦ ਨਾਲ ਤੜਕੇ 4 ਵਜੇ ਇਨ੍ਹਾਂ ਗੈਂਗਸਟਰਾਂ ਦੇ ਟਿਕਾਣੇ ਉੱਤੇ ਧਾਵਾ ਬੋਲਿਆ। ਬੰਟੀ ਅਤੇ ਜੰਪੀ, ਦਵਿੰਦਰ ਗੈਂਗ ਦੇ ਮੈਂਬਰ ਸਨ ਪਰ ਬਾਅਦ ਵਿਚ ਉਹ ਵਿੱਕੀ ਗੌਂਡਰ ਗੈਂਗ ਨਾਲ ਜੁੜ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਬੰਟੀ ਅਤੇ ਜੰਪੀ ਪੁਲਿਸ ਦੇ ਰਿਕਾਰਡ ਵਿੱਚ ਏ ਕੈਟਾਗਰੀ ਵਿੱਚ ਸਨ ਜਦੋਂਕਿ ਨਿਸ਼ਾਨ ਬੀ ਕੈਟਾਗਰੀ ਵਿੱਚ ਸੀ। ਇਸ ਸਬੰਧੀ ਜਦੋਂ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ
ਉਨ੍ਹਾਂ ਦੱਸਿਆ ਕਿ ਗੈਂਗਸਟਰ ਜੰਪੀ ਅਤੇ ਬੰਟੀ ਖਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ 20-20 ਦੇ ਕਰੀਬ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਸਨ ਅਤੇ ਉਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਪੁਲਿਸ ਨੇ ਭਗੌੜੇ ਐਲਾਨ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਆਪਣੇ ਹੋਰ ਸਾਥੀਆਂ ਨਾਲ ਹਰਿਆਣਾ ਦੇ ਡੱਬਵਾਲੀ ਨਜ਼ਦੀਕ ਪਿੰਡ ਜੰਡਾਵਾਲਾ ਬਿਸ਼ਨੋਈਆਂ ਵਿਖੇ ਹਨ, ਇਸ ਲਈ ਪੁਲਿਸ ਨੇ ਹਰਿਆਣਾ ਦੇ ਸਬੰਧਤ ਥਾਣੇ ਦੀ ਪੁਲਿਸ ਨੂੰ ਨਾਲ ਲੈ ਕੇ ਇਸ ਘਰ ‘ਤੇ ਛਾਪਾ ਮਾਰਿਆ ਅਤੇ ਇਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਚਿਤਾਵਨੀ ਦਿੱਤੀ ਤਾਂ ਇਨ੍ਹਾਂ ਗੈਂਗਸਟਰਾਂ ਨੇ ਅੰਦਰੋਂ ਪੁਲਿਸ ‘ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ‘ਤੇ ਪੁਲਿਸ ਘਰ ਦੁਆਲੇ ਘੇਰਾ ਹੋਰ ਸਖਤ ਕਰ ਲਿਆ ਅਤੇ ਆਪਣੇ ਆਪ ਨੂੰ ਘਿਰਿਆ ਦੇਖ ਬੰਟੀ ਅਤੇ ਜੰਮੀ ਨੇ ਖੁਦਕੁਸ਼ੀ ਕਰ ਲਈ ਅਤੇ ਇਨ੍ਹਾਂ ਦੇ ਤੀਸਰੇ ਸਾਥੀ ਨਿਸ਼ਾਨ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *