Breaking News
Home / Breaking News / ਹਨੀਪ੍ਰੀਤ ਗ੍ਰਿਫ਼ਤਾਰੀ ਤੋਂ ਬਾਅਦ ਆਈ.ਬੀ. ਦੀ ਕਸਟਡੀ ‘ਚ!

ਹਨੀਪ੍ਰੀਤ ਗ੍ਰਿਫ਼ਤਾਰੀ ਤੋਂ ਬਾਅਦ ਆਈ.ਬੀ. ਦੀ ਕਸਟਡੀ ‘ਚ!

ਕਾਠਮੰਡੂ, 20 ਸਤੰਬਰ (ਪੱਤਰ ਪ੍ਰੇਰਕ) :ਬਲਾਤਕਾਰੀ ਰਾਮ ਰਹੀਮ ਦੀ ਸਭ ਤੋਂ ਕਰੀਬੀ ਤੇ ਸਹਿਯੋਗੀ ਹਨੀਪ੍ਰੀਤ ਨੂੰ ਭਾਰਤ ਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ ਵੱਲੋਂ ਕਸਟਡੀ ਵਿੱਚ ਲਏ ਜਾਣ ਦੀ ਖ਼ਬਰ ਹੈ। ਵੱਖ-ਵੱਖ ਰਿਪੋਰਟਾਂ ਮੁਤਾਬਕ ਹਨੀਪ੍ਰੀਤ ਨੂੰ ਲੱਭਣ ਤੇ ਫੜਨ ਵਿੱਚ ਨੇਪਾਲ ਪੁਲਿਸ ਨੇ ਮਦਦ ਕੀਤੀ ਤੇ ਫਿਰ ਉਸ ਨੂੰ ਆਈ.ਬੀ. ਦੇ ਹਵਾਲੇ ਕਰ ਦਿੱਤਾ।
ਨੇਪਾਲ ਪੁਲਿਸ ਦੇ ਸੂਤਰਾਂ ਮੁਤਾਬਕ ਹਨੀਪ੍ਰੀਤ ਦੇ ਨੇਪਾਲ ਵਿੱਚ ਹੋਣ ਦਾ ਸਿਲਸਿਲਾ ਹੁਣ ਖ਼ਤਮ ਹੋ ਚੁੱਕਾ ਹੈ। ਹਾਲਾਂਕਿ ਨੇਪਾਲ ਪੁਲਿਸ ਨੇ ਇਸ ਨੂੰ ਲੈ ਕੇ ਅਧਿਕਾਰਕ ਤੌਰ ‘ਤੇ ਕੁਝ ਵੀ ਨਹੀਂ ਕਿਹਾ ਹੈ। ਨੇਪਾਲ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੀਡੀਆ ਵਾਲਿਆਂ ਨੂੰ ਜਲਦ ਹੀ ਭਾਰਤ ਵਿੱਚ ਕੋਈ ਵੱਡੀ ਖ਼ਬਰ ਮਿਲੇਗੀ। ਹਨੀਪ੍ਰੀਤ ਦੇ ਨੇਪਾਲ ਵਿੱਚ ਲੁਕੇ ਹੋਣ ਦੀ ਗੱਲ ਖ਼ਤਮ ਹੋ ਗਈ ਹੈ। ਹੁਣ ਹਨੀਪ੍ਰੀਤ ਨੇਪਾਲ ਵਿੱਚ ਨਹੀਂ। ਅਣਅਧਿਕਾਰਤ ਗੱਲਬਾਤ ਵਿੱਚ ਭਾਰਤ ਦੇ ਆਈ.ਬੀ. ਦੀ ਕਸਟਡੀ ਵਿੱਚ ਹਨੀਪ੍ਰੀਤ ਨੂੰ ਲਏ ਜਾਣ ਦੀ ਗੱਲ ਦੱਸਦਿਆਂ ਨੇਪਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਅਧਿਕਾਰਕ ਤੌਰ ‘ਤੇ ਕੁਝ ਵੀ ਨਹੀਂ ਬੋਲ ਸਕਦੇ।
ਨੇਪਾਲ ਪੁਲਿਸ ਦੇ ਏ.ਆਈ.ਜੀ ਜੈ ਬਹਾਦਰ ਚੰਦ ਨੇ ਵੀ ਹਨੀਪ੍ਰੀਤ ਨੂੰ ਲੈ ਕੇ ਨੇਪਾਲ ਪੁਲਿਸ ਕੋਲ ਕੋਈ ਵੀ ਖ਼ਬਰ ਨਾ ਹੋਣ ਦੀ ਗੱਲ ਕਹੀ। ਨੇਪਾਲ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰਕ ਤੌਰ ‘ਤੇ ਹਨੀਪ੍ਰੀਤ ਨੂੰ ਲੈ ਕੇ ਕੋਈ ਖ਼ਬਰ ਨਹੀਂ ਦਿੱਤੀ ਗਈ। ਨੇਪਾਲ ਪੁਲਿਸ ਦੇ ਬੁਲਾਰੇ ਮਨੋਜ ਨਿਆਉਪਾਨੇ ਨੇ ਕੈਮਰੇ ‘ਤੇ ਕੁਝ ਵੀ ਨਾ ਬੋਲਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਤੁਹਾਨੂੰ ਮੀਡੀਆ ਵਾਲਿਆਂ ਨੂੰ ਸਾਡੇ ਕੋਲੋਂ ਨਹੀਂ ਸਗੋਂ ਭਾਰਤੀ ਪੱਖ ਤੋਂ ਹੀ ਪੁੱਛਣਾ ਚਾਹੀਦਾ ਹੈ। ਕੱਲ੍ਹ ਸ਼ਾਮ ਹਨੀਪ੍ਰੀਤ ਨੂੰ ਨੇਪਾਲ ਦੇ ਸ਼ਹਿਰ ਬਿਰਾਟਨਗਰ ਦੇ ਧਰਾਨ ਤੋਂ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਆਈ ਸੀ ਪਰ ਧਰਾਨ ਪੁਲਿਸ ਨੇ ਫੜੀ ਗਈ ਲੜਕੀ ਨੂੰ ਹਨੀਪ੍ਰੀਤ ਨਹੀਂ ਬਲਕਿ ਕੋਈ ਹੋਰ ਲੜਕੀ ਹੋਣ ਦਾ ਦਾਅਵਾ ਕੀਤਾ। ਧਰਾਨ ਪੁਲਿਸ ਨੇ ਦੱਸਿਆ ਕਿ ਹਨੀਪ੍ਰੀਤ ਦੇ ਹੋਣ ਦੇ ਸ਼ੱਕ ਵਿੱਚ ਉਸ ਕੋਲੋਂ ਪੁੱਛ-ਗਿੱਛ ਕੀਤੀ ਗਈ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *