Home / Breaking News / ਸਰਹੱਦੀ ਵਿਵਾਦ: ਡੋਭਾਲ ਨੇ ਮੋਦੀ ਨੂੰ ਕਰਵਾਇਆ ਸਥਿਤੀ ਤੋਂ ਜਾਣੂ

ਸਰਹੱਦੀ ਵਿਵਾਦ: ਡੋਭਾਲ ਨੇ ਮੋਦੀ ਨੂੰ ਕਰਵਾਇਆ ਸਥਿਤੀ ਤੋਂ ਜਾਣੂ

ਨਵੀਂ ਦਿੱਲੀ, 18 ਜੁਲਾਈ (ਪੱਤਰ ਪ੍ਰੇਰਕ) :ਰਾਸ਼ਟਰੀ ਸੁਰੱਖਿਆ ਸਾਲਹਕਾਰ (ਐਨ.ਐਸ.ਏ.) ਅਜੀਤ ਡੋਭਾਲ ਨੇ ਸੰਸਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸਿੱਕਮ ‘ਚ ਜਾਰੀ ਵਿਵਾਦ ਦੇ ਹਾਲਾਤਾਂ ਦੀ ਜਾਣਕਾਰੀ ਦਿੱਤੀ।
ਵਿਦੇਸ਼ ਸਕੱਤਰ ਚੀਨ ਨਾਲ ਤਣਾਅ ਦੇ ਮੁੱਦੇ ‘ਤੇ ਅੱਜ ਸੰਸਦੀ ਕਮੇਟੀ ਨੂੰ ਸੰਖੇਪ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਸਿੱਕਮ ‘ਚ ਡੋਕਲਾਮ ਬਾਰਡਰ ‘ਤੇ ਚੀਨ ਅਤੇ ਭਾਰਤ ਦੀ ਫੌਜ ਆਹਮੋ-ਸਾਹਮਣੇ ਹੈ। ਮੰਗਲਵਾਰ ਨੂੰ ਚੀਨ ਨੇ ਤਿੱਬਤ ‘ਚ ਭਾਰਤੀ ਬਾਰਡਰ ਦੇ ਕੋਲ ਕਸਰਤ ਕੀਤੀ ਸੀ। ਇਸ ਦੇ ਬਾਅਦ ਚੀਨ ਨੇ ਭਾਰਤ ਨੂੰ ਭੂਟਾਨ-ਚੀਨ-ਭਾਰਤ ਟਰਾਈਜੰਕਸ਼ਨ ਨਾਲ ਫੌਜ ਵਾਪਸ ਬਲਾਉਣ ਨੂੰ ਕਿਹਾ ਅਤੇ ਚਿਤਾਵਨੀ ਦਿੱਤੀ ਕਿ ਨਹੀਂ ਬੁਲਾਉਣ ‘ਤੇ ਯੁੱਧ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਡੋਕਲਾਮ ‘ਚ ਭਾਰਤ ਨੇ ਸੜਕ ਨਿਰਮਾਣ ‘ਤੇ ਚਿੰਤਾ ਜਤਾਈ ਹੈ। ਚੀਨ ਨੇ ਕਿਹਾ  ਸੀ ਕਿ ਸੜਕ ਨਿਰਮਾਣ ਤੋਂ ਮੌਜੂਦਾ ਹਾਲਾਤ ‘ਚ ਬਹੁਤ ਬਦਲਾਅ ਹੋਣਗੇ, ਜਿਨ੍ਹਾਂ ਦਾ ਭਾਰਤ ‘ਤੇ ਗੰਭੀਰ ਪ੍ਰਭਾਵ ਪਵੇਗਾ। ਚੀਨ ਦੀ ਇਸ ਕਾਰਵਾਈ ਤੋਂ ਬਾਅਦ ਪਿਛਲੇ ਇਕ ਮਹੀਨੇ ਤੋਂ ਦੋਵੇਂ ਦੇਸ਼ਾਂ ਦੀਆਂ ਫੌਜਾਂ ‘ਚ ਗਤੀਰੋਧ ਜਾਰੀ ਹੈ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *