Breaking News
Home / India / ਵਾਦੀ ‘ਚੋਂ ‘ਗੋ ਇੰਡੀਆ ਗੋ’ ਦੇ ਨਾਅਰੇ ਨਾਲ ਵਾਪਸ ਆਏ ਤੇਲ ਟੈਂਕਰ

ਵਾਦੀ ‘ਚੋਂ ‘ਗੋ ਇੰਡੀਆ ਗੋ’ ਦੇ ਨਾਅਰੇ ਨਾਲ ਵਾਪਸ ਆਏ ਤੇਲ ਟੈਂਕਰ

ਜੰਮੂ, 16 ਸਤੰਬਰ (ਚ.ਨ.ਸ.) : ਟੈਂਕਰ ਚਾਲਕਾਂ ਦੇ ਲਈ ਕਸ਼ਮੀਰ ਘਾਟੀ ‘ਚ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ ਹਨ। ਘਾਟੀ ‘ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਰਨ ਲਈ ਟੈਂਕਰ ਚਾਲਕਾਂ ਦੀ ਮਨਾਹੀ ਦੇ ਪਿੱਛੇ ਸੁਰੱਖਿਆ ਦਾ ਇਕ ਵੱਡਾ ਕਾਰਨ ਹੈ। ਵੀਰਵਾਰ ਨੂੰ ਘਾਟੀ ਤੋਂ ਵਾਪਸ ਆਏ
ਇਕ ਤੇਲ ਟੈਂਕਰ ‘ਤੇ ਦੰਗਾਕਾਰੀਆਂ ਨੇ ਹਰੇ ਰੰਗ ਨਾਲ ਗੋ ਇੰਡੀਆ ਗੋ ਬੈਕ ਲਿਖਿਆ ਸੀ। ਹਾਲਾਂਕਿ ਐਸੋਸੀਏਸ਼ਨ ਨੇ ਕਸ਼ਮੀਰ ਦੇ ਲਈ ਆਪਣੀ ਹੜਤਾਲ ਟਾਲ ਦਿੱਤੀ ਹੈ ਅਤੇ ਘਾਟੀ ਦੇ ਲਈ ਤੇਲ ਸਪਲਾਈ ਨੂੰ ਜਾਰੀ ਰੱਖਿਆ ਹੈ ਪਰ ਟੈਂਕਰ ਚਾਲਕਾਂ ‘ਚ ਡਰ ਹੈ। ਐਸੋਸੀਏਸ਼ਨ ਦੇ ਮੁਤਾਬਕ ਜਿਸ ਟੈਂਕਰ ‘ਤੇ ਗੋ ਇੰਡੀਆ ਗੋ ਬੈਕ ਲਿਖਿਆ ਹੈ, ਉਸ ਦਾ ਚਾਲਕ ਕਾਫੀ ਡਰਿਆ ਹੋਇਆ ਹੈ। ਐਸੋਸੀਏਸ਼ਨ ਦਾ ਦੋਸ਼ ਹੈ ਕਿ ਸਰਕਾਰ ਦੇ ਪਾਸੇ ਤੋਂ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *