Home / Breaking News / ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ 3 ਘੰਟੇ ਹੀ ਚਲਾਏ ਜਾ ਸਕਣਗੇ ਪਟਾਖੇ ਹਾਈਕੋਰਟ ਦਾ ਆਦੇਸ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ 3 ਘੰਟੇ ਹੀ ਚਲਾਏ ਜਾ ਸਕਣਗੇ ਪਟਾਖੇ ਹਾਈਕੋਰਟ ਦਾ ਆਦੇਸ਼

ਚੰਡੀਗੜ੍ਹ, 1 ਨਵੰਬਰ (ਚ.ਨ.ਸ.) : ਪੰਜਾਬ ਹਰਿਆਣਾ ਹਾਈਕੋਰਟ ਨੇ 4 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਤੇ 3 ਘੰਟੇ ਪਟਾਖੇ ਚਲਾਉਣ ਦੀ
ਇਜਾਜ਼ਤ ਦੇ ਦਿੱਤੀ ਹੈ । ਪਟਾਖਿਆਂ ਦੇ ਮਾਮਲੇ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਸ਼ਾਮ 6:30 ਤੋਂ 9:30 ਵਜੇ ਤੱਕ ਆਤਿਸ਼ਬਾਜ਼ੀ ਕੀਤੀ ਜਾ ਸਕੇਗੀ ਤੇ ਪਟਾਖੇ ਚਲਾਏ ਜਾ ਸਕਣਗੇ । ਹਾਈਕੋਰਟ ਨੇ ਆਦੇਸ਼ ਦਿੱਤੇ ਨੇ ਕਿ ਪਟਾਖਿਆਂ ਦੀ ਵਿਕਰੀ ਲਾਇਸੰਸ 20 ਫੀਸਦੀ ਹੀ ਰਹਿਣਗੇ ਤੇ ਕੇਵਲ ਉਹੀ ਵਿਕ੍ਰੇਤਾ ਪਟਾਖੇ ਵੇਚ ਸਕਣਗੇ ਜਿੰਨਾਂ ਨੂੰ ਦੀਵਾਲੀ ਵੇਲੇ ਪਟਾਖਿਆਂ ਦੀ ਵਿਕਰੀ ਸਬੰਧੀ ਲਾਇਸੰਸ ਜਾਰੀ ਹੋਏ ਸਨ । ਅਦਾਲਤ ਵੱਲੋਂ ਇਸ ਮਾਮਲੇ ਤੇ ਅਗਲੀ ਸੁਣਵਾਈ 15 ਨਵੰਬਰ ਨੂੰ ਤੈਅ ਕੀਤੀ ਗਈ ਹੈ ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *