Home / Breaking News / ਸੁਪਰੀਮ ਕੋਰਟ ‘ਚ 3 ਸਾਲਾਂ ਤੋਂ ਨਹੀਂ ਹੋਈ ਕਿਸੇ ਮਹਿਲਾ ਜੱਜ ਦੀ ਨਿਯੁਕਤੀ

ਸੁਪਰੀਮ ਕੋਰਟ ‘ਚ 3 ਸਾਲਾਂ ਤੋਂ ਨਹੀਂ ਹੋਈ ਕਿਸੇ ਮਹਿਲਾ ਜੱਜ ਦੀ ਨਿਯੁਕਤੀ

ਨਵੀਂ ਦਿੱਲੀ, 31 ਅਕਤੂਬਰ (ਚ.ਨ.ਸ.) :  ਸੁਪਰੀਮ ਕੋਰਟ ਤੋਂ ਲੈ ਕੇ ਸਥਾਨਕ ਅਦਾਲਤਾਂ ਤੱਕ ਦੇਸ਼ ‘ਚ ਇਸ ਸਮੇਂ ਕੁੱਲ 4704 ਮਹਿਲਾ ਜੱਜਾਂ ਦੀ ਨਿਯੁਕਤੀ ਹੈ। ਇਹ ਕੁੱਲ ਜੱਜਾਂ ਦੀ ਗਿਣਤੀ ਦਾ ਸਿਰਫ 28 ਫੀਸਦੀ ਹਨ।
ਮੌਜੂਦਾ ਸਮੇਂ ‘ਚ ਸੁਪਰੀਮ ਕੋਰਟ ਤੋਂ ਹੇਠਲੀ ਅਦਾਲਤਾਂ ਤੱਕ ਕੁੱਲ ਜੱਜਾਂ ਦੀ ਗਿਣਤੀ 17160 ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ‘ਚ ਤੇਜ਼ੀ ਨਾਲ ਕੀਰਤੀਮਾਨ ਬਣਾ ਰਹੀਆਂ ਭਾਰਤੀ ਔਰਤਾਂ ਦੀ ਨਿਆਇਕ ਖੇਤਰ ‘ਚ ਹਾਜ਼ਰੀ ਇੰਨੀ ਘੱਟ ਹੋਣੀ ਵਿਚਾਰਯੋਗ ਹੈ। ਉੱਪਰੀ ਅਦਾਲਤਾਂ ‘ਚ ਔਰਤਾਂ ਦੀ ਭਾਗੀਦਾਰੀ (ਸ਼ਮੂਲੀਅਤ) ਹੋਰ ਵੀ ਘੱਟ ਹੈ। ਸੁਪਰੀਮ ਕੋਰਟ ‘ਚ ਨਿਯੁਕਤ ਕੁੱਲ 25 ਜੱਜਾਂ ‘ਚੋਂ ਸਿਰਫ ਇਕ ਜੱਜ ਮਹਿਲਾ ਹੈ। ਭਾਰਤ ‘ਚ ਨਿਆਇਕ ਖੇਤਰ ਨੂੰ ਰਵਾਇਤੀ ਰੂਪ ਨਾਲ ਪੁਰਸ਼ਾਂ ਦਾ ਖੇਤਰ ਮੰਨਿਆ ਜਾਂਦਾ ਰਿਹਾ ਹੈ। ਪਰ ਜਿਸ ਤਰ੍ਹਾਂ ਨਵੇਂ ਦੌਰ ‘ਚ ਔਰਤਾਂ ਦੇ ਵੱਖ-ਵੱਖ ਖੇਤਰਾਂ ‘ਚ ਨਾ ਸਿਰਫ ਭਾਗੀਦਾਰੀ ਵਧਾਈ ਸਗੋਂ ਉੱਚ ਅਹੁਦਿਆਂ ‘ਤੇ ਵੀ ਪੁੱਜ ਰਹੀਆਂ ਹਨ, ਉਹ ਤਬਦੀਲੀ ਅਜੇ ਨਿਆਇਕ ਖੇਤਰ ‘ਚ ਨਹੀਂ ਦਿੱਸ ਰਹੀ ਹੈ।
ਕਾਨੂੰਨ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ‘ਚ ਪਿਛਲੇ ਤਿੰਨ ਸਾਲਾਂ ਤੋਂ ਕਿਸੇ ਵੀ ਮਹਿਲਾ ਜੱਜ ਦੀ ਨਿਯੁਕਤੀ ਨਹੀਂ ਹੋਈ ਹੈ। ਸੁਪਰੀਮ ਕੋਰਟ ‘ਚ ਮੌਜੂਦਾ ਸਮੇਂ ‘ਚ ਜਸਟਿਸ ਆਰ. ਭਾਨੂੰਮਤੀ ਇਕਮਾਤਰ ਮਹਿਲਾ ਜੱਜ ਹੈ। ਹੇਠਲੀ ਅਦਾਲਤਾਂ ‘ਚ ਜੱਜ ਦੇ ਰੂਪ ‘ਚ ਔਰਤਾਂ ਦੀ ਨਿਯੁਕਤੀ ਦੇ ਮਾਮਲੇ ‘ਚ ਬਿਹਾਰ, ਝਾਰਖੰਡ, ਗੁਜਰਾਤ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਪਿੱਛੇ ਹਨ। ਇੱਥੇ 10 ਤੋਂ 15 ਫੀਸਦੀ ਹੀ ਜੱਜ ਦੇ ਰੂਪ ‘ਚ ਔਰਤਾਂ ਦੀ ਭਾਗੀਦਾਰੀ ਹੈ। ਬਿਹਾਰ ‘ਚ ਇਹ ਸਥਿਤੀ ਇਕਦਮ ਵੱਖ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *