Breaking News
Home / Punjab / ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਡੀਲਰਾਂ ਵਲੋਂ ਵਾਹਨਾਂ ‘ਤੇ ਦਿੱਤੀ ਜਾ ਰਹੀ ਹੈ 20 ਹਜ਼ਾਰ ਤੱਕ ਦੀ ਛੋਟ

ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਡੀਲਰਾਂ ਵਲੋਂ ਵਾਹਨਾਂ ‘ਤੇ ਦਿੱਤੀ ਜਾ ਰਹੀ ਹੈ 20 ਹਜ਼ਾਰ ਤੱਕ ਦੀ ਛੋਟ

ਚੰਡੀਗੜ੍ਹ, 30 ਮਾਰਚ (ਪੱਤਰ ਪ੍ਰੇਰਕ) :  ਸੁਪਰੀਮ ਕੋਰਟ ਨੇ 1 ਅਪ੍ਰੈਲ, 2017 ਤੋਂ ਬੀ.ਐਸ 3 ਵਾਹਨਾਂ ਦੀ ਮੈਨਿਊਫੈਕਚਰਿੰਗ, ਸੇਲ ਜਾਂ ਰਜਿਸਟਰੇਸ਼ਨ ‘ਤੇ ਬੁੱਧਵਾਰ ਨੂੰ ਰੋਕ ਲਗਾ ਦਿੱਤੀ। 1 ਅਪ੍ਰੈਲ ਤੋਂ ਦੇਸ਼ ‘ਚ ਕੇਵਲ ਬੀ. ਐੱਸ 4 ਵ੍ਹੀਕਲਸ ਬਣਾਏ ਅਤੇ ਵੇਚੇ ਜਾਣਗੇ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਦੋਪਹੀਆ ਵਾਹਨ ਬਣਾਉਣ ਵਾਲੀ ਦਿੱਗਜ ਕੰਪਨੀਆਂ ਹੀਰੋ ਮੋਟੋਕਾਰਪ ਅਤੇ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਬੀ.ਐਸ 3 ਮਾਡਲਾਂ ‘ਤੇ 5,000 ਰੁਪਏ ਤੋਂ 20 ਹਜ਼ਾਰ ਤੱਕ ਦਾ ਡਿਸਕਾਊਂਟ ਆਫਰ ਕਰ ਰਹੇ ਹਨ। ਇਸ ਆਦੇਸ਼ ਤੋਂ ਬਾਅਦ ਕੰਪਨੀਆਂ ਦੇ ਸਾਹਮਣੇ ਸਟਾਕ ‘ਚ ਪਏ 6.71 ਲੱਖ ਦੋਪਹੀਆ ਵਾਹਨਾਂ ਦੀ ਵਿਕਰੀ ਦੀ ਵੱਡੀ ਚੁਣੋਤੀ ਹੈ। ਕੰਪਨੀਆਂ ਦੇ ਕੋਲ ਦੋਪਹਿਆ ਵਾਹਨਾਂ ਦੇ ਨਾਲ-ਨਾਲ ਕੁੱਲ 8 ਲੱਖ ਬੀ.ਐਸ 3 ਵਾਹਨਾਂ ਨੂੰ ਵੇਚਣ ਦਾ ਸਿਰਫ਼ ਕੱਲ 31 ਮਾਰਚ ਤੱਕ ਦਾ ਹੀ ਵਕਤ ਹੈ। ਇਸ ਲਿਸਟ ‘ਚ ਦੇਸ਼ ‘ਚ ਟੂ-ਵ੍ਹੀਲਰ ਸੈਗਮੇਂਟ ਦੀ ਹੀਰੋ ਮੋਟੋਕਾਰਪ ਬੀ. ਐੱਸ 3 ਮਾਡਲ ਦੇ ਦੋਪਹੀਆ ਵਾਹਨਾਂ ‘ਤੇ 12,500 ਰੁਪਏ ਤੱਕ ਦੀ ਛੋਟ ਦੇ ਰਹੇ ਹਨ। ਡੀਲਰਾਂ ਦੇ ਮੁਤਾਬਕ, ਹੀਰੋ ਆਪਣੇ ਸਕੂਟਰਾਂ ‘ਤੇ 12,500 ਰੁਪਏ, ਆਪਣੀ ਪ੍ਰੀਮੀਅਮ ਬਾਈਕਸ 7,500 ਰੁਪਏ ਅਤੇ ਐਂਟਰੀ ਲੈਵਲ ਦੀ ਜ਼ਿਆਦਾ ਵਿਕਣ ਵਾਲੀ ਮੋਟਰਸਾਈਕਲਾਂ ‘ਤੇ 5,000 ਰੁਪਏ ਦੀ ਛੋਟ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ (ਐਚ.ਐਮ. ਐਸ.ਆਈ) ਆਪਣੇ ਬੀ. ਐਸ 3 ਸਕੂਟਰਾਂ ਅਤੇ ਮੋਟਰਸਾਇਕਲਾਂ ‘ਤੇ 10,000 ਰੁਪਏ ਦੀ ਸਿੱਧੀ ਛੋਟ ਦੇ ਰਿਹਾ ਹੈ। ਦੋਨਾਂ ਕੰਪਨੀਆਂ ਨੇ ਕਿਹਾ ਹੈ ਕਿ ਇਹ
ਆਫਰ ਸਟਾਕ ਖਤਮ ਹੋਣ ਜਾਂ 31 ਮਾਰਚ ਤੱਕ ਲਾਗੂ ਰਹੇਗਾ। ਆਟੋਮੋਬਿਲ ਡੀਲਰਾਂ ਦੇ ਸੰਘ (ਫਾਡਾ) ਦੇ ਨਿਦੇਸ਼ਕ (ਅੰਤਤਰਾਸ਼ਟਰੀਏ ਮਾਮਲੇ) ਨਿਕੁੰਜ ਸੰਘੀ ਨੇ ਕਿਹਾ, ਟੂ- ਵ੍ਹੀਲਰ ਇੰਡਸਟਰੀ ‘ਚ ਇਨ੍ਹੇ ਵੱਡੇ ਡਿਸਕਾਊਂਟਸ ਦਾ ਐਲਾਨ ਕਦੇ ਨਹੀਂ ਹੋਇਆ ਸੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *