Breaking News
Home / Punjab / ਸਿੰਘ ਸਾਹਿਬਾਨ ਨੇ ਹਜ਼ੂਰੀ ਰਾਗੀ ਬਲਵੀਰ ਸਿੰਘ ਨੂੰ ਤਨਖ਼ਾਹੀਆ ਐਲਾਨਿਆ

ਸਿੰਘ ਸਾਹਿਬਾਨ ਨੇ ਹਜ਼ੂਰੀ ਰਾਗੀ ਬਲਵੀਰ ਸਿੰਘ ਨੂੰ ਤਨਖ਼ਾਹੀਆ ਐਲਾਨਿਆ

ਅੰਮ੍ਰਿਤਸਰ, 4 ਜੂਨ (ਗੁਰਦਿਆਲ ਸਿੰਘ) : ਪੰਜ ਸਿੰਘ ਸਾਹਿਬਾਨ ਨੇ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਬਲਵੀਰ ਸਿੰਘ ਨੂੰ ਤਨਖ਼ਾਹੀਆ ਐਲਾਨ ਦਿੱਤਾ ਹੈ। ਬਲਵੀਰ ਸਿੰਘ ਉੱਤੇ ਆਸ਼ੂਤੋਸ਼ ਦੇ ਸਾਹਮਣੇ ਕੀਰਤਨ ਕਰਨ ਦਾ ਦੋਸ਼ ਹੈ। ਸ਼੍ਰੀ ਅਕਾਲ ਤਖ਼ਤ ਉੱਤੇ ਸਿੰਘ ਸਾਹਿਬਾਨ ਦੀ ਹੋਈ ਬੈਠਕ ਵਿੱਚ ਇਸ ਗੱਲ ਦਾ ਫ਼ੈਸਲਾ ਲਿਆ ਗਿਆ।
ਇਹ ਮੀਟਿੰਗ ਜਿਸ ਵਿਚ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਜਥੇ. ਗਿ. ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਆਨੰਦਪੁਰ ਸਾਹਿਬ) ਦੇ ਜਥੇ. ਗਿ. ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਬਠਿੰਡਾ ਦੇ ਜਥੇਦਾਰ ਗਿ. ਗੁਰਮੁੱਖ ਸਿੰਘ ਅਤੇ ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਦੇ ਮੀਤ ਜਥੇਦਾਰ ਜੋਤਇੰਦਰ ਸਿੰਘ ਹਾਜ਼ਰ ਸਨ, ਨੇ ਅਮਰੀਕਾ ‘ਚ ਅੰਮ੍ਰਿਤ ਸੰਚਾਰ ਦੀ ਪੰਥਕ ਮਰਿਯਾਦਾ ਤੋਂ ਉਲਟ ਜਾ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਝੀ ਸ਼ਰਾਰਤ ਦਾ ਮਾਮਲਾ ਵੀ ਵਿਚਾਰਿਆ।
ਲੰਬੀ ਸੋਚ ਵਿਚਾਰ ਤੋਂ ਬਾਅਦ  ਸਿੰਘ ਸਾਹਿਬਾਨ ਵੱਲੋਂ  ਅਮਰੀਕਾ ਦੇ  ਸੁਰਿੰਦਰ ਸਿੰ ਘ ਨੂੰ ਸਿੱਖ ਮਰਿਆਦਾ ਦੇ ਉਲਟ ਕੰਮ ਕਰਨ ਦੇ ਦੋਸ਼ ਵਿੱਚ 30 ਜੂਨ ਨੂੰ ਵਾਲੀ ਥਾਂ ਗੁਰਦੁਆਰਾ ਮਾਛੀਵਾੜਾ ਵਿਖੇ 10 ਦਿਨਾਂ ਵਿੱਚ ਰਿਪੋਰਟ ਨਾ ਕੀਤੀ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ।
ਆਪਣੇ ਬਿਆਨ ਵਿੱਚ ਬਲਬੀਰ ਸਿੰਘ ਫਰਾਸ਼ ਨੇ ਆਖਿਆ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਤਬਾਦਲੇ ਵਾਲੇ ਹੁਕਮ ਨੂੰ ਨਹੀਂ ਮੰਨਦੇ। ਬਲਬੀਰ ਸਿੰਘ ਫਰਾਸ਼ ਦੇ ਇਸ ਕਦਮ ਨਾਲ ਪੰਥਕ ਹਲਕਿਆਂ ਦੇ ਨਾਲ ਨਾਲ ਰਾਜਨੀਤਕ ਤੌਰ ਉੱਤੇ ਵੀ ਚਰਚਾ ਹੈ। ਸ਼ੁੱਕਰਵਾਰ ਨੂੰ ਸਵੇਰੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚਖੰਡ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਬਲਵੀਰ ਸਿੰਘ ਨੇ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਵੀ ਅਰਦਾਸੀਏ ਸਿੰਘ ਵੱਲੋਂ ਪਹਿਲਾਂ ਸੁਖਬੀਰ ਬਾਦਲ ਨੂੰ ਵੀ ਸਿਰੋਪਾ ਦੇਣ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਿੱਚ ਕਾਫ਼ੀ ਹਲਚਲ ਪੈਦਾ ਹੋ ਗਈ ਸੀ। ਬਲਵੀਰ ਸਿੰਘ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਪੰਜਾਬ ਵਿੱਚ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਸਿੱਖਾਂ ਨੂੰ ਇਨਸਾਫ਼ ਨਾ ਮਿਲਣ ਕਰ ਕੇ ਉਨ੍ਹਾਂ ਅਜਿਹਾ ਕੀਤਾ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *