Breaking News
Home / India / ਸਮਾਜਵਾਦੀ ਪਾਰਟੀ ਦਾ ਮੈਂ ਹਾਂ ਕੌਮੀ ਪ੍ਰਧਾਨ : ਮੁਲਾਇਮ

ਸਮਾਜਵਾਦੀ ਪਾਰਟੀ ਦਾ ਮੈਂ ਹਾਂ ਕੌਮੀ ਪ੍ਰਧਾਨ : ਮੁਲਾਇਮ

ਨਵੀਂ ਦਿੱਲੀ, 8 ਜਨਵਰੀ (ਚ.ਨ.ਸ.): ਪੁੱਤਰ ਅਖਿਲੇਸ਼ ਯਾਦਵ ‘ਤੇ ਐਤਵਾਰ ਦੁਪਹਿਰ ਨੂੰ ਕੁਝ ਨਰਮ ਦਿਖਣ ਵਾਲੇ ਮੁਲਾਇਮ ਸਿੰਘ ਯਾਦਵ ਸ਼ਾਮ ਹੁੰਦੇ-ਹੁੰਦੇ ਫਿਰ ਸਖ਼ਤ ਹੋ ਗਏ। ਐਤਵਾਰ ਸ਼ਾਮ ਨੂੰ ਇਕ ਪ੍ਰੈੱਸ ਕਾਨਫਰੰਸ ‘ਚ ਮੁਲਾਇਮ ਨੇ ਸਾਫ ਕਰ ਦਿੱਤਾ ਕਿ ਉਹ ਸਮਾਜਵਾਦੀ ਪਾਰਟੀ (ਸਪਾ) ਦੇ ਕੌਮੀ ਪ੍ਰਧਾਨ ਤੇ ਅਖਿਲੇਸ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹਨ। ਮੁਲਾਇਮ ਨੇ ਕਿਹਾ ਕਿ ਰਾਮਗੋਪਾਲ ਯਾਦਵ ਨੂੰ ਪਾਰਟੀ ‘ਚੋਂ ਬਾਹਰ ਕੱਢਿਆ ਗਿਆ ਸੀ, ਅਜਿਹੇ ‘ਚ ਉਨ੍ਹਾਂ ਵਲੋਂ ਸੱਦਿਆ ਗਿਆ ਕਨਵੋਕੇਸ਼ਨ ਫਰਜ਼ੀ ਸੀ। ਮੁਲਾਇਮ ਨੇ ਸਾਫ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ‘ਚ ਚਲ ਰਹੀ ਲੜਾਈ ‘ਚ ਦੋਵੇਂ ਧੜੇ ਝੁਕਣ ਨੂੰ ਰਾਜ਼ੀ ਨਹੀਂ ਹਨ। ਦਿਨ ਭਰ ਆਪਣੇ ਕਰੀਬੀਆਂ ਤੇ ਸਮਰਥਕਾਂ ਨਾਲ ਗੱਲਬਾਤ ਤੋਂ ਬਾਅਦ ਮੁਲਾਇਮ ਜਦੋਂ ਮੀਡੀਆ ਸਾਹਮਣੇ ਆਏ ਤਾਂ ਲੱਗਿਆ ਕਿ ਅਖਿਲੇਸ਼ ਦੇ ਪੱਖ ‘ਚ ਕੁਝ ਬੋਲਣਗੇ ਕਿਉਂਕਿ ਦੁਪਹਿਰ ‘ਚ ਇਹ ਵਰਕਰਾਂ ਨੂੰ ਕਹਿ ਚੁੱਕੇ ਸਨ ਕਿ ਉਨ੍ਹਾਂ ਕੋਲ ਗਿਣਤੀ ਦੇ ਹੀ ਵਿਧਾਇਕ ਬਚੇ ਹਨ, ਹੁਣ ਸਭ ਕੁਝ ਅਖਿਲੇਸ਼ ਦਾ ਹੈ। ਮੁਲਾਇਮ ਸਿੰਘ ਨੇ ਕਿਹਾ, ”ਮੈਂ ਸਪਾ ਦਾ ਕੌਮੀ ਪ੍ਰਧਾਨ ਹਾਂ ਤੇ ਸ਼ਿਵਪਾਲ ਉੱਤਰ ਪ੍ਰਦੇਸ਼ ਦੇ ਸੂਬਾ ਪ੍ਰਧਾਨ, ਅਖਿਲੇਸ਼ ਮੁੱਖ ਮੰਤਰੀ ਹੈ। ਰਾਮਗੋਪਾਲ ਨੂੰ ਕਾਨਵੋਕੇਸ਼ਨ ਸੱਦਣ ਦਾ ਅਧਿਕਾਰ ਨਹੀਂ ਸੀ। ਲਖਨਊ ‘ਚ ਬੁਲਾਈ ਗਈ ਕਾਨਵੋਕੇਸ਼ਨ ਫਰਜ਼ੀ ਸੀ।” ਪ੍ਰੈੱਸ ਕਾਨਫਰੰਸ ਦੌਰਾਨ ਮੁਲਾਇਮ ਸਿੰਘ ਨਾਲ ਅਮਰ ਸਿੰਘ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੱਲ ਸਾਹਮਣੇ ਆਈ ਸੀ ਕਿ ਅਮਰ ਸਿੰਘ ਦੀ ਮੌਜੂਦਗੀ ਤੇ ਗੈਰ-ਮੌਜੂਦਗੀ ਦੇ ਹਿਸਾਬ ਨਾਲ ਮੁਲਾਇਮ ਆਪਣਾ ਰੁੱਖ ਬਦਲ ਰਹੇ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *