Breaking News
Home / India / ਸੋਨੀ ਖ਼ੁਦਕੁਸ਼ੀ ਮਾਮਲੇ ‘ਚ ‘ਆਪ’ ਵਿਧਾਇਕ ਸ਼ਰਦ ਚੌਹਾਨ ਗ੍ਰਿਫ਼ਤਾਰ

ਸੋਨੀ ਖ਼ੁਦਕੁਸ਼ੀ ਮਾਮਲੇ ‘ਚ ‘ਆਪ’ ਵਿਧਾਇਕ ਸ਼ਰਦ ਚੌਹਾਨ ਗ੍ਰਿਫ਼ਤਾਰ

ਨਵੀਂ ਦਿੱਲੀ,31 ਜੁਲਾਈ (ਚ.ਨ.ਸ.) :   ਆਮ ਆਦਮੀ ਪਾਰਟੀ ਵਰਕਰ ਸੋਨੀ ਦੀ ਖੁਦਕੁਸ਼ੀ ਦਾ ਮਾਮਲਾ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਹੁਣ ਦਿੱਲੀ ਪੁਲਿਸ ਨੇ ‘ਆਪ’ ਵਿਧਾਇਕ ਸ਼ਰਦ ਚੌਹਾਨ ਨੂੰ ਸ਼ਨੀਵਾਰ ਦੀ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਸੂਚਨਾ ‘ਆਪ’ ਵਿਧਾਇਕ ਆਸ਼ੁਤੋਸ਼ ਨੇ ਟਵੀਟ ਕਰਦੇ ਹੋਏ ਦਿੱਤੀ। ਤੁਹਾਨੂੰ ਦੱਸ ਦਈਏ 19 ਜੁਲਾਈ ਨੂੰ ਆਮ ਆਦਮੀ ਪਾਰਟੀ ਦੀ ਇਕ ਮਹਿਲਾ ਵਰਕਰ ਸੋਨੀ ਨੇ ਆਪਣੀ ਜੀਵਨ ਲੀਲਾ ਇਸ ਲਈ ਖਤਮ ਕਰ ਲਈ ਕਿਉਂਕਿ ‘ਆਪ’ ਨੇਤਾ ਉਸ ਨਾਲ ਸਰੀਰਕ ਸੰੰਬੰਧ ਬਣਾਉਣ ਲਈ ਦਬਾਅ ਪਾਉਂਦਾ ਸੀ। ਇਸ ਮਾਮਲੇ ਨੂੰ ਲੈ ਕੇ ਮਹਿਲਾ ਵਰਕਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਉਸ ਦੀ ਮਨਮਾਨੀ ਨਹੀਂ ਰੁੱਕੀ ਅਤੇ ਉਹ ਸੋਨੀ ਨੂੰ ਪਰੇਸ਼ਾਨ ਕਰਦਾ ਸੀ। ਇਕ ਦਿਨ ਤੰਗ ਆ ਕੇ 25 ਸਾਲ ਦੀ ਸੋਨੀ ਨੇ ਆਪਣੇ ਘਰ ‘ਚ ਰੱਖੀ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ। ਆਪ ਦੀ ਵਰਕਰ ਸੋਨੀ ਨੇ ਆਪਣੀ ਮੌਤ ਤੋਂ ਪਹਿਲਾਂ ਰਮੇਸ਼ ਭਾਰਦਵਾਜ ਦਾ ਵੀ ਵਾਰ-ਵਾਰ ਨਾਂ ਲਿਆ ਹੈ। ਇਸ ਪੂਰੇ ਮਾਮਲੇ ‘ਚ ਭਾਜਪਾ ਮੁਖੀ ਸਤੀਸ਼ ਉੱਪ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਥਾਨਕ ਵਿਧਾਇਕ ਸ਼ਰਦ ਚੌਹਾਨ ਲੜਕੀ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *