Home / India / ਵਿਨੋਦ ਖੰਨਾ ਦਾ ਦੇਹਾਂਤ ਮੁੰਬਈ ‘ਚ ਹੋਇਆ ਅੰਤਿਮ ਸਸਕਾਰ, ਬਾਲੀਵੁੱਡ ਨੇ ਦਿੱਤੀ ਸ਼ਰਧਾਂਜਲੀ

ਵਿਨੋਦ ਖੰਨਾ ਦਾ ਦੇਹਾਂਤ ਮੁੰਬਈ ‘ਚ ਹੋਇਆ ਅੰਤਿਮ ਸਸਕਾਰ, ਬਾਲੀਵੁੱਡ ਨੇ ਦਿੱਤੀ ਸ਼ਰਧਾਂਜਲੀ

ਮੁੰਬਈ, 27 ਅਪ੍ਰੈਲ (ਪੱਤਰ ਪ੍ਰੇਰਕ) : ਫਿਲਮ ਅਭਿਨੇਤਾ ਅਤੇ ਸਾਂਸਦ ਵਿਨੋਦ ਖੰਨਾ ਦਾ 70 ਸਾਲ ਦੀ ਉਮਰ ‘ਚ ਅੱਜ ਸਵੇਰੇ ਦੇਹਾਂਤ ਹੋ ਗਿਆ। ਉੁਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਮੁੰਬਈ ਦੇ ਇਕ ਹਸਪਤਾਲ ‘ਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਵੀਰਵਾਰ ਸ਼ਾਮ ਨੂੰ ਵਰਲੀ ਦੇ ਸਮਸ਼ਾਨ ਘਾਟ ‘ਤੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਸਾਕਸ਼ੀ ਖੰਨਾ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਇਸ ਮੌਕੇ ਅਮਿਤਾਬ ਬਚਨ, ਗੁਲਜ਼ਾਰ, ਕਬੀਰ ਬੇਦੀ, ਰਣਜੀਤ, ਸੁਭਾਸ਼ ਘਈ, ਅਭਿਸ਼ੇਕ ਬਚਨ ਸਮੇਤ ਬਾਲੀਵੁੱਡ ਦੀਆਂ ਕਈ ਪ੍ਰਸਿੱਧ ਹਸਤੀਆਂ ਅਤੇ ਨਾਮਵਰ ਸ਼ਖ਼ਸੀਅਤਾਂ ਨੇ ਭਿੱਜੀਆਂ ਅੱਖਾਂ ਨਾਲ ਇਸ ਮਹਾਨ ਕਲਾਕਾਰ ਨੂੰ ਅੰਤਿਮ ਵਿਦਾਈ ਦਿੱਤੀ।  ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਵਿਨੋਦ ਖੰਨਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਵਿਨੋਦ ਖੰਨਾ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ‘ਤੇ ਦੁੱਖ ਪ੍ਰਗਟ ਕੀਤਾ ਹੈ। ਅਭਿਨੇਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਖੰਨਾ ਨੂੰ ਅਸੀਂ ਹਮੇਸ਼ਾ ਇਕ ਮਸ਼ਹੂਰ ਐਕਟਰ, ਸਮਰਪਿਤ ਨੇਤਾ ਅਤੇ ਬਹੁਤ ਹੀ ਚੰਗੇ ਮਨੁੱਖ ਦੇ ਰੂਪ ‘ਚ ਯਾਦ ਕਰਾਂਗੇ। ਉਨ੍ਹਾਂ ਦੇ ਆਪਣਿਆਂ ਦੇ ਇਸ ਦੁੱਖਦ ਸਮੇਂ ‘ਚ ਮੇਰੀ ਹਮਦਰਦੀ ਉਨ੍ਹਾਂ ਦੇ ਨਾਲ ਹੈ। ਐਕਟਰਸ ਹੇਮਾ ਮਾਲਿਨੀ ਨੇ ਕਿਹਾ ਕਿ ਫਿਲਮਾਂ ਤੋਂ ਲੈ ਕੇ ਰਾਜਨੀਤੀ ਤੱਕ ਵਿਨੋਦ ਖੰਨਾ ਨੇ ਮੇਰਾ ਬਹੁਤ ਸਾਥ ਦਿੱਤਾ। ਉਨ੍ਹਾਂ ਦੇ
ਦੇਹਾਂਤ ਦੀ ਖ਼ਬਰ ਮੇਰੇ ਲਈ ਬਹੁਤ ਦੁੱਖ ਭਰੀ ਹੈ। ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਟਵੀਟ ਕੀਤਾ ਕਿ ਵਿਨੋਦ ਖੰਨਾ ਜੀ ਨੂੰ ਉਨ੍ਹਾਂ ਦੇ ਫਿਲਮੀ ਯੋਗਦਾਨ ਅਤੇ ਉਨ੍ਹਾਂ ਦੀ ਸ਼ਾਣਦਾਰ ਚਰਿੱਤਰ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ, ਉਨ੍ਹਾਂ ਤਰ੍ਹਾਂ ਲੋਕ ਬਹੁਤ ਘੱਟ ਹੁੰਦੇ ਹਨ। ਤੁਸੀਂ ਬਹੁਤ ਯਾਦ ਆਓਗੇ ਸਰ। ਐਕਟਰ ਅਤੇ ਨੇਤਾ ਸ਼ਤਰੁਘਣ ਸਿੰਨ੍ਹਾ ਨੇ ਟਵੀਟ ‘ਤੇ ਉਨ੍ਹਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਲਿਖਿਆ ਕਿ ਵਿਨੋਦ ਖੰਨਾ ਸੱਚੀ ਮੇਰੇ ਆਪਣੇ ਸਨ। ਮੇਰੇ ਸਭ ਤੋਂ ਜ਼ਿਆਦਾ ਪਸੰਦੀਦਾ ਲੋਕਾਂ ‘ਚੋਂ ਇਕ ਸਨ। ਸਭ ਤੋਂ ਜ਼ਿਆਦਾ ਹੈਂਡਸਮ, ਟੈਲੇਂਟਡ ਅਤੇ ਸ਼ਾਣਦਾਰ ਕਲਾਕਾਰ ਹੁਣ ਨਹੀਂ ਰਹੇ। ਬੀ.ਜੇ.ਪੀ ਲੀਡਰ ਵਸੁੰਧਰਾ ਰਾਜੇ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਦੁੱਖ ਦੇ ਇਸ ਸਮੇਂ ‘ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਫੈਨਸ ਨਾਲ ਹੈ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਵੇ। ਨੇਤਾ ਰਾਮ ਵਿਲਾਸ ਪਾਸਵਾਨ ਨੇ ਵੀ ਟਵੀਟ ਕੀਤਾ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਨੇਤਾ ਅਤੇ ਅਭਿਨੇਤਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਵੇ। ਕ੍ਰਿਕਟਰ ਕਮੇਂਟਰ ਹਰਸ਼ਾ ਭੋਗਲੇ ਨੇ ਟਵੀਟ ਕੀਤਾ ਕਿ ਇਹ ਬਹੁਤ ਦੁੱਖ ਦੀ ਖ਼ਬਰ ਹੈ ਕਿ ਵਿਨੋਦ ਖੰਨਾ ਨਹੀਂ ਰਹੇ। ਬਹੁਤ ਹੀ ਯਾਦਾਂ ਹਨ ਮੇਰੀਆਂ ਉਨ੍ਹਾਂ ਨਾਲ। ਹੁਣ ਤੱਕ ਮੈਨੂੰ ਉਨ੍ਹਾਂ ਦੀ ਮੁਸਕਾਨ ਯਾਦ ਹੈ ਜਦੋਂ ਅਸੀਂ ਆਖ਼ਰੀ ਵਾਰ ਮਿਲੇ ਸੀ। ਯੂ.ਪੀ ਸੀ.ਐਮ ਯੋਗੀ ਆਦਿਤਿਆਨਾਥ ਨੇ ਟਵੀਟ ਕੀਤਾ ਕਿ ਅਭਿਨੇਤਾ ਅਤੇ ਭਾਜਪਾ ਸੰਸਦ ਵਿਨੋਦ ਖੰਨਾ ਦੇ ਦੇਹਾਂਤ ਦਾ ਸਮਾਚਾਰ ਬਹੁਤ ਦੁੱਖ ਭਰਿਆ ਹੈ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ। ਇਸ ਦੁੱਖ ਦੇ ਸਮੇਂ ‘ਚ ਮੇਰੀਆਂ ਸੰਵੇਦਨਾਵਾਂ ਵਿਨੋਦ ਖੰਨਾ ਜੀ ਦੇ ਪਰਿਵਾਰ ਨਾਲ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *