Home / Punjab / ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲੋਂ ਵੱਡਾ ਖ਼ੁਲਾਸਾ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਲਈ ਪਾਇਆ ਗਿਆ ਸੀ ਸਿਆਸੀ ਦਬਾਅ : ਭਾਈ ਗੁਰਮੁੱਖ ਸਿੰਘ

ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲੋਂ ਵੱਡਾ ਖ਼ੁਲਾਸਾ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਲਈ ਪਾਇਆ ਗਿਆ ਸੀ ਸਿਆਸੀ ਦਬਾਅ : ਭਾਈ ਗੁਰਮੁੱਖ ਸਿੰਘ

ਅੰਮ੍ਰਿਤਸਰ, 19 ਅਪ੍ਰੈਲ (ਗੁਰਦਿਆਲ ਸਿੰਘ) :  ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇ ਮਾਮਲੇ ਵਿਚ ਸੁਰਖ਼ੀਆਂ ਵਿਚ ਆਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਨੇ ਤਕਰੀਬਨ ਡੇਢ ਸਾਲ ਬਾਅਦ ਆਪਣੀ ਭੇਦ ਭਰੀ ਚੁੱਪੀ ਤੋੜਦਿਆਂ ਉਸ ਸਮੇਂ ਵਾਪਰੇ ਹਾਲਾਤਾਂ ਦਾ ਖੁਲਾਸਾ ਕਰਕੇ ਦੱਸਿਆ ਕਿ ਕਿਵੇਂ ਰਾਜਨੀਤਕ ਆਗੂ ਆਪਣੀ ਸਿਆਸੀ ਦੁਕਾਨਦਾਰੀ ਨੂੰ ਚਲਾਉਣ ਲਈ ਧਰਮ ਦਾ ਸਹਾਰਾ ਲੈ ਲੈਂਦੇ ਹਨ। ਭਾਈ ਗੁਰਮੁੱਖ ਸਿੰਘ ਨੇ ਇਨ੍ਹਾਂ ਖ਼ੁਲਾਸਿਆਂ ਤੋਂ ਬਾਅਦ ਡੇਰਾ ਸਿਰਸਾ ਦੀ ਮੁਆਫ਼ੀ ਵਾਲੇ ਹਾਈ ਪ੍ਰੋਫਾਇਲ ਡਰਾਮੇ ਦਾ  ਤਾਂ ਅੰਤ ਹੋ ਗਿਆ ਪਰ ਇਥੇ ਇਕ ਨਵੀਂ ਚਰਚਾ ਸ਼ੁਰੂ ਹੋ ਗਈ ਕਿ ਸਿਆਸਤਦਾਨ ਆਪਣੀ ਹੈਂਕੜ ਤੇ ਸਿਆਸੀ ਪੈਂਠ ਬਣਾਉਣ ਲਈ ਧਰਮ ਅਤੇ ਧਾਰਮਿਕ ਸ਼ਖਸੀਅਤਾਂ ਦੀ ਕਿਵੇਂ ਦੁਰਵਰਤੋਂ ਕਰਦੇ ਹਨ। ਅੱਜ ਆਪਣੇ ਗ੍ਰਹਿ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਗੁਰਮੁੱਖ ਸਿੰਘ ਨੇ ਬੜੇ ਹੀ ਭਰੇ ਮਨ ਤੇ ਵੈਰਾਗ ਭਰੇ ਸ਼ਬਦਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਡੇਰਾ ਸਿਰਸਾ ਦੇ ਮੁਖੀ ਦੇ ਪੱਤਰ ਲਿਆਉਣ ਵਿਚ ਬੋਲਦਾ ਨਾਮ ਸਿਰਫ਼ ਇਕ ਅਖ਼ਬਾਰ ਦੇ ਸੰਪਾਦਕ ਦੇ ਕਾਰਨ ਹੀ ਵਾਰ-ਵਾਰ ਉਛਾਲਿਆ ਜਾ ਰਿਹਾ ਹੈ ਜਦਕਿ ਇਹ ਸੱਚ ਨਹੀਂ ਹੈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਮੁਆਫ਼
ਕਰਨ ਲਈ ਸਾਰਾ ਡਰਾਮਾ ਤਾਂ ਬਹੁਤ ਪਹਿਲਾਂ ਹੀ ਰਚਿਆ ਜਾ ਚੁੱਕਾ ਸੀ । ਜਦ ਸਾਰੀ ਬਿਸਾਤ ਵਿਛ ਗਈ ਤਾਂ ਜਥੇਦਾਰਾਂ ਨੂੰ ਚੰਡੀਗੜ੍ਹ• ਬੁਲਾ ਕੇ ਫੌਰਨ ਮੁਆਫ਼ੀ ਦੀ ਪ੍ਰਕਿਰਿਆ ਪੂਰੀ ਕਰ ਲੈਣ ਦਾ ਸਰਕਾਰੀ ਹੁਕਮ ਚਾੜ ਦਿੱਤਾ ਗਿਆ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ 15 ਸਤੰਬਰ 2015 ਨੂੰ ਜਦ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਨ ਤਾਂ ਉਨ੍ਹਾਂ ਨੂੰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੋਨ ਆਇਆ ਕਿ ਸਵੇਰੇ ਅਸੀਂ ਚੰਡੀਗੜ੍ਹ• ਜਾਣਾ ਹੈ, ਬਾਦਲ ਸਾਹਿਬ ਨੇ ਯਾਦ ਕੀਤਾ ਹੈ, ਇਸ ਲਈ ਅੱਜ ਸ਼ਾਮ ਨੂੰ ਹਰ ਹਾਲ ਵਿਚ ਅੰਮ੍ਰਿਤਸਰ ਆ ਜਾਓ। ਭਾਈ ਗੁਰਮੁੱਖ ਸਿੰਘ ਨੇ ਯਾਦ ਕਰਦਿਆਂ ਦੱਸਿਆ ਕਿ ਉਹ ਸ਼ਾਮ ਨੂੰ ਅੰਮ੍ਰਿਤਸਰ ਆ ਗਏ ਜਿਥੋਂ ਅਸੀਂ ਸਾਰੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਰਾਹੀ ਚੰਡੀਗੜ੍ਹ• ਰਵਾਨਾ ਹੋਏ। ਚੰਡੀਗੜ੍ਹ• ਵਿਖੇ 16 ਸਤੰਬਰ 2015 ਨੂੰ ਅਸੀਂ ਤਿੰਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਉਹ ਸਨ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜ ਗਏ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ੍ਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਰਸਮੀ ਗੱਲਬਾਤ ਤੋ ਬਾਅਦ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜਿਸ ਕੰਮ ਲਈ ਸਿੰਘ ਸਾਹਿਬਾਨ ਨੂੰ ਬੁਲਾਇਆ ਗਿਆ ਹੈ ਉਹ ਗਲ ਕਰੋ। ਸ੍ਰ ਬਾਦਲ ਦੇ ਇਹ ਕਹਿਣ ਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਵਲ ਇਕ ਪੱਤਰ ਵਧਾਉਂਦਿਆਂ ਕਿਹਾ ਕਿ ਇਸ ‘ਤੇ ਤੁਰੰਤ ਕਾਰਵਾਈ ਕਰਕੇ ਇਹ ਮਾਮਲਾ ਰਫਾ ਦਫਾ ਕਰੋ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਹਿੰਦੀ ਵਿਚ ਲਿਖਿਆ ਇਹ ਪੱਤਰ ਡੇਰਾ ਸਿਰਸਾ ਮੁਖੀ ਦਾ ਸੀ। ਅਸੀਂ ਸਾਰੇ ਸਿੰਘ ਸਾਹਿਬਾਨ ਪੱਤਰ ਦੇਖ ਕੇ ਸੋਚੀ ਪੈ ਗਏ। ਅਸੀਂ ਮਹਿਸੂਸ ਕਰ ਰਹੇ ਸੀ
ਕਿ ਸਾਡੇ ਕੋਲੋਂ ਇਹ ਮਾਮਲਾ ਬੜੀ ਤੇਜੀ ਨਾਲ ਹਲ ਕਰਵਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰ ਪੜ ਤੇ ਸੁਣ ਲੈਣ ਤੋ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਪੱਤਰਕਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਇਸ ਤੇ ਪੰਜ ਸਿੰਘ ਸਾਹਿਬਾਨ ਵਿਚ ਵਿਚਾਰ ਤਾਂ ਹੀ ਕੀਤੀ ਜਾਵੇਗੀ। ਉਥੇ ਹੀ ਵਿਚਾਰ ਇਹ ਕੀਤੀ ਗਈ ਕਿ ਇਸ ਪੱਤਰਕਾ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਣ ਤੋ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਜਥੇਦਾਰਾਂ ਦੀ ਪਹਿਲੀ ਹੀ ਮੀਟਿੰਗ ਵਿਚ ਹੀ ਇਸ ਨੂੰ ਖ਼ਾਲਸਾ ਪੰਥ ਕੋਲ ਨਸ਼ਰ ਦਿੱਤਾ ਜਾਵੇਗਾ। ਅਸੀਂ ਕਿਹਾ ਕਿ ਇਸ ਮਾਮਲੇ ਨਾਲ ਸਾਰੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਲਈ ਇਸ ਮਾਮਲੇ ਤੇ ਕਾਹਲ ਕਰਨ ਦੀ ਬਜਾਏ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਇਸ ਮਾਮਲੇ ਤੇ ਲਏ ਜਾਣ ਵਾਲੇ ਫੈਸਲੇ ਤੇ ਘਟੋ ਘਟ ਕੌਮੀ ਰਾਏ ਤਾਂ ਬਣਾਈ ਜਾ ਸਕੇ।
ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਤੇ ਜ਼ਰਾ ਵੀ ਦੇਰੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਸਨ ਉਨ•ਾਂ ਕਿਹਾ ਕਿ ਇਸ ਮਾਮਲੇ ਤੇ ਜਿੰਨਾ ਜਲਦੀ ਹੋ ਸਕੇ ਤੁਸੀ ਫੈਸਲਾ ਸੁਣਾਓ। ਇਸ ਤੇ ਅਸੀਂ ਸਾਰੇ ਜਥੇਦਾਰਾਂ ਨੇ ਇਕ ਅਵਾਜ਼ ਹੋ ਕੇ ਸ੍ਰ
ਸੁਖਬੀਰ ਸਿੰਘ ਬਾਦਲ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਇਸ ਚਿਠੀ ਨੂੰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਫਿਰ ਹੀ ਅਸੀਂ ਇਸ ਬਾਰੇ ਵਿਚਾਰ ਕਰ ਸਕਦੇ ਹਾਂ। 16 ਸੰਤਬਰ ਨੂੰ ਅਸੀਂ ਜਦ ਚੰਡੀਗੜ੍ਹ• ਤੋ ਵਾਪਸ ਆਉਂਣ ਲਗੇ ਤਾਂ ਮੈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਸੀ ਸਾਡੇ ਬਜੁਰਗਾਂ ਦੇ ਸਮਾਨ ਹੋ ਪਰ ਸਾਨੂੰ ਇਸ ਤਰ•ਾਂ ਨਾਲ ਸਰਕਾਰੀ ਰਿਹਾਇਸ਼ ਤੇ ਨਾ ਬੁਲਾਇਆ ਕਰੋ ਸਾਨੂੰ ਹਰ ਰੋਜ਼ ਹਜ਼ਾਰਾਂ ਲੋਕ ਮਿਲਦੇ ਹਨ ਤੁਸੀ ਵੀ ਸਾਨੂੰ ਤਖ਼ਤ ਸਾਹਿਬਾਨ ਤੇ ਮਿਲਣ ਦੀ ਖੇਚਲ ਕਰ ਲਿਆ ਕਰੋ। ਭਾਈ ਗੁਰਮੁੱਖ ਸਿੰਘ ਨੇ ਕਿਹਾ ਕਿ ਮੈ ਸ੍ਰ ਬਾਦਲ ਨੂੰ ਇਹ ਵੀ ਕਿਹਾ ਕਿ ਅੱਜ ਤਾਂ ਇਉਂ ਲਗ ਰਿਹਾ ਹੈ ਕਿ ਜਿਵੇ ਤੁਸੀ ਸਾਨੂੰ ਤਲਬ ਕਰ ਲਿਆ ਹੋਵੇ। ਇਹ ਸੁਣ ਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਵਿਖ ਵਿਚ ਅਜਿਹਾ ਹੀ ਹੋਵੇਗਾ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਤੋ ਬਾਅਦ 23 ਸਤੰਬਰ 2015 ਦੀ ਸ਼ਾਮ ਨੂੰ ਮੁੜ ਇਹ ਮਾਮਲਾ ਸ਼ੁਰੂ ਹੋ ਗਿਆ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਉਨ•ਾਂ ਦੀ ਅੰਮ੍ਰਿਤਸਰ ਵਿਚਲੀ ਰਿਹਾਇਸ਼ ਵਿਚ ਆ ਗਏ ਤੇ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਵਾਲੇ ਮਾਮਲੇ ਤੇ ਸਾਡੀ ਗੱਲਬਾਤ ਸ਼ੁਰੂ ਹੋ ਗਈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੈ ਸਾਥੀ ਸਿੰਘ ਸਾਹਿਬਾਨ ਨੂੰ ਵਾਰ ਵਾਰ ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਪਰਾ ਤੇ ਮਰਿਯਾਦਾ ਬਚਾਉਂਣ ਲਈ ਦੁਹਾਈ ਦਿੱਤੀ। ਸਾਡੀ ਗੱਲਬਾਤ ਵਿਚਾਲੇ ਹੀ ਤਤਕਾਲੀ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦਾ ਫੋਨ ਗਿਆਨੀ ਗੁਰਬਚਨ ਸਿੰਘ ਦੇ ਮੌਬਾਇਲ ਤੇ ਆ ਗਿਆ ਜਿਸ ਤੋ ਗਿਆਨੀ ਗੁਰਬਚਨ ਸਿੰਘ ਨੇ ਮੇਰੀ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗਲ ਕਰਵਾਈ। ਸ੍ਰ ਬਾਦਲ ਵਾਰ ਵਾਰ ਮੈਨੂੰ ਅੜੀ ਨਾ ਕਰਨ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਪ੍ਰਕਿਕਿਆ ਵਿਚ ਸਹਾਇਤਾ ਦੇਣ ਦੀ ਗਲ ਮਨ ਲੈਣ ਤੇ ਜ਼ੋਰ ਦਿੰਦੇ ਰਹੇ। ਮੈ ਕਿਹਾ ਕਿ ਡੇਰਾ ਮੁਖੀ ਨੇ ਸਾਡੇ ਗੁਰੂ ਦਾ ਸਵਾਂਗ ਬਣਾਇਆ ਹੈ ਇਸ ਲਈ ਇਸ ਮਾਮਲੇ ਤੇ ਸਾਨੂੰ ਘਟੋ ਘਟ ਫੈਸਲਾ ਲੈਣ ਸਮੇਂ ਪੰਥਕ ਭਾਵਨਾਵਾਂ ਦਾ ਧਿਆਨ ਜਰੂਰ ਰਖਣਾ ਚਾਹੀਦਾ ਹੈ। ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਨਿਜੀ ਸਹਾਇਕ ਤੇ ਕੁਝ ਹੋਰ ਨੇੜਲੇ ਸਾਥੀ ਵੀ ਉਨ•ਾਂ ਦੀ ਰਿਹਾਇਸ਼ ਤੇ ਆ ਗਏ ਤੇ ਉਨ•ਾਂ ਤੇ ਦਬਾਅ ਬਣਾਉਣ ਦਾ ਸਿਲਸਲਾ ਤੇਜ਼ ਹੁੰਦਾ ਗਿਆ। ਨਿਜੀ ਤੌਰ ਤੇ ਦਬਾਅ ਬਣਾਉਣ ਦੇ ਨਾਲ ਨਾਲ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਫੋਨ ਤੇ ਗਲ ਕਰਵਾਉਂਣਾ ਦੇਰ ਰਾਤ ਤਕ ਜਾਰੀ ਰਿਹਾ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *