Home / India / ਸੁਰੱਖਿਆ ਬਲਾਂ ਵੱਲੋਂ ਸਰਜੀਕਲ ਸਟ੍ਰਾਈਕ ‘ਚ 15 ਨਕਸਲੀ ਮਾਰਨ ਦਾ ਦਾਅਵਾ

ਸੁਰੱਖਿਆ ਬਲਾਂ ਵੱਲੋਂ ਸਰਜੀਕਲ ਸਟ੍ਰਾਈਕ ‘ਚ 15 ਨਕਸਲੀ ਮਾਰਨ ਦਾ ਦਾਅਵਾ

ਰਾਏਪੁਰ, 17 ਮਈ (ਪੱਤਰ ਪ੍ਰੇਰਕ) : ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਸੁਰੱਖਿਆ ਬਲਾਂ ਨੇ 15-20 ਨਕਸਲੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਜਦੋਂਕਿ ਇੱਕ ਜਵਾਨ ਸ਼ਹੀਦ ਤੇ ਦੋ ਦੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਮੁਤਾਬਿਕ ਮਾਓਵਾਦੀਆਂ ਦੇ ਖ਼ਿਲਾਫ਼ 3 ਦਿਨਾਂ ਤੱਕ ਆਪ੍ਰੇਸ਼ਨ ਚਲਾਇਆ ਗਿਆ। 100-150 ਦੀ ਸੰਖਿਆ ਵਿੱਚ ਨਕਸਲੀਆਂ ਨੂੰ ਘੇਰਿਆ ਗਿਆ ਸੀ। ਖ਼ਾਸ ਗੱਲ ਇਹ ਸੀ ਕਿ ਪਹਿਲੀ ਬਾਰ ਮਾਓਵਾਦੀ ਕੋਬਰਾ ਜਵਾਨਾਂ ਦੀ ਵਰਦੀ ਵਿੱਚ ਦੇਖੇ ਗਏ। ਇਸ ਆਪਰੇਸ਼ਨ ਵਿੱਚ ਸੀ.ਆਰ.ਪੀ.ਐਫ., ਡੀ.ਆਰ.ਜੀ., ਜ਼ਿਲ੍ਹਾ ਬਲ ਅਤੇ ਕੋਬਰਾ ਦੇ ਜਵਾਨ ਸ਼ਾਮਲ ਸਨ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਫੀ.ਐਫ.) ਦੇ ਆਈ.ਜੀ. ਦੇਵੇਂਦਰ ਚੌਹਾਨ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਤਕਰੀਬਨ 350 ਸੁਰੱਖਿਆਕਰਮੀ ਸ਼ਾਮਲ ਸਨ ਅਤੇ ਐਤਵਾਰ ਨੂੰ ਮੰਗਲਵਾਰ ਤੱਕ ਤਿੰਨ ਦਿਨ ਲਗਾਤਾਰ ਮਾਓਵਾਦੀਆਂ ਨਾਲ ਟੱਕਰ ਹੋਈ। ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ਤੇ ਮਾਓਵਾਦੀ ਕਾਲੀ ਵਰਦੀ ਪਾਉਂਦੇ ਹਨ ਪਰ ਪਹਿਲੀ ਬਾਰ ਉਹ ਕੋਬਰਾ ਵਰਦੀ ਵਿੱਚ ਸਨ। ਹਮਲੇ ਵਿੱਚ ਭਦੋਹੀ ਦੇ ਸ਼ਰਦ ਉਪਾਧਿਆਇ ਸ਼ਹੀਦ ਹੋਏ। ਪੁਲਿਸ ਅਤੇ ਡੀ.ਆਰ.ਜੀ. ਦੇ ਦੋ ਜਵਾਨ ਜ਼ਖ਼ਮੀ ਹੋਏ। ਸਿਨਹਾ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹੈਲੀਕਾਪਟਰ ਤੋਂ ਰਾਏਪੁਰ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਦੋਂਕਿ ਸ਼ਹੀਦ ਜਵਾਨ ਦੀ ਦੇਹ ਗੁਰਗਾਮ ਰਵਾਨਾ ਕਰ ਦਿੱਤੀ ਗਈ ਹੈ। ਵਾਸਾ ਗੁੱਡਾ ਥਾਨਾਂ ਖੇਤਰ ਦੇ ਰਾਏਗੁਡਮ ਦੇ ਜੰਗਲਾਂ ਵਿੱਚ ਮੁੱਠਭੇੜ ਸ਼ੁਰੂ ਹੋਈ ਹਾਲਾਂਕਿ ਕਿਸੇ ਵੀ ਨਕਸਲੀ ਦਾ ਸਰੀਰ ਫ਼ਿਲਹਾਲ ਪੁਲਿਸ ਨੂੰ ਨਹੀਂ ਮਿਲਿਆ ਹੈ। ਪੁਲਿਸ ਨੇ ਨਕਸਲੀਆਂ ਦੇ ਮਾਰੇ ਜਾਣ ਦੀ ਸੰਖਿਆ ਦਾ ਅੰਦਾਜ਼ਾ ਜਗ੍ਹਾ-ਜਗ੍ਹਾ ਮਿਲ ਖ਼ੂਨ ਅਤੇ ਘਸੀਟਣ ਦੇ ਨਿਸ਼ਾਨਾਂ ਦੇ ਆਧਾਰ
ਉੱਤੇ ਲਗਾਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁੱਠਭੇੜ ਦੌਰਾਨ ਨਕਸਲੀ ਆਪਣੇ ਸਾਥੀਆਂ ਦੇ ਸਰੀਰ ਲੈ ਗਏ। ਉੱਧਰ ਜੱਬਲਪੁਰ ਚਿੰਤਾ ਗੁਫ਼ਾ ਥਾਣਾ ਖੇਤਰ ਤੋਂ ਤਿੰਨ ਅਤੇ ਚਿੰਤਲਨਾਰ ਤੋਂ 5 ਨਕਸਲੀਆਂ ਨੂੰ ਸੀ.ਆਰ.ਪੀ.ਐਫ. ਤੇ ਜ਼ਿਲ੍ਹਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੇ ਮੁਤਾਬਿਕ ਇਹ ਸਾਰੇ ਬੁਰਕਾਪਲ ਹਮਲੇ ਵਿੱਚ ਸ਼ਾਮਲ ਸਨ। ਪੁਲਿਸ ਨੇ ਹੁਣ ਤੱਕ ਬੁਰਕਾਪਾਲ ਹਮਲੇ ਵਿੱਚ ਸ਼ਾਮਲ 18 ਨਕਸਲੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *