Home / India / ਸੀ.ਐਨ.ਜੀ. ਘੁਟਾਲੇ ‘ਤੇ ਬੋਲੇ ਕਪਿਲ ਮਿਸ਼ਰਾ

ਸੀ.ਐਨ.ਜੀ. ਘੁਟਾਲੇ ‘ਤੇ ਬੋਲੇ ਕਪਿਲ ਮਿਸ਼ਰਾ

ਦਿੱਲੀ ਦੀਆਂ 10 ਹਜ਼ਾਰ ਗੱਡੀਆਂ ‘ਚ ਲੱਗੀਆਂ ਨਕਲੀ ਕਿਟਾਂ

ਨਵੀਂ ਦਿੱਲੀ, 2 ਜੂਨ (ਪੱਤਰ ਪ੍ਰੇਰਕ) : ਅਰਵਿੰਦ ਕੇਜਰੀਵਾਲ ਅਤੇ ਦਿੱਲੀ ਸਰਕਾਰ ‘ਤੇ ਕਪਿਲ ਮਿਸ਼ਰਾ ਵੱਲੋਂ ਦੋਸ਼ ਲਾਏ ਜਾਣ ਦਾ ਸਿਲਸਿਲਾ ਜਾਰੀ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਯਾਨੀ ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਇਕ ਵਾਰ ਫਿਰ ਪ੍ਰੈੱਸ ਵਾਰਤਾ ‘ਚ ਸੀ.ਐਨ.ਜੀ. (ਕੰਪਰੈਸਡ ਕੁਦਰਤੀ ਗੈਸ) ਘੁਟਾਲੇ ‘ਚ ਖੁਲਾਸਾ ਕਰਦੇ ਹੋਏ ਕਿਹਾ ਕਿ 10 ਹਜ਼ਾਰ ਗੱਡੀਆਂ ‘ਚ ਨਕਲੀ ਸੀ.ਐਨ.ਜੀ. ਕਿਟ ਲੱਗੀ ਹੈ। ਅਜਿਹੀਆਂ ਗੱਡੀਆਂ ‘ਚ ਕਦੇ ਵੀ ਹਾਦਸਾ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਚੀਨ ਦੇ ਮਾਲ ਨੂੰ ਕੈਨੇਡਾ ਦਾ ਮਾਲ ਦੱਸ ਕੇ ਵੇਚਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਦਿੱਲੀ ਕੈਬਨਿਟ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਦੀ ਸ਼ਿਕਾਇਤ ‘ਤੇ ਏ.ਸੀ.ਬੀ. ਨੇ ਦਿੱਲੀ ‘ਚ ਤਿੰਨ ਗੋਦਾਮਾਂ ‘ਚ ਛਾਪੇਮਾਰੀ ਕੀਤੀ ਸੀ। ਇਨ੍ਹਾਂ ਗੋਦਾਮਾਂ ‘ਚ ਦਵਾਈ ਕੰਪਨੀਆਂ ਨੇ ਦਵਾਈਆਂ ਰੱਖੀਆਂ ਸਨ। ਦਰਅਸਲ ਕਪਿਲ ਮਿਸ਼ਰਾ ਨੇ ਦਿੱਲੀ ਸਰਕਾਰ ਵੱਲੋਂ 300 ਕਰੋੜ ਰੁਪਏ ਦੀਆਂ ਐਕਸਪਾਇਰੀ ਦਵਾਈਆਂ ਖਰੀਦਣ ਅਤੇ ਘੁਟਾਲੇ ਦਾ ਦੋਸ਼ ਲਾਇਆ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *