Breaking News
Home / Breaking News / ਸਾਡੇ ਤਿਉਹਾਰ ਸਮਾਜਿਕ ਸਿੱਖਿਆ ਦੇ ਸਾਧਨ : ਮੋਦੀ

ਸਾਡੇ ਤਿਉਹਾਰ ਸਮਾਜਿਕ ਸਿੱਖਿਆ ਦੇ ਸਾਧਨ : ਮੋਦੀ

ਨਵੀਂ ਦਿੱਲੀ, 30 ਸਤੰਬਰ (ਚੜ੍ਹਦੀਕਲਾ ਬਿਊਰੋ) :  ਪੂਰਾ ਦੇਸ਼ ‘ਚ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ। ਦੇਸ਼ ‘ਚ ਦੁਸਹਿਰੇ ਦੇ ਦਿਨ ਰਾਵਣ ਦਹਿਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਦੁਸਹਿਰੇ ਦੇ ਮੌਕੇ ‘ਤੇ ਗਲੀ-ਮੁਹੱਲੇ ਤੋਂ ਲੈ ਕੇ ਵਿਸ਼ਾਲ ਮੈਦਾਨਾਂ ‘ਚ ਰਾਵਣ ਦਹਿਣ ਕੀਤਾ ਜਾਂਦਾ ਹੈ। ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸੁਭਾਸ਼ ਪਾਰਕ ‘ਚ ਧਾਰਮਿਕ ਰਾਮਲੀਲਾ ਕਮੇਟੀ ਵੱਲੋਂ ਰਾਵਣ ਦਹਿਣ ਦਾ ਪ੍ਰੋਗਰਾਮ ਕੀਤਾ ਗਿਆ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਭਾਸ਼ ਪਾਰਕ ‘ਚ ਰਾਵਣ ਦਹਿਣ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ  ਮੋਦੀ ਨੇ ਕਿਹਾ ਕਿ ਦੇਸ਼ ਦੀ ਜਨਤਾ ਦੀਵਾਲੀ ਦੇ ਤਿਉਹਾਰ ਮੌਕੇ  ਭਗਵਾਨ ਰਾਮ ਵਾਂਗ ਸੰਕਲਪ ਲੈ ਕੇ ਸਾਲ 2022 ਤੱਕ ਦੇਸ਼ ਨੂੰ ਸਕਾਰਾਤਮਕ ਸਹਿਯੋਗ  ਦੇਵੇ।
ਉਨ੍ਹਾਂ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੇ ਤਿਉਹਾਰ ਖੇਤ ਤੋਂ ਲੈ ਕੇ ਤਰੱਕੀ ਅਤੇ ਸਭਿਆਚਾਰ ਪਰੰਪਰਾ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੇ ਤਿਉਹਾਰ ਦੇਸ਼ ‘ਚ ਸਮਾਜਿਕ ਸਿੱਖਿਆ ਦਾ ਇਕ ਮਹੱਤਵਪੂਰਨ ਅਤੇ ਅਤੁੱਟ ਅੰਗ ਹਨ। ਇਸੇ ਦੌਰਾਨ ਲਵਕੁਸ਼ ਰਾਮਲੀਲਾ ਕਮੇਟੀ ਵੱਲੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਰਾਵਣ ਦਹਿਣ ਕੀਤਾ ਗਿਆ। ਸੁਭਾਸ਼ ਪਾਰਕ ‘ਚ ਪੀ. ਐੱਮ. ਨਰਿੰਦਰ ਮੋਦੀ ਦੇ ਧਨੁਸ਼ ਨਾਲ ਤੀਰ ਚੱਲਾ ਕੇ ਰਾਵਣ ਦਹਿਣ ਪ੍ਰੋਗਰਾਮ ‘ਚ ਰਾਵਣ ਦਾ ਖਾਤਮਾ ਕੀਤਾ। ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਵੀ ਸਾੜੇ ਗਏ। ਉਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਗਵਾਨ ਰਾਮ ਦੇ ਆਦਰਸ਼ਾਂ ‘ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ। ਨਾਲ ਹੀ ਉਨ੍ਹਾਂ ਨੇ ਭਗਵਾਨ ਰਾਮ ਨਾਲ ਜੁੜੇ ਇਕ ਲੇਖ ਨੂੰ ਵੀ ਸੁਣਾਇਆ। ਸੁਭਾਸ਼ ਪਾਰਕ ‘ਚ ਆਯੋਜਿਤ ਇਸ ਪ੍ਰੋਗਰਾਮ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਅਤੇ ਪੀ. ਐੱਮ. ਮੋਦੀ ਨਾਲ ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਵਿਜੇ ਗੋਇਲ, ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਪਹੁੰਚੇ ਹੋਏ ਸਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *