Home / Politics / ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਅੰਤਿਮ ਸਸਕਾਰ

ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਅੰਤਿਮ ਸਸਕਾਰ

ਦਿੱਲੀ, ਪੰਜਾਬ, ਤਾਮਿਲਨਾਡੂ ਤੇ ਉਤਰਾਖੰਡ ਦੇ ਮੰਤਰੀ ਤੇ ਆਗੂ ਪੁੱਜੇ

ਬਰਨਾਲਾ, 15 ਜਨਵਰੀ, (ਹਰਜਿੰਦਰ ਸਿੰਘ ਪੱਪੂ) : ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਅੱਜ ਅੰਤਿਮ ਸਸਕਾਰ ਉਨਾਂ ਦੇ ਜੱਦੀ ਸ਼ਹਿਰ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਗੁਰਪ੍ਰਤਾਪ ਸਿੰਘ ਵਿਰਕ ਤੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇਕੇ ਸਥਾਨਕ ਰਾਮਬਾਗ ‘ਚ ਕੀਤਾ ਗਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਉਤਰਾਖੰਡ ਦੇ ਵਣਜ ਮੰਤਰੀ  ਦਿਨੇਸ਼ ਅੱਗਰਵਾਲ, ਤਾਮਿਲਨਾਡੂ ਦੇ ਰਾਜਸਭਾ ਮੈਂਬਰ ਤ੍ਰਿਸ਼ੀ ਸ਼ਿਵਾ, ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਵਿਧਾਇਕ ਨਰੇਸ਼ ਯਾਦਵ, ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ, ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ, ਸਾਬਕਾ ਐਮਪੀ ਵਿਜੇਇੰਦਰ ਸਿੰਗਲਾ, ਟਰਾਈਡੈਂਟ

ਗਰੁੱਪ ਦੇ ਸਰਪ੍ਰਸਤ ਰਾਜਿੰਦਰ ਗੁਪਤਾ, ਵਿਧਾਇਕ ਕੇਵਲ ਸਿੰਘ ਢਿੱਲੋ, ਅਕਾਲੀ ਭਾਜਪਾ ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਸਿਬੀਆ, ਉਪ ਮੁੱਖ ਮੰਤਰੀ ਦੇ ਓਐਸਡੀ ਕੁਲਵੰਤ ਸਿੰਘ ਕੀਤੂ, ਸ੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਖਾਲਸ, ਨਗਰ ਕੋਸਲ ਦੇ ਪ੍ਰਧਾਨ ਸੰਜੀਵ ਕੁਮਾਰ ਸ਼ੋਰੀ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰੁਪਿੰਦਰ ਸਿੰਘ ਸੰਧੂ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਜਨੀਸ਼ ਕੁਮਾਰ ਭੋਲਾ, ਕਾਂਗਰਸ ਦੇ ਜਿਲਾ ਪ੍ਰਧਾਨ ਮੱਖਣ ਸ਼ਰਮਾ, ਸੀਪੀਐਮ ਵੱਲੋ ਸਾਬਕਾ ਵਿਧਾਇਕ ਕਾਮਰੇਡ ਚੰਦ ਸਿੰਘ ਚੋਪੜਾ, ਸਾਬਕਾ ਸੈਨਿਕ ਵਿੰਗ ਦੇ ਪੰਜਾਬ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ,ਭਾਜਪਾ ਦੇ ਜਿਲਾ ਪ੍ਰਧਾਨ ਗੁਰਮੀਤ ਹੰਡਿਆਇਆ, ਲਲਿਤ ਗਰਗ, ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਰਾਣੂੰ, ਔਰਬਿਟ ਟਰਾਂਸਪੋਰਟ ਦੇ ਮੈਨੇਜਰ ਲੱਖੀ ਜੈਲਦਾਰ ਆਦਿ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ਜਿਲਾ ਬਰਨਾਲਾ ਦੇ ਪਿੰਡ ਧੌਲਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਬਰਨਾਲਾ ਨੇ ਵਿੱਦਿਆ ਹਾਸਲ ਕਰਨ ਉਪਰੰਤ ਬਰਨਾਲਾ ਵਿਖੇ ਵਕਾਲਤ ਕਰਨੀ ਸੁਰੂ ਕਰ ਦਿੱਤੀ ਸੀ ਤੇ ਇੱਕ ਨਾਮਵਰ ਵਕੀਲ ਬਣੇ ਸਨ। ਉਸਤੋ ਬਾਦ ਉਹ ਬਰਨਾਲਾ ਦੇ ਸਵਰਗੀ ਜੱਥੇਦਾਰ ਕਰਤਾਰ ਸਿੰਘ ਜੋਸ਼ੀਲਾ ਦੇ ਸੰਪਰਕ ਚ ਆਏ, ਜਿੰਨਾਂ ਨੇ ਉਨਾਂ ਨੂੰ ਰਾਜਨੀਤੀ ਦਾ ਐਸਾ ਪਾਠ ਪੜਾਇਆ ਕਿ ਸੁਰਜੀਤ ਸਿੰਘ ਬਰਨਾਲਾ ਪਹਿਲੀ ਵਾਰ 1977 ਚ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਤੋ ਚਣ ਲੜਕੇ ਵਿਧਾਇਕ ਬਣੇ, ਉਪਰੰਤ ਤਿੰਨ ਸਾਲਾਂ ਬਾਦ 1980 ਵਿੱਚ ਫਿਰ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਵਿਧਾਇਕ ਬਣੇ ਅਤੇ 1985 ਦੀ ਚੋਣ ਚ ਅਕਾਲੀ ਦਲ ਨੂੰ ਅਜਿਹੀ ਭਾਰੀ ਸਫਲਤਾ ਮਿਲੀ ਕਿ ਸ੍ਰ:ਬਰਨਾਲਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਣ ਦਾ ਸੁਭਾਗ ਪ੍ਰਾਪਤ ਹੋਇਆ। ਉਸਤੋ ਬਾਦ ਸ੍ਰੀ ਅਟਲ ਬਿਹਾਰੀ ਸਰਕਾਰ ਚ ਕੇਂਦਰੀ ਖਾਦ ਮੰਤਰੀ ਬਣੇ ਤੇ ਫਿਰ ਨੈਸ਼ਨਲ ਪਾਰਟੀਆਂ ਨੇ ਇੰਨਾਂ ਨੂੰ ਇੱਕ ਸੂਝਵਾਨ ਨੇਤਾ ਮੰਨਦੇ ਹੋਏ ਕਰਮਵਾਰ ਤਾਮਿਲਨਾਡੂ, ਆਂਧਰਾ  ਪ੍ਰਦੇਸ਼, ਉਤਰਾਖੰਡ ਤੇ ਅੰਡਾਮਾਨ ਦਾ ਗਵਰਨਰ ਨਿਯੁਕਤ ਕੀਤਾ। ਜਦ ਕਿ ਇੱਕ ਵਾਰ ਸ੍ਰ: ਬਰਨਾਲਾ ਨੇ ਉਪ ਰਾਸ਼ਟਰਪਤੀ ਦੀ ਵੀ ਚੋਣ ਲੜੀ ਸੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *