Breaking News
Home / India / ਸੀ.ਆਰ.ਪੀ.ਐਫ. ਜਵਾਨ ‘ਤੇ ਹਮਲੇ ਦੇ ਮਾਮਲੇ ‘ਚ 5 ਗ੍ਰਿਫ਼ਤਾਰ, ਮੁੱਖ ਦੋਸ਼ੀ ਫਰਾਰ

ਸੀ.ਆਰ.ਪੀ.ਐਫ. ਜਵਾਨ ‘ਤੇ ਹਮਲੇ ਦੇ ਮਾਮਲੇ ‘ਚ 5 ਗ੍ਰਿਫ਼ਤਾਰ, ਮੁੱਖ ਦੋਸ਼ੀ ਫਰਾਰ

ਸ੍ਰੀਨਗਰ, 14 ਅਪ੍ਰੈਲ (ਪੱਤਰ ਪ੍ਰੇਰਕ) : ਸ੍ਰੀਨਗਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਵੋਟਾਂ ਪੈਣ ਵਾਲੇ ਦਿਨ ਬਡਗਾਮ ਜ਼ਿਲ੍ਹੇ ‘ਚ ਕੇਂਦਰੀ ਸੁਰੱਖਿਆ ਬਲ ‘ਤੇ ਹਮਲੇ ਦੇ ਸਿਲਸਿਲੇ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਐਸ.ਪੀ. ਵੈਧ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੁਰੱਖਿਆ ਬਲਾਂ ‘ਤੇ ਹਮਲੇ ਵਾਲੇ ਵੀਡੀਓ ਦੇ ਮਾਮਲੇ ਵਿਚ 11 ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਇਨ੍ਹਾਂ ਵਿਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀਆਂ ਜੰਮੂ-ਕਸ਼ਮੀਰ ਪੁਲਿਸ ਵੱਲੋਂ ਕੀਤੀਆਂ ਗਈਆਂ ਹਨ। ਵੈਧ ਨੇ ਕਿਹਾ ਕਿ ਇਸ ਮਾਮਲੇ ਵਿਚ 2 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦ ਕਿ ਮੁੱਖ ਮੁਲਜ਼ਮ ਅਜੇ ਵੀ ਫਰਾਰ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਸ੍ਰੀਨਗਰ ਸੰਸਦੀ ਖੇਤਰ ਵਿਚ 9 ਅਪ੍ਰੈਲ ਨੂੰ ਜ਼ਿਮਨੀ ਚੋਣ ਦੌਰਾਨ ਸੀ.ਆਰ.ਪੀ.ਐਫ. ਜਵਾਨਾਂ ਨੂੰ ਕਥਿਤ ਤੌਰ ‘ਤੇ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਨੀਮ ਫੌਜੀ ਬਲਾਂ ਦਾ ਇਕ ਸਮੂਹ ਈ.ਵੀ.ਐਮ. ਲੈ ਕੇ ਜਾ ਰਿਹਾ ਹੈ ਜਿਸ ਨਾਲ ਕਸ਼ਮੀਰੀ ਨੌਜਵਾਨ ਕੁੱਟਮਾਰ ਕਰ ਰਹੇ ਹਨ। ਸੀ.ਆਰ.ਪੀ.ਐਫ. ਨੇ ਕਿਹਾ ਸੀ ਕਿ ਇਹ ਵੀਡੀਓ ਸਹੀ ਹੈ ਅਤੇ ਇਹ ਘਟਨਾ ਬਡਗਾਮ ਜ਼ਿਲ੍ਹੇ ਅਧੀਨ ਆਉਂਦੇ ਚਾਂਦਪੁਰਾ ਦੇ ਕਰਾਲਪੁਰਾ ਇਲਾਕੇ ਦੀ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *