Home / Breaking News / ਸੀਰੀਆ ਜਾ ਰਹੇ 92 ਯਾਤਰੀਆਂ ਵਾਲੇ ਰੂਸੀ ਫ਼ੌਜੀ ਜਹਾਜ਼ ਦਾ ਮਲਬਾ ਮਿਲਿਆ

ਸੀਰੀਆ ਜਾ ਰਹੇ 92 ਯਾਤਰੀਆਂ ਵਾਲੇ ਰੂਸੀ ਫ਼ੌਜੀ ਜਹਾਜ਼ ਦਾ ਮਲਬਾ ਮਿਲਿਆ

ਮਾਸਕੋ, 25 ਦਸੰਬਰ (ਚ.ਨ.ਸ.):92 ਲੋਕਾਂ ਨੂੰ ਲੈ ਕੇ ਉਡਾਣ ਭਰਨ ਵਾਲਾ ਲਾਪਤਾ ਹੋਇਆ ਰੂਸ ਦਾ ਫੌਜੀ ਜਹਾਜ਼ ਕਾਲੇ ਸਾਗਰ ਦੇ ਉੱਪਰ ਕਰੈਸ਼ ਹੋ ਗਿਆ। ਇਸ ਤੋਂ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਰੂਸ ਦਾ ਫੌਜੀ ਜਹਾਜ਼ ਸੋਚੀ ਦੇ ਏਅਰ ਪੋਰਟ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਰਡਾਰ ਤੋਂ ਲਾਪਤਾ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਟੀ. ਯੂ.-154 ਹੈ। ਜਹਾਜ਼ ਨੇ ਕਾਲਾ ਸਾਗਰ ਦੇ ਸੋਚੀ ਤੋਂ ਸੀਰੀਆ ਦੇ ਲਤਾਕੀਆ ਸੂਬੇ ਲਈ ਉਡਾਣ ਭਰੀ ਸੀ। ਜਹਾਜ਼ ਵਿਚ ਸਵਾਰ ਲੋਕਾਂ ਵਿਚ ਫੌਜੀ, ਫੌਜੀ ਮਿਊਜ਼ਿਕ ਬੈਂਡ ਦੇ ਲੋਕ ਅਤੇ ਕੁਝ ਪੱਤਰਕਾਰ ਸ਼ਾਮਲ ਸਨ। ਰੂਸੀ ਫੌਜ ਦੇ ਬੁਲਾਰੇ ਮੁਤਾਬਕ ਜਹਾਜ਼ ਸੀਰੀਆ ਵਿਚ ਤਾਇਨਾਤ ਰੂਸੀ ਫੌਜ ਦੇ ਜਵਾਨਾਂ ਦੇ ਨਵੇਂ ਸਾਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਲਿਜਾ ਰਿਹਾ ਸੀ। ਖੋਜੀ ਟੀਮ ਨੂੰ ਕਾਲਾ ਸਾਗਰ ਵਿਚ ਜਹਾਜ਼ ਦਾ ਮਲਬਾ ਮਿਲ ਗਿਆ ਹੈ। ਲਾਸ਼ਾਂ ਦੀ ਤਲਾਸ਼ ਸਮੁੰਦਰ ਵਿਚ ਕੀਤੀ ਜਾ ਰਹੀ ਹੈ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *