Home / Business / ਸੁਨੀਲ ਲਾਂਬਾ ਹੋਣਗੇ ਜਲ ਸੈਨਾ ਦੇ ਅਗਲੇ ਮੁਖੀ

ਸੁਨੀਲ ਲਾਂਬਾ ਹੋਣਗੇ ਜਲ ਸੈਨਾ ਦੇ ਅਗਲੇ ਮੁਖੀ

ਨਵੀਂ ਦਿੱਲੀ, 5 ਮਈ (ਚ.ਨ.ਸ.) : ਵਾਈਸ ਐਡਮਿਰਲ ਸੁਨੀਲ ਲਾਂਬਾ ਨੂੰ ਅਗਲਾ ਜਲ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ ਅਤੇ ਉਹ 31 ਮਈ ਨੂੰ ਅਹੁਦਾ ਸੰਭਾਲਣਗੇ। ਫਿਲਹਾਲ ਉਹ ਪੱਛਮੀ ਜਲ ਸੈਨਾ ਕਮਾਨ ਦੇ ਫਲੈਗ ਦਫਤਰ ਕਮਾਂਡਿੰਗ ਇਨ ਚੀਫ ਹਨ। 58 ਸਾਲਾ ਲਾਂਬਾ ਦਾ ਜਲ ਸੈਨਾ ਮੁਖੀ ਅਹੁਦੇ ‘ਤੇ ਕਾਰਜਕਾਲ 3 ਸਾਲ ਤੱਕ ਦਾ ਹੋਵੇਗਾ। ਉਹ ਐਡਮਿਰਲ ਆਰ. ਕੇ. ਧਵਨ ਦੀ ਥਾਂ ਲੈਣਗੇ ਜੋ ਕਿ ਰਿਟਾਇਰਡ ਹੋ ਰਹੇ ਹਨ। ਡਿਫੈਂਸ ਸਰਵਿਸੇਜ ਸਟਾਫ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਲਾਂਬਾ ਜਲ ਸੈਨਾ ਮੁਖੀ ਬਣਨ ਵਾਲੇ 21ਵੇਂ ਭਾਰਤੀ ਹੋਣਗੇ।
ਉਹ 31 ਮਈ ਨੂੰ ਐਡਮਿਰਲ ਧਵਨ ਤੋਂ ਅਹੁਦਾ ਲੈਣਗੇ ਅਤੇ 31 ਮਈ 2019 ਤੱਕ ਇਸ ਅਹੁਦੇ ‘ਤੇ ਰਹਿਣਗੇ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੇ ਵਾਈਸ ਐਡਮਿਰਲ ਸੁਨੀਲ ਲਾਂਬਾ ਨੂੰ ਅਗਲਾ ਜਲ ਸੈਨਾ ਮੁਖੀ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 31 ਮਈ ਦੀ ਦੁਪਹਿਰ ਤੋਂ ਪ੍ਰਭਾਵੀ ਹੋਵੇਗੀ। 3 ਦਹਾਕੇ ਤੋਂ ਵੱਧ ਸਮੇਂ ਦੇ ਕਰੀਅਰ ‘ਚ ਲਾਂਬਾ ਨੇ ਖੁਸ਼ਹਾਲ ਆਪਰੇਸ਼ਨਲ ਅਤੇ ਸਟਾਫ ਅਨੁਭਵ ਰੱਖਣ ਵਾਲੇ ਲਾਂਬਾ ਨੇ ਜੰਗੀ ਜਹਾਜ਼ ਆਈ. ਐਨ. ਐਸ. ਸਿੰਧੂਦੁਰਗ ਅਤੇ ਫਿਰਗੇਟ ਆਈ. ਐਨ. ਐਸ. ਦੁਨਾਗਿਰੀ ‘ਤੇ ਨੇਵੀਗੇਟਿੰਗ ਅਧਿਕਾਰੀ ਦੇ ਤੌਰ ‘ਤੇ ਸੇਵਾਵਾਂ ਦਿੱਤੀਆਂ ਹਨ। ਉਹ ਕਾਲਜ ਆਫ ਡਿਫੈਂਸ ਮੈਨੇਜਮੈਂਟ, ਸਿੰਕਦਾਰਾਬਦ ਨਾਲ ਵੀ ਜੁੜੇ ਰਹਿ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਪ੍ਰੋਫੈਸਰ ਦੇ ਰੂਪ ‘ਚ ਸੇਵਾ ਦਿੱਤੀ। ਉਹ ਪੱਛਮੀ ਜਲ ਸੈਨਾ ਕਮਾਨ ਦੇ ਮੁਖੀ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਦੱਖਣੀ ਜਲ ਸੈਨਾ ਕਮਾਨ ਦੇ ਕਮਾਂਡਰ ਇਨ ਚੀਫ ਸਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *