Breaking News
Home / Breaking News / ਸ਼ਰਾਬ ਦੇ ਠੇਕੇਦਾਰਾਂ ਦੀ ਕੁੱਟਮਾਰ ਕਾਰਨ ਨੌਜਵਾਨ ਦੀ ਮੌਤ

ਸ਼ਰਾਬ ਦੇ ਠੇਕੇਦਾਰਾਂ ਦੀ ਕੁੱਟਮਾਰ ਕਾਰਨ ਨੌਜਵਾਨ ਦੀ ਮੌਤ

rਸ਼ਰਾਬ ਠੇਕੇਦਾਰਾਂ ਵੱਲੋਂ ਹਰਿਆਣਾ ਤੋਂ ਸ਼ਰਾਬ ਲਿਆ ਰਹੇ ਦੋ ਵਿਅਕਤੀਆਂ ‘ਤੇ ਹਮਲਾ

ਪਟਿਆਲਾ/ਸਮਾਣਾ, 18 ਜੂਨ (ਗੁਰਮੁੱਖ ਰੁਪਾਣਾ/ਵਿਜੈ ਕੁਮਾਰ) :  ਬੀਤੀ ਦਿਨ ਦੇਰ ਰਾਤ ਹਰਿਆਣਾ ਤੋਂ ਦੇਸੀ ਸ਼ਰਾਬ ਦੀ ਸਮੱਗਲਿੰਗ ਕਰ ਕੇ ਪੰਜਾਬ ਲਿਆ ਰਹੇ ਦੋ ਕਾਰ ਸਵਾਰ ਵਿਅਕਤੀਆਂ ਅਤੇ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਆਪਣੀ ਗੱਡੀ ਨਾਲ ਟੱਕਰ ਮਾਰ ਕੇ ਪਲਟਾਉਣ ਮਗਰੋਂ ਕਾਰ ਸਵਾਰਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਸਮਾਚਾਰ ਹੈ, ਜਿਸ ਵਿਚ ਇਕ ਕਾਰ ਸਵਾਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਵਿਅਕਤੀ ਅਤੇ ਜ਼ਖ਼ਮੀ ਨੂੰ ਰਾਜਿੰਦਰਾ ਹਸਪਤਾਲ ਭੇਜਿਆ ਗਿਆ। ਅੱਜ ਇਥੇ ਰਾਜਿੰਦਰਾ ਹਸਪਤਾਲ ਵਿਖੇ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਰੱਖ ਕੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਹਮਲਾਵਰਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਸਦਰ ਪੁਲਿਸ ਸਮਾਣਾ ਨੇ ਕਾਰ ਸਵਾਰ ਦੂਜੇ ਵਿਅਕਤੀ ਦੇ ਬਿਆਨਾਂ ਦੇ ਆਧਾਰ ‘ਤੇ ਸ਼ਰਾਬ ਠੇਕੇਦਾਰਾਂ ਦੇ 4-5 ਅਣਪਛਾਤੇ ਕਰਿੰਦਿਆਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਸਦਰ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਲਗਭਗ 10 ਵਜੇ ਦੋ ਵਿਅਕਤੀ ਆਪਣੀ ਕਾਰ ‘ਚ ਹਰਿਆਣਾ ਤੋਂ ਦੇਸੀ ਸ਼ਰਾਬ ਮਾਰਕਾ ਹਰਿਆਣਾ ਲੈ ਕੇ ਜਦੋਂ ਪੰਜਾਬ ਦੀ ਹੱਦ ‘ਚ ਦਾਖਲ ਹੋਏ ਤਾਂ ਰਾਮ ਨਗਰ ਨੇੜੇ ਪਹਿਲਾਂ ਤੋਂ ਹੀ ਸ਼ਰਾਬ ਤਸਕਰਾਂ ਨੂੰ ਫੜ੍ਹਨ ਲਈ ਖੜ੍ਹੇ ਸਰਕਲ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੇ ਉਨ੍ਹਾਂ ਦੀ ਕਾਰ ਨੂੰ ਪਿਛੋਂ ਆਪਣੀ ਕਾਰ ਲਗਾ ਕੇ ਅੱਗੇ ਜਾ ਕੇ ਉਸ ਕਾਰ ਨੂੰ ਫੇਟ ਮਾਰ ਕੇ ਖਤਾਨਾਂ ‘ਚ ਪਲਟਾ ਦਿੱਤਾ, ਜਿਸ ਨਾਲ ਕਾਰ ਸਵਾਰ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਏ ਤੇ ਕਾਰ ‘ਚ ਲਿਜਾਈਆਂ ਜਾ ਰਹੀਆਂ ਸ਼ਰਾਬ ਦੀਆਂ 30 ਪੇਟੀਆਂ ਖਿਲਰ ਗਈਆਂ। ਠੇਕੇਦਾਰਾਂ ਦੇਕਰਿੰਦਿਆਂ ਨੇ ਦੋਵਾਂ ਵਿਅਕਤੀ  ‘ਤੇ ਲਾਠੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜ਼ਖਮੀ ਹੋਏ ਵਿਅਕਤੀਆਂ ਨੂੰ ਠੇਕੇਦਾਰ ਦੇ ਕਰਿੰਦੇ ਜਦੋਂ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਰਸਤੇ ‘ਚ ਸਤਨਾਮ ਸਿੰਘ ਉਰਫ ਸੱਤੂ ਪੁੱਤਰ ਰੂਪ ਸਿੰਘ ਵਾਸੀ ਪਿੰਡ ਬਾਗੜੀਆਂ (ਸੰਗਰੂਰ) ਦੀ ਮੌਤ ਹੋ ਗਈ। ਹਸਪਤਾਲ ‘ਚ ਦਾਖਲ ਕਾਕਾ ਸਿੰਘ ਵਾਸੀ ਸ਼ੇਰਮਾਜਰਾ ਦੇ ਬਿਆਨਾਂ ਦੇ ਆਧਾਰ ‘ਤੇ ਸਦਰ ਪੁਲਿਸ ਸਮਾਣਾ ਨੇ ਸ਼ਰਾਬ ਦੇ ਠੇਕੇਦਾਰਾਂ ਦੇ ਅਣਪਛਾਤੇ 4-5 ਕਰਿੰਦਿਆਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *