Home / Punjab / ਸਾਕਾ ਨੀਲਾ ਤਾਰਾ ਦੀ 32ਵੀਂ ਵਰ੍ਹੇਗੰਢ ਪੁਲਿਸ ਵੱਲੋਂ ਕਈ ਗਰਮ ਖ਼ਿਆਲੀ ਆਗੂ ਗ੍ਰਿਫ਼ਤਾਰ

ਸਾਕਾ ਨੀਲਾ ਤਾਰਾ ਦੀ 32ਵੀਂ ਵਰ੍ਹੇਗੰਢ ਪੁਲਿਸ ਵੱਲੋਂ ਕਈ ਗਰਮ ਖ਼ਿਆਲੀ ਆਗੂ ਗ੍ਰਿਫ਼ਤਾਰ

ਅੰਮ੍ਰਿਤਸਰ, 4 ਜੂਨ (ਗੁਰਦਿਆਲ ਸਿੰਘ) :6 ਜੂਨ ਨੂੰ ਆਪ੍ਰੇਸ਼ਨ ਬਲ਼ੂ ਸਟਾਰ ਦੀ ਬਰਸੀ ਦੇ ਮੱਦੇਨਜ਼ਰ ਪੁਲਿਸ ਨੇ ਅੱਜ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਕੇ ਗਰਮ-ਖ਼ਿਆਲੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਬਠਿੰਡਾ ਪੁਲਿਸ ਨੇ ਹਰਦੀਪ ਸਿੰਘ ਮਹਿਰਾਜ ਤੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਵੀ ਬਠਿੰਡਾ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਤਰ੍ਹਾਂ ਲੁਧਿਆਣਾ ਪੁਲਿਸ ਨੇ ਦਲਜੀਤ ਸਿੰਘ ਬਿੱਟੂ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ। ਪਟਿਆਲਾ ਪੁਲਿਸ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਕਈ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਗਰਮ ਖ਼ਿਆਲੀ ਸੰਸਥਾਵਾਂ ਦੀ ਪੰਜ ਮੈਂਬਰੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਲੁਧਿਆਣਾ ਵਾਲੇ ਘਰ ਵਿੱਚ ਮਿਲਣ ਦਾ ਪਹਿਲਾਂ ਹੀ ਐਲਾਨ ਕੀਤਾ ਸੀ।  ਇਸ ਕਰਕੇ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਅੱਗੇ ਪਹਿਲਾਂ ਹੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਲੁਧਿਆਣਾ ਪੁਲਿਸ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਸਵੰਤ ਸਿੰਘ ਚੀਮਾ ਨੂੰ ਤੇ ਦਲ ਖ਼ਾਲਸਾ ਦੇ ਕਾਰਕੁੰਨ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ।
ਪਟਿਆਲਾ ਤੋਂ ਗੁਰਮੁੱਖ ਸਿੰਘ ਰੁਪਾਣਾ ਦੀ ਰਿਪੋਰਟ ਅਨੁਸਾਰ:  ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਪੰਜਾਬ
ਪੁਲਿਸ ਵਲੋ ਕਈ ਗਰਮ ਖਿਆਲੀ ਆਗੂਆਂ ਦੇ ਘਰ ਛਾਪੇਮਾਰੀ ਕੀਤੀ ਗਈ। ਪੁਲਸ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਭਾਈ ਦਿਲਜੀਤ ਸਿੰਘ ਬਿੱਟੂ, ਭਾਈ ਬਲਜੀਤ ਸਿੰਘ ਖਾਲਸਾ ਵੰਗਾਰ ਮੈਗਜ਼ੀਨ ਤੇ ਫੈਡਰੇਸ਼ਨ ਆਗੂ ਗੁਰਮੁੱਖ ਸਿੰਘ ਸੰਧੂ, ਡਾ ਕਾਰਜ ਸਿੰਘ ਧਰਮ ਸਿੰਘ ਵਾਲਾ, ਜਗਰੂਪ ਸਿੰਘ ਚੀਮਾ, ਪਰਮਿੰਦਰ ਸਿੰਘ ਢੀਂਗਰਾ ਹੋਰ ਬਹੁਤ ਸਾਰੇ ਸਿੰਘਾ ਦੇ ਘਰਾ ਤੇ ਪੁਲਿਸ ਵਲੋ ਛਾਪੇਮਾਰੀ ਕੀਤੀ ਗਈ ਅਤੇ ਕਈ ਆਗੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਅਸੀ 6 ਜੂਨ 1984 ਉਸ ਸਮੇ ਦੀ ਕਾਂਗਰਸ  ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕੀਤਾ ਗਿਆ ਸੀ। ਉਸ ਸਮੇ ਦੀ ਸਰਕਾਰ ਨੇ ਸਿੱਖ ਕੌਮ ਦੇ ਹਿਰਦਿਆ ਨੂੰ ਠੇਸ ਪਹੁੰਚਾਈ ਸੀ। ਉਸ ਦਿਨ ਨੂੰ ਸਿੱਖ ਕੌਮ ਪੁਰ ਅਮਨ ਤਰੀਕੇ ਨਾਲ ਗੂਗੀ ਬੋਲੀ ਸਰਕਾਰ ਦੇ ਕੰਨਾ ਤਕ ਆਪਣੀ ਅਵਾਜ 32 ਸਾਲਾ ਤੋ ਪੁਚਾਉਦੀ ਆ ਰਹੀ ਹੈ, ਜੋ ਕਿ ਸਰਕਾਰ ਦੇ ਇਸ਼ਾਰੇ ਤੇ  ਪੰਜਾਬ ਪੁਲਿਸ ਜਾਣ ਬੁੱਝ ਕੇ ਸਿੱਖਾ ਦੇ ਘਰਾ ਤੇ ਛਾਪੇਮਾਰੀ ਕਰਕੇ ਮਹੋਲ ਨੂੰ ਖਰਾਬ ਕਰਨ ਕੋਈ  ਕਸਰ ਨਹੀ ਛੱਡ ਰਹੀ ਹੈ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸਰਬਤ ਖਾਲਸਾ ਦੀਆਂ ਸਾਰੀਆਂ ਧਿਰਾਂ ਨਾਲ ਲੰਬੀ ਵਿਚਾਰ ਕਰਨ ਤੋਂ ਬਾਅਦ ਸਾਂਝੇ ਤੌਰ ਤੇ ਇਹ ਫੈਸਲਾ ਕੀਤਾ ਕਿ 6 ਜੂਨ ਦੇ ਸ਼ਹੀਦੀ ਸਮਾਗਮ ਨੂੰ ਹਰ ਹੀਲੇ ਸ਼ਾਂਤਮਈ ਤਰੀਕੇ ਨਾਲ, ਨਿਮਰਤਾ ਸਹਿਤ ਮਨਾਉਣ ਲਈ ਯਤਨ ਕਰਨੇ ਚਾਹੀਦੇ ਹਨ ਜਿਸ ਤਹਿਤ ਫੈਸਲਾ ਹੋਇਆ ਕਿ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰਕੇ ਕੋਈ ਸਾਰਥਕ ਹਲ ਕਢਿਆ ਜਾਵੇ। ਇਸ ਕੰਮ ਲਈ ਭਾਈ ਮੋਹਕਮ ਸਿੰਘ, ਪੋ ਮੋਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਭਾਈ ਵਸਣ ਸਿੰਘ ਜਫਰਵਾਲ ਆਧਾਰਿਤ ਕਮੇਟੀ ਬਣਾਈ ਗਈ।.ਇਸ ਕਮੇਟੀ ਨੇ ਕਲ ਬਾਦਲ ਪਿੰਡ ਵਿਖੇ ਡਿਪਟੀ ਸੀ ਐਮ ਸੁਖਬੀਰ ਸਿੰਘ ਬਾਦਲ ਨਾਲ ਇਸ ਵਿਸ਼ੇ ਤੇ ਲੰਬੀ ਗੱਲਬਾਤ ਕੀਤੀ। ਦੋਨਾਂ ਹੀ ਧਿਰਾਂ ਨੇ ਆਪਣੇ ਸਟੈਂਡ ਸਾਂਝੇ ਕੀਤੇ ਅਤੇ ਦਰਬਾਰ ਸਾਹਿਬ ਵਿਖੇ ਸਾਂਤੀ ਬਣਾਈ ਰੱਖਣ ਲਈ ਸੁਝਾਅ ਦਿੱਤੇ. 5 ਮੈਂਬਰੀ ਕਮੇਟੀ ਵਲੋਂ ਦਿੱਤੇ ਸੁਝਾਅ ਦਾ ਫੈਸਲਾ ਅੰਤਮ ਸੀ ਪਰ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਕੇ ਸਮਾਂ ਮੰਗਿਆ ਕਿ ਉਹ ਸੀ ਐਮ ਨਾਲ ਗੱਲ ਕਰਕੇ ਜਲਦ ਹੀ ਆਪ ਜੀ ਨੂੰ ਦੱਸਣਗੇ।
ਬੇਸ਼ੱਕ ਇਸ ਗੱਲ ਤੋਂ ਤੁਰਤ  ਬਾਅਦ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਨੂੰ ਥਾਣੇ ਚੋਂ ਬਦਲ ਕੇ ਘਰ ਵਿਚ ਭੇਜ ਦਿੱਤਾ ਅਤੇ ਘਰ ਬਾਹਰ ਪੁਲਸ ਤਾਇਨਾਤ ਕਰ ਦਿੱਤੀ ਗਈ, ਇਸ ਗਲਬਾਤ ਨੂੰ ਹੋਇਆ ਕੁਝ ਘੰਟੇ ਹੀ ਹੋਏ ਸਨ ਕਿ ਪੰਜਾ ਹੀ ਮੈਂਬਰਾਂ ਦੇ ਘਰ ਛਾਪੇ ਵਜਣੇ ਸ਼ੁਰੂ ਹੋ ਗਏ, ਅਤੇ ਇੱਕ ਮੈਂਬਰ ਸ ਗੁਰਦੀਪ ਸਿੰਘ ਬਠਿੰਡਾ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ। ਇਥੇ ਹੀ ਬਸ ਨਹੀਂ ਸਾਰੀ ਰਾਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰਾਂ ਅਤੇ ਵਰਕਰਾਂ ਘਰ ਸਮੁੱਚੇ ਪੰਜਾਬ ਵਿਚ ਛਾਪੇ ਵਜਦੇ ਰਹੇ ਅਤੇ ਕਈ ਗਿਰਫਤਾਰੀਆਂ ਹੋਈਆ ਇਹ ਸਾਰਾ ਕੁੱਝ ਕਰ ਕੇ ਪੰਜਾਬ ਸਰਕਾਰ ਨੇ ਆਪਣੀ ਨੀਅਤ ਸਪੱਸ਼ਟ ਕਰ ਦਿੱਤੀ ਹੈ ਕਿ ਉਹ ਕਿਸੀ ਵੀ ਹਾਲਤ ਵਿਚ ਦਰਬਾਰ ਸਾਹਿਬ ਵਿਖੇ 6 ਜੂਨ ਨੂੰ ਸ਼ਾਂਤੀ ਨਹੀ ਹੋਣ ਦੇਣਾ ਚਾਹੁੰਦੀ. ਇਹ ਇਸ ਗੱਲ ਦਾ ਵੀ ਪਰਮਾਣ ਹੈ ਕਿ ਪਿਛਲੇ ਸਾਲਾਂ ਵਿੱਚ ਹੋਏ ਝਗੜਿਆਂ ਦੀ ਮੁੱਖ ਜੜ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਉਸਦੀ ਟਾਸਕ ਫੋਰਸ ਹੀ ਸੀ।
ਬੇਸ਼ਕ ਸਾਡੇ ਬਹੁਤੇ ਵਰਕਰ ਗਿਰਫਤਾਰ ਕਰ ਲਏ ਹਨ ਜਿਸਦੀ ਅਸੀਂ ਪੁਰਜੋਰ ਨਿਖੇਧੀ ਕਰਦੇ ਹਾਂ ਪਰ ਅਸੀਂ ਆਪਣੇ ਸਾਰੇ ਵਰਕਰਾਂ ਅਤੇ ਸਮੁਚੀ ਸੰਗਤ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ 6 ਜੂਨ ਨੂੰ  ਬੜੀ ਨਿਮਰਤਾ ਨਾਲ ਵਡੀ ਗਿਣਤੀ ਵਿਚ ਅਕਾਲ ਤਖਤ ਸਾਹਿਬ ਤੇ ਹਾਜਰ ਹੋਣ ਅਤੇ ਪੂਰੇ ਸੰਜਮ ਵਿਚ ਰਹਿ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ. ਜੇਕਰ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਜਬਰਦਸਤੀ ਉਥੋਂ ਬੁਲਵਾਂ?ਦੀ ਹੈ ਅਤੇ ਸਿੱਖ ਜਜ਼ਬਾਤ ਨਾਲ ਖਿਲਵਾੜ ਕਰਦੀ ਹੈ ਤਾਂ ਇਸ
ਦਾ ਵਿਰੋਧ ਵੀ ਸਿੱਖ ਸੰਗਤ ਨੂੰ ਬੜੇ ਸੰਜਮ ਵਿਚ ਰਹਿ ਕੇ ਕਰਨਾ ਚਾਹੀਦਾ ਹੈ ਜੋ ਕਿ ਸੰਗਤ ਦਾ ਮੁਢਲਾ ਹਕ ਹੈ ਸੰਜਮ ਵਿਚ ਰਹਿਣਾ ਤੇ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਹੋਣਾ ਹੀ ਸਾਨੂੰ ਜਿੱਤ ਵਲ ਲੈ ਜਾਏਗਾ।
ਬਾਦਲ ਨੂੰ ਸਿਰੋਪਾਓ ਨਾ ਦੇਣ ਦਾ ਮਾਮਲਾ

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *