Home / Punjab / ਸੜਕ ਹਾਦਸੇ ‘ਚ ਬੱਚੇ ਦੀ ਮੌਤ ਦਾ ਮਾਮਲਾ

ਸੜਕ ਹਾਦਸੇ ‘ਚ ਬੱਚੇ ਦੀ ਮੌਤ ਦਾ ਮਾਮਲਾ

ਰੋਹ ‘ਚ ਆਏ ਪਰਿਵਾਰ ਵੱਲੋਂ ਬੀਤੇ 24 ਘੰਟੇ ਤੋਂ ਰਾਸ਼ਟਰੀ ਰਾਜ ਮਾਰਗ ਜਾਮ

ਲੰਬੀ, 26 ਅਗਸਤ (ਆਰਤੀ ਕਮਲ) : ਥਾਣਾ ਲੰਬੀ ਦੇ ਬਿਲਕੁੱਲ ਸਾਹਮਣੇ ਇੱਕ ਟਰੈਕਟਰ ਜਿਸ ਨਾਲ ਪਾਣੀ ਵਾਲਾ ਟੈਂਕਰ ਜੋੜਿਆ ਹੋਇਆ ਸੀ ਅਤੇ ਇਕ ਮੋਟਰਸਾਈਕਲ ਦੀ ਟੱਕਰ ਹੋ ਜਾਣ ਨਾਲ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਭਾਵੇਂ ਟਰੈਕਟਰ ਚਾਲਕ ਖਿਲਾਫ ਪੁਲਿਸ ਵੱਲੋਂ ਹਾਦਸੇ ਤੋਂ ਫੌਰਨ ਬਾਅਦ ਪਰਚਾ ਦਰਜ ਕਰ ਲਿਆ ਗਿਆ ਸੀ ਪਰ ਪਰਿਵਾਰ ਵੱਲੋਂ ਚਾਲਕ ਦੀ ਗ੍ਰਿਫਤਾਰੀ ਦੀ ਮੰਗ ਲੈ ਕੇ ਰਾਸ਼ਟਰੀ ਰਾਜ ਮਾਰਗ ਜਾਮ ਕਰ ਦਿੱਤਾ ਗਿਆ। ਕੱਲ੍ਹ ਸਵੇਰੇ 11.30 ਵਜੇ ਦੇ ਕਰੀਬ ਹੋਏ ਹਾਦਸੇ ਉਪਰੰਤ ਅੱਜ 24 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਉਪਰੰਤ ਵੀ ਅਤੇ ਪੁਲਿਸ ਵੱਲੋਂ ਟਰੈਕਟਰ ਚਾਲਕ ਨੂੰ ਗ੍ਰਿਫਤਾਰ
ਕਰ ਲਏ ਜਾਣ ਤੇ ਵੀ ਪਰਿਵਾਰਕ ਮੈਂਬਰਾਂ ਦਾ ਗੁੱਸਾ ਸ਼ਾਂਤ ਨਹੀ ਹੋਇਆ ਸੀ । ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਧਰਨੇ ਕਾਰਨ ਡੱਬਵਾਲੀ ਤੋਂ ਮਲੋਟ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਪਿੰਡਾਂ ਵਿਚੋਂ ਬਦਲਵੇਂ ਰਸਤਿਆਂ ਰਾਹੀਂ ਮੰਜਿਲ ਤੇ ਪੁੱਜ ਰਹੇ ਸਨ । ਪਰਿਵਾਰਕ ਮੈਂਬਰਾਂ ਦੀ ਮੰਗ ਸੀ ਕਿ ਜਖਮੀਆਂ ਦਾ ਮੁਫਤ ਇਲਾਜ ਕਰਵਾਇਆ ਜਾਵੇ ਅਤੇ ਮ੍ਰਿਤਕ ਬੱਚੇ ਲਈ ਯੋਗ ਮੁਆਵਜਾ ਦੇ ਕੇ ਆਰਥਿਕ ਮਦਦ ਕੀਤੀ ਜਾਵੇ । ਜਿਕਰਯੋਗ ਹੈ ਕਿ ਕੱਲ ਮੋਟਰਸਾਈਕਲ ਸਵਾਰ ਦਰਸ਼ਨ ਰਾਮ ਆਪਣੀ ਭੈਣ ਰੌਸ਼ਨੀ ਦੇਵੀ ਅਤੇ ਉਸਦੇ ਬੱਚੇ ਵੇਦ ਨਾਲ ਜਾ ਰਿਹਾ ਸੀ ਤਾਂ ਰਸਤੇ ਵਿਚ ਟਰੈਕਟਰ ਟੈਂਕਰ ਦੀ ਫੇਟ ਵੱਜ ਜਾਣ ਨਾਲ ਡਿੱਗ ਪਏ ਜਿਸ ਦੇ ਸਿੱਟੇ ਵਜੋਂ ਟਾਇਰ ਥੱਲੇ ਆਉਣ ਨਾਲ ਬੱਚੇ ਦੀ ਮੇਕ ਤੇ ਹੀ ਮੌਤ ਹੋ ਗਈ ਜਦਕਿ ਚਾਲਕ ਦਰਸ਼ਨ ਅਤੇ ਉਸਦੀ ਭੈਣ ਰੌਸ਼ਨੀ ਗੰਭੀਰ ਜਖਮੀ ਹੋ ਗਏ । ਥਾਣਾ ਲੰਬੀ ਪੁਲਿਸ ਨੇ ਮਾਮਲੇ ਦੀ ਜਾਚ ਕਰਨ ਤੋਂ ਬਾਅਦ ਕੈਂਟਰ ਚਾਲਕ ਖਿਲਾਫ ਪਰਚਾ ਨੰਬਰ 120 ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਸੀ ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *