Home / India / ‘ਸਮਾਰਟ ਸਿਟੀ’ ਲਈ ਤੀਜੀ ਸੂਚੀ ਜਾਰੀ ਅੰਮ੍ਰਿਤਸਰ ਤੇ ਜਲੰਧਰ ਦੇ ਨਾਮ ਵੀ ਸ਼ਾਮਲ

‘ਸਮਾਰਟ ਸਿਟੀ’ ਲਈ ਤੀਜੀ ਸੂਚੀ ਜਾਰੀ ਅੰਮ੍ਰਿਤਸਰ ਤੇ ਜਲੰਧਰ ਦੇ ਨਾਮ ਵੀ ਸ਼ਾਮਲ

ਨਵੀਂ ਦਿੱਲੀ, 20 ਸਤੰਬਰ (ਚ.ਨ.ਸ.):  ਕੇਂਦਰ ਸਰਕਾਰ ਵਲੋਂ ਸਮਾਰਟ ਸਿਟੀ ਲਈ ਜਾਰੀ ਕੀਤੀ ਤੀਜੀ ਸੂਚੀ ‘ਚ ਜਲੰਧਰ ਅਤੇ ਅੰਮ੍ਰਿਤਸਰ ਦਾ ਨਾਂ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦੋਹਾਂ ਸ਼ਹਿਰਾਂ ਦੇ ਸਮਾਰਟ ਬਣਨ ‘ਤੇ ਪੂਰੀ ਤਰ੍ਹਾਂ ਮੋਹਰ ਲੱਗ ਗਈ ਹੈ। ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਨੂੰ ਪਹਿਲਾ ਦਰਜਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸਮਾਰਟ ਸਿਟੀ ‘ਚ 27 ਹੋਰ ਨਾਂ ਸ਼ਾਮਲ ਕੀਤੇ ਹਨ, ਜਿਨ੍ਹਾਂ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਬਨਾਰਸ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨਵੇਂ ਨਾਵਾਂ ‘ਚ ਉਜੈਨ, ਹੁਬਲੀ, ਸਲੇਮ, ਰਾਉਰਕੇਲਾ, ਵੈਲੋਰ, ਨਮਚੀ, ਸ਼ਿਵਮੋਗਾ, ਬਨਾਰਸ, ਆਗਰਾ, ਅਜਮੇਰ, ਕਾਨਪੁਰ, ਜਲੰਧਰ, ਕੋਹਿਮਾ, ਕੋਟਾ, ਮਦੁਰੈ, ਮੈਂਗਲੁਰੂ, ਕਲਿਆਣ, ਡੋਬੀਵਲੀ, ਵੋੜਦਰਾ, ਔਰੰਗਾਬਾਦ, ਤੁਮਕੁਰ, ਸ਼ਿਵਮੋਗਾ, ਤੰਜਾਵੁਰ, ਅੰਮ੍ਰਿਤਸਰ, ਗਵਾਲੀਅਰ, ਨਾਗਪੁਰ ਸ਼ਹਿਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ 100 ਨਵੇਂ ਸਮਾਰਟ ਸ਼ਹਿਰ ਬਣਾਉਣ ਦਾ ਐਲਾਨ ਕੀਤਾ ਸੀ। ਉਸੇ ਦਿਸ਼ਾ ‘ਚ ਕਦਮ ਵਧਾਉਂਦੇ ਹੋਏ ਇਨ੍ਹਾਂ ਨੂੰ ਜੋੜਿਆ ਗਿਆ ਹੈ। ਇਸ ਤੋਂ ਪਹਿਲਾਂ  ਸਰਕਾਰ ਨੇ ਪਹਿਲੇ ਰਾਉਂਡ ਵਿੱਚ ਸਿਰਫ 20 ਸ਼ਹਿਰਾਂ ਨੂੰ ਥਾਂ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ 13 ਸ਼ਹਿਰਾਂ ਨੂੰ ਫਾਸਟ-ਟਰੈਕ ਸਮਾਰਟ ਸਿਟੀ ਬਣਾਉਣ ਲਈ ਜੁਲਾਈ ਵਿੱਚ ਐਲਾਨ ਕੀਤਾ ਗਿਆ ਸੀ। ਹੁਣ ਤੱਕ 98 ਵਿੱਚੋਂ 60 ਸ਼ਹਿਰਾਂ ਨੂੰ ਸਮਾਰਟ ਸਿਟੀ ਪਲਾਨ ਤਹਿਤ ਆਰਥਿਕ ਸਹਾਇਤਾ ਦੇਣ ਲਈ ਚੁਣਿਆ ਗਿਆ ਹੈ। ਮੋਦੀ ਸਰਕਾਰ ਦੇ ਸਮਾਰਟ ਸਿਟੀ ਮਿਸ਼ਨ ਵਿੱਚ ਇਨ੍ਹਾਂ ਸਾਰੇ ਸਮਾਰਟ ਸਿਟੀ ਸ਼ਹਿਰਾਂ ਵਿੱਚ ਪਾਣੀ, ਬਿਜਲੀ, ਸੈਨੀਟੇਸ਼ਨ ਤੇ ਠੋਸ ਕੂੜਾ-ਕਰਕਟ ਮੈਨੇਜਮੈਂਟ, ਸਰਕਾਰੀ ਟਰਾਂਸਪੋਰਟ ਸੁਵਿਧਾ, ਆਈ-ਟੀ ਕਨੈਕਟਿਵਿਟੀ ਤੇ ਈ-ਗਵਰਨੈਂਸ ਜਿਹੀਆਂ ਸੁਵਿਧਾਵਾਂ ਹੋਣਗੀਆਂ। ਹਰ ਸ਼ਹਿਰ ਨੂੰ ਪਹਿਲੇ ਸਾਲ ਕੇਂਦਰ ਵੱਲੋਂ 200 ਕਰੋੜ ਤੇ ਫਿਰ ਅਗਲੇ ਤਿੰਨ ਸਾਲਾਂ ਲਈ ਲਗਾਤਾਰ 100 ਕਰੋੜ ਰੁਪਏ ਦਿੱਤੇ ਜਾਣਗੇ। ਸੂਬਾ ਸਰਕਾਰ ਤੇ ਸ਼ਹਿਰੀ ਵਿਕਾਸ ਅਥਾਰਟੀਆਂ ਵੀ ਇਸ ਵਿੱਚ ਕੇਂਦਰ ਨਾਲ ਮਿਲਦੀ ਰਾਸ਼ੀ ਪਾਉਣਗੀਆਂ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *