Home / Delhi / ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਰਾਜ ਸਭਾ ‘ਚ ਉੱਠਿਆ ਕਸ਼ਮੀਰ ਹਿੰਸਾ ਦਾ ਮੁੱਦਾ

ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਰਾਜ ਸਭਾ ‘ਚ ਉੱਠਿਆ ਕਸ਼ਮੀਰ ਹਿੰਸਾ ਦਾ ਮੁੱਦਾ

ਨਵੀਂ ਦਿੱਲੀ, 18 ਜੁਲਾਈ (ਚ.ਨ.ਸ.) :  ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਮੰਤਰੀਆਂ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਵਿਰੋਧੀ ਧਿਰ ਦੇ ਸਹਿਯੋਗ ਨਾਲ ਇਸ ਸੈਸ਼ਨ ‘ਚ ਚੰਗੀ ਚਰਚਾ ਹੋਵੇਗੀ। ਹਾਲਾਂਕਿ ਸ਼ਹਿਡੋਲ ਤੋਂ ਭਾਜਪਾ ਸੰਸਦ ਮੈਂਬਰ ਦਲਪਤ ਸਿੰਘ ਪਰਸਤੇ ਦੇ ਦਿਹਾਂਤ ਕਾਰਨ ਲੋਕ ਸਭਾ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਸੈਸ਼ਨ ‘ਚ ਸਰਕਾਰ ਨੂੰ ਜੀ.ਐਸ.ਟੀ. ਸਮੇਤ ਕਈ ਅਹਿਮ ਬਿੱਲ ਪਾਸ ਹੋਣ ਦੀ ਆਸ ਹੈ। ਉੱਥੇ ਹੀ ਵਿਰੋਧੀ ਅਰੁਣਾਚਲ ਅਤੇ ਕਸ਼ਮੀਰ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਤੱਕ ਸਰਕਾਰ ਨੂੰ ਘੇਰਨ ਲਈ ਕਮਰ ਕੱਸ ਚੁੱਕਿਆ ਹੈ। ਰਾਜ ਸਭਾ ‘ਚ ਕਾਂਗਰਸ ਨੇ ਕਸ਼ਮੀਰ ਦਾ ਮੁੱਦਾ ਚੁੱਕਦੇ ਹੋਏ ਚਰਚਾ ਲਈ ਨੋਟਿਸ ਦਿੱਤਾ ਹੈ। ਕਸ਼ਮੀਰ ‘ਚ ਭੜਕੀ ਹਿੰਸਾ ਅਤੇ ਪਾਕਿਸਤਾਨ ਦੀ ਬਿਆਨਬਾਜ਼ੀ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਯੋਜਨਾ ਬਣਾਈ ਹੈ। ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਹਿੱਤ ‘ਚ ਸੰਸਦ ਦਾ ਚੱਲਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਸਾਰੇ ਦਲਾਂ ਦੀ ਬੈਠਕ ‘ਚ ਕਿਹਾ ਕਿ ਰਾਸ਼ਟਰੀ ਹਿੱਤਾਂ ਨੂੰ ਸਾਨੂੰ ਬਾਕੀ ਕਈ ਮਸਲਿਆਂ ਉੱਪਰ ਰੱਖਣਾ ਹੋਵੇਗਾ, ਕਿਉਂਕਿ ਅਸੀਂ ਸਾਰੇ ਨਾ ਸਿਰਫ ਆਪਣੀ ਪਾਰਟੀ ਨੂੰ ਸਗੋਂ ਜਨਤਾ ਦੇ ਵੀ ਪ੍ਰਤੀਨਿਧੀ ਹਾਂ। ਉਨ੍ਹਾਂ ਨੇ ਕਿਹਾ ਕਿ ਜੀ.ਐਸ.ਟੀ. ਸਮੇਤ ਕਈ ਜ਼ਰੂਰੀ ਬਿੱਲ ਨੂੰ ਮਾਨਸੂਨ ਸੈਸ਼ਨ ‘ਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਬਿੱਲ ਨੂੰ ਲੈ ਕੇ ਸਦਨ ‘ਚ ਬਿਹਤਰ
ਅਤੇ ਪੱਧਰੀ ਬਹਿਸ ਹੋਵੇਗੀ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਮਿਲੇ ਅਤੇ ਇਸ ਤੋਂ  ਇਲਾਵਾ ਮੁਲਾਇਮ ਸਿੰਘ ਯਾਦਵ ਅਤੇ ਤ੍ਰਿਣਮੂਲ ਨੇਤਾਵਾਂ ਨੇ ਵੀ ਮੋਦੀ ਨਾਲ ਗੱਲਬਾਤ ਕੀਤੀ। ਦਿੱਲੀ ‘ਚ ਟੀ.ਐਮ.ਸੀ. ਸੰਸਦ ਮੈਂਬਰਾਂ ਨੇ ਕੰਪਲੈਕਸ ‘ਤੇ ਗਾਂਧੀ ਮੂਰਤੀ ਕੋਲ ਵਧਦੀਆਂ ਕੀਮਤਾਂ ਚੁੱਕਦੇ ਹੋਏ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *