Home / India / ਵਿਗਿਆਨੀਆਂ ਵੱਲੋਂ ਦੋ ਪਰਮਾਣੂ ਰਿਐਕਟਰਾਂ ਨੂੰ ਹੋਏ ‘ਚੇਚਕ’ ਦੀ ਜਾਂਚ ਸ਼ੁਰੂ

ਵਿਗਿਆਨੀਆਂ ਵੱਲੋਂ ਦੋ ਪਰਮਾਣੂ ਰਿਐਕਟਰਾਂ ਨੂੰ ਹੋਏ ‘ਚੇਚਕ’ ਦੀ ਜਾਂਚ ਸ਼ੁਰੂ

ਮੁੰਬਈ, 19 ਮਾਰਚ (ਪੱਤਰ ਪ੍ਰੇਰਕ) :  ਬੇਹੱਦ ਸੁਰੱਖਿਅਤ ਭਾਰਤੀ ਪਰਮਾਣੂ ਰਿਐਕਟਰ ਕੰਪਲੈਕਸ ‘ਚ ਰੇਡੀਏਸ਼ਨ ਰੋਕੂ ਮਜ਼ਬੂਤ ਪਾਈਪਾਂ ‘ਤੇ ਕੁਝ ਅਜਿਹੀ ਖਾਮੀ ਦੇਖਣ ਨੂੰ ਮਿਲੀ ਹੈ, ਜਿਵੇਂ ਇਨਸਾਨਾਂ ‘ਚ ਚੇਚਕ ਦੀ ਇਨਫੈਕਸ਼ਨ ਦੌਰਾਨ ਦੇਖਣ ਨੂੰ ਮਿਲਦੀ ਹੈ। ਇਸ ਲਈ ਬਾਲੀਵੁੱਡ ਦੀ ਇਕ ਥ੍ਰਿਲਰ ਫਿਲਮ ਦੀ ਕਹਾਣੀ ਵਾਂਗ ਭਾਰਤੀ ਵਿਗਿਆਨੀ ਗੁਜਰਾਤ ਦੇ ਕਾਕਰਾਪਾਰ ਪਰਮਾਣੂ ਊਰਜਾ ਪਲਾਂਟ ‘ਚ ਪ੍ਰਮਾਣੂ ਰਿਸਾਅ ਦੀ ਗੁੱਥੀ ਸੁਲਝਾਉਣ ਲਈ ਸਖਤ ਮਿਹਨਤ ਕਰ ਰਹੇ ਹਨ। 21ਵੀਂ ਸਦੀ ਦਾ ਇਹ ਐਟਮਿਕ ਪਾਰਟਬਾਇਲਰ ਅਸਲ ‘ਚ ਵਿਗਿਆਨੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਇਸ ਦੀ ਕੰਧ ਉਸ ਮਸ਼ਹੂਰ ਸੰਪਤੀ ਨਾਲ ਜੁੜੀ ਹੈ, ਜਿਥੇ ਮੰਨੇ-ਪ੍ਰਮੰਨੇ ਬਾਲੀਵੁੱਡ ਫਿਲਮ ਸਟਾਰ ਰਾਜ ਕਪੂਰ ਰਿਹਾ ਕਰਦੇ ਸਨ। ਇਥੇ ਉਹ ਦੱਖਣੀ ਗੁਜਰਾਤ ‘ਚ ਦੋਹਰੇ ਰਿਐਕਟਰਾਂ ਤੋਂ ਹੋਏ ਭੇਦ ਭਰੇ ਰਿਸਾਅ ਦੇ ਅਸਲੀ ਕਾਰਨ ਦਾ ਪਤਾ ਲਗਾਉਣ ਲਈ ਵਾਧੂ ਸਮੇਂ ਤਕ ਕੰਮ ਕਰ ਰਹੇ ਹਨ। ਪਰਮਾਣੂ ਮਾਹਿਰਾਂ ਦਾ ਕਹਿਣਾ ਹੈ ਕਿ ਦੁਰਲੱਭ ਮਿਸ਼ਰਿਤ ਧਾਤੂ ਨਾਲ ਬਣੇ ਪਾਈਪਾਂ ‘ਤੇ ‘ਚੇਚਕ’ ਵਰਗਾ ਇਨਫੈਕਸ਼ਨ ਹੋਇਆ ਹੈ ਅਤੇ ਇਹ ਇਨਫੈਕਸ਼ਨ ਗੁਜਰਾਤ ਦੇ ਕਾਕਰਾਪਾਰ ‘ਚ ਦੋ ਭਾਰਤੀ ਸੰਕੁਲਿਤ ਭਾਰੀ ਜਲ ਰਿਐਕਟਰਾਂ ਦੀਆਂ ਨਾਲੀਆਂ ‘ਚ ਫੈਲ ਚੁੱਕਾ ਹੈ। ਇਸ ਤੋਂ ਮਾੜੀ ਗੱਲ ਇਹ ਹੈ ਕਿ ਇਕ ਸਾਲ ਤੋਂ ਵਧ ਸਮੇਂ ਤੱਕ ਜਾਂਚ ਦੇ ਬਾਵਜੂਦ ਵਿਗਿਆਨੀ ਇਹ ਨਹੀਂ ਸਮਝ ਸਕੇ ਕਿ ਗੜਬੜੀ ਕਿੱਥੇ ਹੋਈ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *