Breaking News
Home / India / ਸ਼ਹਾਬੂਦੀਨ ਨੂੰ ਸੀਵਾਨ ਜੇਲ੍ਹ ਤੋਂ ਤਿਹਾੜ ਜੇਲ੍ਹ ਭੇਜਿਆ ਜਾਵੇ : ਸੁਪਰੀਮ ਕੋਰਟ

ਸ਼ਹਾਬੂਦੀਨ ਨੂੰ ਸੀਵਾਨ ਜੇਲ੍ਹ ਤੋਂ ਤਿਹਾੜ ਜੇਲ੍ਹ ਭੇਜਿਆ ਜਾਵੇ : ਸੁਪਰੀਮ ਕੋਰਟ

ਨਵੀਂ ਦਿੱਲੀ, 15 ਫਰਵਰੀ (ਚ.ਨ.ਸ.) : ਸੁਪਰੀਮ ਕੋਰਟ ਨੇ ਬਿਹਾਰ ਦੇ ਬਾਹੁਬਲੀ ਸਾਬਕਾ ਸੰਸਦ ਮੈਂਬਰ ਮੁਹੰਮਦ ਸ਼ਹਾਬੂਦੀਨ ਨੂੰ ਸੀਵਾਨ ਜੇਲ੍ਹ ਤੋਂ ਦਿੱਲੀ ਦੀ ਤਿਹਾੜ ਜੇਲ ‘ਚ ਟਰਾਂਸਫਰ ਕਰਨ ਦਾ ਬੁੱਧਵਾਰ ਨੂੰ ਆਦੇਸ਼ ਦਿੱਤਾ। ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਅਮਿਤਾਭ ਰਾਏ ਦੀ ਬੈਂਚ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਬਾਹੂਬਲੀ ਨੇਤਾ ਨੂੰ ਇਕ ਹਫਤੇ ਦੇ ਅੰਦਰ ਤਿਹਾੜ ਭੇਜਣ ਦਾ ਆਦੇਸ਼ ਦਿੱਤਾ। ਬੈਂਚ ਲਈ ਜਸਟਿਸ ਮਿਸ਼ਰਾ ਨੇ ਆਸ਼ਾ ਰੰਜਨ ਅਤੇ ਚੰਦਰਕੇਸ਼ਵਰ ਪ੍ਰਸਾਦ ਉਰਫ ਚੰਦਾ ਬਾਬੂ ਦੀਆਂ ਪਟੀਸ਼ਨਾਂ ‘ਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸ਼ਹਾਬੁਦੀਨ ਦੇ ਖਿਲਾਫ ਹੇਠਲੀ ਅਦਾਲਤ ‘ਚ ਸੁਣਵਾਈ ਤਿਹਾੜ ਜੇਲ ਤੋਂ ਵੀਡੀਓ ਕਾਨਫਰਸਿੰਗ ਰਾਹੀਂ ਕੀਤੀ ਜਾਵੇਗੀ। ਆਸ਼ਾ ਰੰਜਨ ਇਕ ਹਿੰਦੀ ਦੈਨਿਕ ਦੇ ਸੀਵਾਨ ਬਿਊਰੋ ਮੁਖੀ ਰਾਜਦੇਵ ਰੰਜਨ ਦੀ ਪਤਨੀ ਹੈ, ਰਾਜਦੇਵ ਰੰਜਨ ਜਿਨ੍ਹਾਂ ਦਾ ਕਤਲ ਦਿਨੀਂ ਦਿਹਾੜੇ ਕਰ ਦਿੱਤਾ ਗਿਆ ਸੀ, ਜਦੋਂ ਕਿ ਚੰਦਾ ਬਾਬੂ ਦੇ 2 ਬੇਟਿਆਂ ਦਾ ਕਤਲ ਕਰ ਕੇ ਤੇਜ਼ਾਬ ਸੁੱਟ ਦਿੱਤਾ ਗਿਆ ਸੀ ਅਤੇ ਘਟਨਾ ਦੇ ਚਸ਼ਮਦੀਦ ਗਵਾਹ ਤੀਜੇ ਬੇਟੇ ਨੂੰ ਗਵਾਹੀ ‘ਤੇ ਲਿਜਾਂਦੇ ਸਮੇਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਦੋਹਾਂ ਨੇ ਆਜ਼ਾਦ ਅਤੇ ਨਿਰਪੱਖ ਸੁਣਵਾਈ ਲਈ ਸ਼ਹਾਬੂਦੀਨ ਨੂੰ ਸੀਵਾਨ ਜੇਲ੍ਹ ਤੋਂ ਤਿਹਾੜ ਜੇਲ੍ਹ ਭੇਜਣ ਦੀ ਅਦਾਲਤ ਤੋਂ ਅਪੀਲ ਕੀਤੀ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *