Home / Breaking News / ਲੰਗਾਹ ਦਾ ਨਿਆਇਕ ਰਿਮਾਂਡ ਖ਼ਤਮ

ਲੰਗਾਹ ਦਾ ਨਿਆਇਕ ਰਿਮਾਂਡ ਖ਼ਤਮ

ਗੁਰਦਾਸਪੁਰ, 27 ਅਕਤੂਬਰ (ਪੱਤਰ ਪ੍ਰੇਰਕ) : ਰੇਪ ਕੇਸ ਮਾਮਲੇ ‘ਚ ਫਸੇ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਚੁੱਕੇ ਸੁੱਚਾ ਸਿੰਘ ਲੰਗਾਹ ਨੂੰ ਅੱਜ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਕੀਤਾ ਜਾਣਾ ਸੀ। ਪਰ ਵੀਡੀਓ ਕਾਨਫਰੰਸ ‘ਚ ਤਕਨੀਕੀ ਖਰਾਬੀ ਹੋਣ ਕਾਰਨ ਡਿਊਟੀ ਮੈਜਿਸਟ੍ਰੇਟ ਚੰਦਨ ਹੰਸ ਵੱਲੋਂ ਵੀਡੀਓ ਕਾਨਫਰੈਂਸਿੰਗ  ਦੀ ਅਗਲੀ ਤਰੀਕ 10-11-2017 ਨਿਰਧਾਰਿਤ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ‘ਚ 13 ਅਕਤੁਬਰ ਨੂੰ ਸੀ.ਜੇ.ਐਮ ਮੋਹਿਤ ਬਾਂਗਸ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ 14 ਦਿਨ ਦੇ ਲਈ ਸੁੱਚਾ ਸਿੰਘ ਲੰਗਾਹ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਕੇ ਕਪੂਰਥਲਾ ਦੀ ਕੇਂਦਰੀ ਜੇਲ੍ਹ ‘ਚ ਤਬਦੀਲ ਕਰ ਦਿੱਤਾ ਸੀ, ਜਿਸ ਦਾ ਅੱਜ 14 ਦਾ ਦਿਨ ਰਿਮਾਂਡ ਪੂਰਾ ਹੋ ਗਿਆ ਸੀ ਤੇ ਲੰਗਾਹ ਨੂੰ ਵੀਡੀਓ ਕਾਨਫਰੈਂਸਿੰਗ  ਰਾਹੀਂ ਪੇਸ਼ ਕੀਤਾ ਜਾਣਾ ਸੀ। ਪਰ ਵੀਡੀਓ ਕਾਨਫਰੈਂਸਿੰਗ ‘ਚ ਖਰਾਬੀ ਆਉਣ ਕਾਰਨ ਲੰਗਾਹ ਦੀ ਪੇਸ਼ ਹੋਣ ਦੀ ਤਰੀਕ ‘ਚ ਵਾਧਾ ਕੀਤਾ ਗਿਆ ਹੈ ਅਤੇ ਲੰਗਾਹ ਹੁਣ 10 ਨਵੰਬਰ ਨੂੰ ਪੇਸ਼ ਹੋਣਗੇ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *