Home / Breaking News / ਸਾਧਵੀ ਪਰੱਗਿਆ ਦੀ ਸਿਹਤ ਵਿਗੜੀ, ਸਿੰਘਸਥ ਜਾਣ ਨੂੰ ਲੈ ਕੇ ਭੁੱਖ-ਹੜਤਾਲ ਜਾਰੀ

ਸਾਧਵੀ ਪਰੱਗਿਆ ਦੀ ਸਿਹਤ ਵਿਗੜੀ, ਸਿੰਘਸਥ ਜਾਣ ਨੂੰ ਲੈ ਕੇ ਭੁੱਖ-ਹੜਤਾਲ ਜਾਰੀ

ਭੋਪਾਲ, 17 ਮਈ (ਚ.ਨ.ਸ.) : ਮਹਾਰਾਸ਼ਟਰ ਦੇ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਸਾਧਵੀ ਪਰੱਗਿਆ ਸਿੰਘ ਠਾਕੁਰ ਦਾ ਮੱਧ ਪ੍ਰਦੇਸ਼ ਦੇ ਉੱਜੈਨ ‘ਚ ਹੋਰ ਰਹੇ ਸਿੰਘਸਥ ‘ਚ ਜਾਣ ਦੀ ਮੰਗ ਨੂੰ ਲੈ ਕੇ ਭੁੱਖ-ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਹੈ। ਫਿਲਹਾਲ ਨਿਆਇਕ ਹਿਰਾਸਤ ਵਿਚ ਭੋਪਾਲ ਦੇ ਇਕ ਹਸਪਤਾਲ ‘ਚ ਸਾਧਵੀ ਦੀ ਭੁੱਖ ਹੜਤਾਲ ਕਾਰਨ ਸਿਹਤ ਵਿਗੜ ਰਹੀ ਹੈ ਪਰ ਉਹ ਸਿੰਘਸਥ ਜਾਣ ਅਤੇ ਉੱਥੇ ਇਸ਼ਨਾਨ ਕਰਨ ਦੀ ਆਪਣੀ ਮੰਗ ‘ਤੇ ਅੜੀ ਹੋਈ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਸਾਧਵੀ ਪਰੱਗਿਆ ਨੂੰ 4 ਮਈ ਨੂੰ ਸਿੰਘਸਥ ਜਾਣ ਦੀ ਆਗਿਆ ਮਿਲ ਗਈ ਸੀ ਪਰ ਪ੍ਰਸ਼ਾਸਨ ਉਨ੍ਹਾਂ ਨੂੰ ਹੁਣ ਤੱਕ ਸਿੰਘਸਥ ਨਹੀਂ ਲੈ ਕੇ ਗਿਆ ਹੈ। ਸੋਮਵਾਰ ਤੋਂ ਸ਼ੁਰੂ ਕੀਤੀ ਭੁੱਖ-ਹੜਤਾਲ ਕਾਰਨ ਉਨ੍ਹਾਂ ਨੂੰ ਕਮਜ਼ੋਰੀ ਆ ਗਈ ਹੈ ਪਰ ਪ੍ਰਸ਼ਾਸਨ ਸੁਰੱਖਿਆ ਕਾਰਨਾਂ ਤੋਂ ਉਨ੍ਹਾਂ ਨੂੰ ਸਿੰਘਸਥ ਲੈ ਜਾਣ ਤੋਂ ਇਨਕਾਰ ਕਰ ਰਿਹਾ ਹੈ। ਸੂਤਰਾਂ ਮੁਤਾਬਕ ਸਾਧਵੀ ਪਰੱਗਿਆ ਦੀ ਸਿਹਤ ਪਹਿਲਾਂ ਤੋਂ ਹੀ ਖਰਾਬ ਹੈ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਕਾਫੀ ਖਰਾਬ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਧਵੀ ਨੇ ਆਪਣਾ ਨਾਂ ਇਸ ਮਾਮਲੇ ਵਿਚ ਆਉਣ ਤੋਂ ਬਾਅਦ ਪਹਿਲੀ ਵਾਰ ਕੁੰਭ ਜਾਂ ਸਿੰਘਸਥ ‘ਚ ਜਾਣ ਦੀ ਆਗਿਆ ਮੰਗੀ ਸੀ। ਮਾਲੇਗਾਓਂ ‘ਚ 21 ਸਤੰਬਰ 2008 ਨੂੰ ਹੋਏ ਦੋ ਧਮਾਕਿਆਂ ਵਿਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਸਾਲ 2011 ਵਿਚ ਮਾਮਲੇ ਦੀ ਜਾਂਚ ਐਨ. ਆਈ. ਏ. ਦੇ ਹੱਥ ‘ਚ ਆ ਗਈ ਸੀ। ਸਾਧਵੀ ਪਰੱਗਿਆ ‘ਤੇ ਮਾਲੇਗਾਓਂ ਧਮਾਕਿਆਂ ਦੀ ਸਾਜਿਸ਼ ਰੱਚਣ ਦਾ ਦੋਸ਼ ਲੱਗਾ ਸੀ। ਉਨ੍ਹਾਂ ਨੂੰ ਅਕਤੂਬਰ 2008 ‘ਚ ਗ੍ਰਿਫਤਾਰ ਕੀਤਾ ਗਿਆ ਸੀ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *