Breaking News
Home / Breaking News / ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ‘ਤੇ  ਰੇਪ ਦਾ ਦੋਸ਼

ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ‘ਤੇ  ਰੇਪ ਦਾ ਦੋਸ਼

ਪੱਤਰ ਪ੍ਰੇਰਕ
================
ਨਵੀਂ ਦਿੱਲੀ, 11 ਜੂਨ :ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ਖ਼ਿਲਾਫ਼ ਉਨ੍ਹਾਂ ਦੀ ਚੇਲੀ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਪਿਛਲੇ ਦਿਨੀਂ ਪੀੜਤਾ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਜਾਂਚ ਕਰਨ ਪਿੱਛੋਂ ਪੁਲਿਸ ਨੇ ਅੱਜ ਬਲਾਤਕਾਰ ਤੇ ਜਿਣਸੀ ਸੋਸ਼ਣ ਨਾਲ ਜੁੜੀਆਂ ਧਾਰਾਵਾਂ ਸਬੰਧੀ ਕੇਸ ਦਰਜ ਕੀਤਾ ਹੈ। ਜਲਦੀ ਹੀ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦਾਤੀ ਮਹਾਰਾਜ ਅਕਸਰ ਵੱਖ-ਵੱਖ ਚੈਨਲਾਂ ‘ਤੇ ਰਾਸ਼ੀਫਲ ਤੇ ਜੋਤਿਸ਼ ਸਬੰਧੀ ਪ੍ਰੋਗਰਾਮਾਂ ਵਿੱਚ ਨਜ਼ਰ ਆਉਂਦੇ ਹਨ। ਉਨ੍ਹਾਂ ਦਾ ਆਸ਼ਰਮ ਦੱਖਣ ਦਿੱਲੀ ਦੇ ਫਤਿਹਪੁਰ
ਬੇਰੀ ਵਿੱਚ ਹੈ ਜਿੱਥੇ ਕਈ ਨਾਮੀ ਹਸਤੀਆਂ ਆਉਂਦੀਆਂ ਰਹਿੰਦੀਆਂ ਹਨ। ਮਹਿਲਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਸ਼ਨੀਧਾਮ ਅੰਦਰ ਦੋ ਸਾਲ ਪਹਿਲਾਂ ਮਹਾਰਾਜ ਨੇ ਉਸ ਦਾ ਜਿਣਸੀ ਸੋਸ਼ਣ ਕੀਤਾ ਸੀ। ਸਮਾਜ ਵਿੱਚ ਬਦਨਾਮੀ ਤੇ ਡਰ ਦੀ ਵਜ੍ਹਾ ਕਰਕੇ ਉਸ ਨੇ ਪਹਿਲਾਂ ਇਸ ਬਾਰੇ ਸ਼ਿਕਾਇਤ ਨਹੀਂ ਕੀਤੀ ਸੀ। ਪੁਲਿਸ ਨੇ ਦਾਤੀ ਮਹਾਰਾਜ ‘ਤੇ 376 (ਬਲਾਤਕਾਰ), 377 (ਗੈਰ ਕੁਦਰਤੀ ਜਾਣਸੀ ਸਬੰਧ) ਤੇ 354 (ਛੇੜਛਾੜ) ਧਾਰਾਵਾਂ ਲਾਈਆਂ ਹਨ। ਦਾਤੀ ਮਹਾਰਾਜ 7 ਸਾਲਾਂ ਦੀ ਉਮਰ ਵਿੱਚ ਹੀ ਸੰਤ ਬਣ ਗਏ ਸਨ। ਦਾਤੀ ਮਹਾਰਾਜ ਸੋਸ਼ਲ ਮੀਡੀਆ ‘ਤੇ ਪੰਚਾਂਗ ਤੇ ਰਾਸ਼ੀਫਲ ਸਬੰਧਤ ਵੀਡੀਓ ਤੇ ਹੋਰ ਜਾਣਕਾਰੀਆਂ ਪੋਸਟ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਫੇਸਬੁਕ ਪੇਜ ‘ਤੇ 34 ਲੱਖ ਤੋਂ ਵੱਧ ਲੋਕ ਉਨ੍ਹਾਂ ਨੂੰ ਫੌਲੋ ਕਰਦੇ ਹਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *