Home / Breaking News / ਸ੍ਰੀਨਗਰ ਹਵਾਈ ਅੱਡੇ ਨੇੜੇ ਬੀ.ਐਸ.ਐਫ.ਕੈਂਪ ‘ਤੇ ਹਮਲਾ, 3 ਅਤਿਵਾਦੀ ਢੇਰ

ਸ੍ਰੀਨਗਰ ਹਵਾਈ ਅੱਡੇ ਨੇੜੇ ਬੀ.ਐਸ.ਐਫ.ਕੈਂਪ ‘ਤੇ ਹਮਲਾ, 3 ਅਤਿਵਾਦੀ ਢੇਰ

ਜੰਮੂ, 3 ਅਕਤੂਬਰ (ਪੱਤਰ ਪ੍ਰੇਰਕ) : ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨੇ ਅੱਜ ਸਵੇਰੇ ਤੜਕੇ 4.15 ਵਜੇ ਸ੍ਰੀਨਗਰ ਏਅਰਪੋਰਟ ਨਜ਼ਦੀਕ ਬੀ. ਐਸ. ਐਫ. ਦੀ 182 ਵੀਂ ਬਟਾਲੀਅਨ ਦੇ ਕੈਂਪ ‘ਤੇ ਹਮਲਾ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਹ ਇਕ ਫਿਦਾਇਨ ਹਮਲਾ ਸੀ। ਇਸ ਹਮਲੇ ‘ਚ ਸੁਰੱਖਿਆ ਫੋਰਸ ਦੇ 3 ਜਵਾਨਾ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਇੱਕ ਨੇ ਬਾਅਦ ਵਿਚ ਦਮ ਤੋੜ ਦਿੱਤਾ।  ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉੱਚ ਪੱਧਰੀ ਬੈਠਕ ਬੁਲਾਈ ਸੀ। ਫੌਜ ਨੇ 3 ਅਤਿਵਾਦੀਆਂ ਨੂੰ ਢੇਰ ਕੀਤਾ। ਇਕ ਨਿਊਜ ਚੈੱਨਲ ਨਾਲ ਗੱਲਬਾਤ ‘ਚ ਆਈ. ਜੀ. ਪੀ. ਮੁਨੀਰ ਖ਼ਾਨ ਨੇ ਕਿਹਾ ਹੈ ਕਿ ਫਿਲਹਾਲ ਅਪਰੇਸ਼ਨ ਜਾਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੋ ਹੋਰ ਅੱਤਵਾਦੀਆਂ ਨੂੰ ਦੇਖਿਆ ਗਿਆ ਹੈ ਅਤੇ ਫਿਲਹਾਲ ਉਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *