Breaking News
Home / Breaking News / ਲੰਗਾਹ ਹੋਰ 3 ਦਿਨਾਂ ਲਈ ਪੁਲਿਸ ਹਵਾਲ

ਲੰਗਾਹ ਹੋਰ 3 ਦਿਨਾਂ ਲਈ ਪੁਲਿਸ ਹਵਾਲ

ਗੁਰਦਾਸਪੁਰ, 10 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਅਦਾਲਤ ਨੇ ਬਲਾਤਕਾਰ ਦੇ ਇਲਜ਼ਾਮ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਨੇਤਾ ਤੇ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦਾ 3 ਦਿਨਾਂ ਪੁਲਿਸ ਰਿਮਾਂਡ ਹੋਰ ਦੇ ਦਿੱਤਾ ਹੈ। ਪਹਿਲਾਂ ਲੰਗਾਹ ਦਾ 5 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਜਿਸ ਵਿੱਚ ਬੀਤੇ ਕੱਲ੍ਹ 1 ਦਿਨ ਦਾ ਵਾਧਾ ਕਰ ਦਿੱਤਾ ਗਿਆ ਸੀ। ਅੱਜ ਰਿਮਾਂਡ ਖ਼ਤਮ ਹੋਣ ਦੀ ਸੂਰਤ ਵਿੱਚ ਗੁਰਦਾਸਪੁਰ ਪੁਲਿਸ ਨੇ ਲੰਗਾਹ ਨੂੰ ਗੁਰਦਾਸਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਲੰਗਾਹ ਨੂੰ ਤੀਜੀ ਵਾਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਅਦਾਲਤ ਤੋਂ ਤਫਤੀਸ਼ ਪੂਰੀ ਕਰਨ ਲਈ 7 ਦਿਨ ਦਾ ਰਿਮਾਂਡ ਹੋਰ ਮੰਗਿਆ ਸੀ ਪਰ ਅਦਾਲਤ ਨੇ 3 ਦਿਨ ਦੇ ਰਿਮਾਂਡ ਦੀ ਮਨਜ਼ੂਰੀ ਦਿੱਤੀ ਹੈ। ਸੁੱਚਾ ਸਿੰਘ ਲੰਗਾਹ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਿਰਫ ਇਹੋ ਜਵਾਬ ਦਿੱਤਾ ਕਿ ਉਹ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਹੀ ਬੋਲੇਗਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ‘ਤੇ ਗੁਰਦਾਸਪੁਰ ਦੀ ਹੀ ਮਹਿਲਾ ਪੁਲਿਸ ਸਿਪਾਹੀ ਨੇ ਬਲਾਤਕਾਰ ਦੇ ਇਲਜ਼ਾਮ ਲਾਏ ਹੋਏ ਹਨ। ਉਸ ਨੇ ਪੁਲਿਸ ਨੂੰ ਸਬੂਤ ਵਜੋਂ ਇੱਕ ਵੀਡੀਓ ਵੀ ਦਿੱਤੀ ਸੀ। ਇਸ ਤੋਂ ਬਾਅਦ ਲੰਗਾਹ ਦੇ ਨਾਂ ਤੋਂ ਇੱਕ ਅਸ਼ਲੀਲ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈ। ਇਸ ਤੋਂ ਬਾਅਦ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਸੁੱਚਾ ਸਿੰਘ ਲੰਗਾਹ ਨੂੰ ਆਪਣੇ ਵਿੱਚੋਂ ਬਾਹਰ ਕਰ ਦਿੱਤਾ ਸੀ।  ਜ਼ਿਕਰਯੋਗ ਹੈ ਕਿ 29 ਸਤੰਬਰ 2017 ਨੂੰ ਲੰਗਾਹ ਉੱਪਰ ਇਕ ਵਿਧਵਾ ਮਹਿਲਾ ਵੱਲੋਂ ਥਾਣਾ ਸਿਟੀ ‘ਚ ਬਿਆਨ ਦਰਜ ਕਰਵਾ ਕੇ ਲੰਗਾਹ ਖਿਲਾਫ ਰੇਪ ਦਾ ਕੇਸ ਦਰਜ ਕਰਵਾਇਆ ਸੀ। ਜਿਸ ਤੋਂ ਬਾਅਦ ਲੰਗਾਹ ਨੇ ਮਾਨਯੋਗ ਸੀ.ਜੇ.ਐਮ ਮੋਹਿਤ ਬਾਂਸਲ ਦੀ ਕੋਰਟ ਵਿਚ ਆਤਮਸਮਰਪਣ ਕਰ ਦਿੱਤਾ ਸੀ ਅਤੇ ਕੋਰਟ ਵੱਲੋਂ ਲੰਗਾਹ ਨੂੰ ਪੰਜ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ, ਜਿਸ ਦਾ ਸੋਮਵਾਰ ਨੂੰ ਮੁੜ ਪੁਲਿਸ ਵਲੋਂ ਲੰਗਾਹ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਲੰਗਾਹ ਦੇ ਇਕ ਦਿਨ ਦਾ ਰਿਮਾਂਡ ਵਧਾ ਦਿੱਤਾ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *