Home / Breaking News / ਹਰਮਿੰਦਰ ਸਿੰਘ ਮਿੰਟੂ ਕਥਿਤ ਦੋਸ਼ੀਆਂ ਨੂੰ ਫੰਡਿੰਗ ਕਰਨ ਦੇ ਮਾਮਲੇ ‘ਚੋਂ ਬਰੀ

ਹਰਮਿੰਦਰ ਸਿੰਘ ਮਿੰਟੂ ਕਥਿਤ ਦੋਸ਼ੀਆਂ ਨੂੰ ਫੰਡਿੰਗ ਕਰਨ ਦੇ ਮਾਮਲੇ ‘ਚੋਂ ਬਰੀ

ਪਟਿਆਲਾ, 13 ਸਤੰਬਰ (ਵਿਨੋਦ ਸ਼ਰਮਾ) : ਐਕਸਪਲੋਸਿਵ ਐਕਟ ਦੇ ਮਾਮਲੇ ‘ਚ ਸ਼ਾਮਲ ਕਥਿਤ ਦੋਸ਼ੀਆਂ ਨੂੰ ਫੰਡਿੰਗ ਕਰਨ ਦੇ ਸਬੰਧ ‘ਚ ਵਧੀਕ ਸੈਸ਼ਨ ਜੱਜ ਰਵਦੀਪ ਸਿੰਘ ਹੁੰਦਲ ਦੀ ਅਦਾਲਤ ਨੇ ਕਥਿਤ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਵਾਸੀ ਡੱਲੀ ਭੋਗਪੁਰ ਜ਼ਿਲ੍ਹਾ ਜਲੰਧਰ ਨੂੰ ਅੱਜ ਕੇਂਦਰੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਅੱਜ ਅਦਾਲਤ ਵਿਚ ਗਵਾਹ ਦੇ ਤੌਰ ‘ਤੇ ਇੰਸਪੈਕਟਰ ਸ਼ਮਿੰਦਰ ਸਿੰਘ ਗਵਾਹੀ ਦੇਣ ਲਈ ਪੇਸ਼ ਹੋਏ। ਬਚਾਅਪੱਖ ਲਈ ਸੀਨੀਅਰ ਵਕੀਲ ਬਰਜਿੰਦਰ ਸਿੰਘ ਸੋਢੀ ਪੇਸ਼ ਹੋਏ। ਅੱਜ ਉਕਤ ਇੰਸਪੈਕਟਰ ਦੇ ਬਿਆਨ ਕਲਮਬੱਧ ਹੋ ਗਏ। ਅਦਾਲਤ ਨੇ ਬਚਾਅਪੱਖ ਦੇ ਵਕੀਲ ਸੋਢੀ ਦੀਆਂ ਦਲੀਲਾਂ ਮੰਨਦੇ ਹੋਏ ਮਿੰਟੂ ਬਰੀ ਕਰ ਦਿੱਤਾ। ਉਕਤ ਕਥਿਤ ਦੋਸ਼ੀ ਮਿੰਟੂ ‘ਤੇ ਕਥਿਤ ਦੋਸ਼ ਲਗਾਏ ਗਏ ਸਨ ਕਿ ਉਸ ਨੇ ਕੁੱਝ ਵਿਅਕਤੀਆਂ ਨੂੰ ਹਵਾਲਾ ਦਾ ਪੈਸਾ ਭੇਜ ਕੇ ਫੰਡਿੰਗ ਕੀਤੀ ਸੀ। ਬਚਾਅਪੱਖ ਦੇ ਵਕੀਲ ਸੋਢੀ ਨੇ ਦੱਸਿਆ ਕਿ ਹਰਮਿੰਦਰ ਸਿੰਘ ਮਿੰਟੂ ‘ਤੇ ਜੋ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਕਥਿਤ ਤੌਰ ‘ਤੇ ਉਕਤ ਵਿਅਕਤੀਆਂ ਦੀ ਮਦਦ ਹਵਾਲਾ ਦਾ ਪੈਸਾ ਭੇਜ ਕੇ ਕੀਤੀ ਸੀ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *