Breaking News
Home / Breaking News / ਵਿਸ਼ਵ ਪੰਜਾਬੀ ਵਿਕਾਸ ਕਾਨਫ਼ਰੰਸ ਅਗਲੇ ਸਾਲ ਜਨਵਰੀ ‘ਚ

ਵਿਸ਼ਵ ਪੰਜਾਬੀ ਵਿਕਾਸ ਕਾਨਫ਼ਰੰਸ ਅਗਲੇ ਸਾਲ ਜਨਵਰੀ ‘ਚ

ਪਟਿਆਲਾ, 27 ਦਸੰਬਰ (ਚੜ੍ਹਦੀਕਲਾ ਬਿਊਰੋ) : ਕੈਨੇਡਾ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ-2019 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਸ੍ਰ. ਅਜੈਬ ਸਿੰਘ ਚੱਠਾ ਅਤੇ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ ਦੀ ਸਰਪ੍ਰਸਤੀ ਵਿੱਚ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸਮਾਜ ਵਿੱਚੋਂ ਮਨਫੀ ਹੋ ਰਹੀ ਨੈਤਿਕਤਾ, ਪੰਜਾਬੀ ਦੀ ਪ੍ਰਫੁਲਤਾ ਲਈ ਹਰ ਸਾਲ ਪੰਜਾਬੀ ਵਿਕਾਸ ਕਾਨਫਰੰਸ ਕਰਵਾਉਣ ਦਾ ਫੈਸਲਾ ਕੀਤਾ ਗਿਆ। ਪਹਿਲੀ ਕਾਨਫਰੰਸ ਜਨਵਰੀ 2018 ਦੇ ਅਖੀਰਲੇ ਹਫਤੇ ਕੀਤੀ ਜਾਵੇਗੀ। ਇਹ ਕਾਨਫਰੰਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਹਿਯੋਗ ਦੇ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬੀ ਪੀਪਲਜ਼ ਫੈਲਫੇਅਰ ਆਰਗੇਨਾਈਜੇਸ਼ਨ (ਰਜਿ.), ਚੜ੍ਹਦੀਕਲਾ ਗਰੁੱਪ, ਨੌਰਥ ਜ਼ੋਨ ਕਲਚਰ ਸੈਂਟਰ, ਓਂਟਾਰੀਓ ਫਰੈਂਡਜ਼ ਕਲੱਬ ਦੇ ਤਾਲਮੇਲ ਦੇ ਨਾਲ ਇਸ ਨੂੰ ਸਫਲ ਬਣਾਇਆ ਜਾਵੇਗਾ। ਇਸ ਮੌਕੇ ਉਤੇ ਸ੍ਰੀਮਤੀ ਅਨੁਪਿੰਦਰ ਕੌਰ ਸੰਧੂ ਨੂੰ ਪੰਜਾਬੀ ਵਿਕਾਸ ਕਾਨਫਰੰਸ ਦਾ ਕੋਆਰਡੀਨੇਟਰ ਥਾਪਿਆ ਗਿਆ। ਕਾਨਫਰੰਸ ਦੀ ਕਾਮਯਾਬੀ ਲਈ ਉਨ੍ਹਾਂ ਦੇ ਨਾਲ ਕੁਝ ਸਹਿਯੋਗੀ ਵੀ ਲਗਾਏ ਜਾਣਗੇ। ਇਸ ਮੀਟਿੰਗ ਵਿੱਚ ਸ੍ਰ. ਚੱਠਾ, ਸ੍ਰ. ਜਗਜੀਤ ਸਿੰਘ ਦਰਦੀ, ਸ੍ਰ. ਤੇਜਿੰਦਰਪਾਲ ਸਿੰਘ ਸੰਧੂ, ਸ੍ਰੀ ਰਵਿੰਦਰ ਸ਼ਰਮਾ, ਸ੍ਰ. ਹਰਪ੍ਰੀਤ ਸਿੰਘ ਦਰਦੀ, ਸ੍ਰ. ਦਰਸ਼ਨ ਸਿੰਘ ਦਰਸ਼ਕ, ਸ੍ਰ. ਹਰੀ ਸਿੰਘ ਚਮਕ, ਸ੍ਰ. ਸਾਹਿਬ ਸਿੰਘ, ਸ੍ਰ. ਅਰਵਿੰਦਰ ਸਿੰਘ ਢਿਲੋਂ, ਸ੍ਰ. ਸੰਤੋਖ ਸਿੰਘ ਸੰਧੂ ਨੇ ਵੀ ਹਿੱਸਾ ਲਿਆ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *