Breaking News
Home / Breaking News / ਵਿੱਕੀ ਗੌਂਡਰ ਦਾ ਸਾਥੀ ਗਿਆਨ ਖਰਲਾਂਵਾਲਾ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

ਵਿੱਕੀ ਗੌਂਡਰ ਦਾ ਸਾਥੀ ਗਿਆਨ ਖਰਲਾਂਵਾਲਾ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

ਗੁਰਦਾਸਪੁਰ, 10 ਜੂਨ (ਪੱਤਰ ਪ੍ਰੇਰਕ) : ਨਾਭਾ ਜੇਲ੍ਹ ਵਿੱਚੋਂ ਫ਼ਰਾਰ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਗਿਆਨ ਖਰਲਾਂਵਾਲਾ ਨੂੰ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਦੋਵਾਂ ਪਾਸਿਆਂ ਤੋਂ ਹੋਈ ਫਾਇਰਿੰਗ ਵਿੱਚ ਗਿਆਨ ਦੀ ਲੱਤ ਉੱਤੇ ਗੋਲੀ ਲੱਗੀ ਹੈ। ਇਸ ਕਾਰਨ ਉਸ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਯਾਦ ਰਹੇ ਕਿ 21 ਅਪ੍ਰੈਲ, 2017 ਨੂੰ ਵਿੱਕੀ ਗੌਂਡਰ, ਗਿਆਨ ਖਰਲਾਂਵਾਲਾ ਦੇ ਤਿੰਨ ਸਾਥੀਆਂ ਨੇ ਗੁਰਦਾਸਪੁਰ ਦੇ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਦੋਂ ਤੋਂ ਹੀ ਪੁਲਿਸ ਇਨ੍ਹਾਂ ਪਿੱਛੇ ਲੱਗੀ ਹੋਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਐਸਐਸਪੀ ਭੁਪਿੰਦਰ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਸੀ ਕਿ ਵਿੱਕੀ ਗੌਂਡਰ ਆਪਣੇ ਸਾਥੀਆਂ ਨਾਲ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਘੁੰਮ ਰਿਹਾ ਹੈ। ਇਸੇ ਤਹਿਤ ਇਲਾਕੇ ਵਿੱਚ ਨਾਕੇਬੰਦੀ ਕੀਤੀ ਗਈ ਸੀ। ਪੁਲਿਸ ਅਨੁਸਾਰ ਪਿੰਡ ਬੇਰੀਆਂ ਲਾਗੇ ਲੱਗੇ ਨਾਕੇ ਉੱਤੇ ਜਦੋਂ ਇੱਕ ਬੋਲੈਰੋ ਗੱਡੀ ਨੂੰ ਰੋਕਿਆ ਗਿਆ ਤਾਂ ਇਸ ਵਿੱਚੋਂ ਤਿੰਨ ਵਿਅਕਤੀ ਪੁਲਿਸ ਉੱਤੇ ਫਾਇਰਿੰਗ ਕਰਦੇ ਹੋਏ ਗੱਡੀ ਛੱਡ ਕੇ ਭੱਜਣ ਲੱਗੇ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਇੱਕ ਗੋਲੀ ਵਿੱਕੀ ਗੌਂਡਰ ਦੇ ਸਾਥੀ ਗਿਆਨ ਦੀ ਲੱਤ ਵਿੱਚ ਲੱਗੀ। ਉਸ ਦੇ ਦੋ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਗਿਆਨ ਕੋਲੋਂ 32 ਬੋਰ ਦਾ ਰਿਵਾਲਵਰ ਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *