Breaking News
Home / Breaking News / ਲੋਕ ਸਭਾ ‘ਚ ਹੋਈ ਸੋਕੇ ਦੀ ਸਥਿਤੀ ‘ਤੇ ਚਰਚਾ

ਲੋਕ ਸਭਾ ‘ਚ ਹੋਈ ਸੋਕੇ ਦੀ ਸਥਿਤੀ ‘ਤੇ ਚਰਚਾ

‘ਸਾਂਸਦ ਏ. ਸੀ. ‘ਚ ਬੈਠੇ ਨੇ ਪਰ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਹੋ ਰਿਹਾ ਨਸੀਬ’

ਨਵੀਂ ਦਿੱਲੀ, 10 ਮਈ (ਚ.ਨ.ਸ.) : ਲੋਕ ਸਭਾ ‘ਚ ਮੰਗਲਵਾਰ ਨੂੰ ਦੇਸ਼ ‘ਚ ਸੋਕੇ ਦੇ ਹਾਲਾਤ ‘ਤੇ ਹੋ ਰਹੀ ਚਰਚਾ ਦਰਮਿਆਨ ਤ੍ਰਿਣਮੂਲ ਕਾਂਗਰਸ ਮੈਂਬਰ ਅਪਰੂਪਾ ਪੋਦਾਰ ਨੇ ਕਿਹਾ ਕਿ ਅਸੀਂ ਸੰਸਦ ਮੈਂਬਰ ਆਰਾਮ ਨਾਲ ਏ. ਸੀ. ‘ਚ ਬੈਠੇ ਹਾਂ ਅਤੇ ਦੇਸ਼ ‘ਚ 30 ਕਰੋੜ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਨਿਯਮ 193 ਤਹਿਤ ਦੇਸ਼ ਵਿਚ ਸੋਕੇ ਦੇ ਹਾਲਾਤ ‘ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਮੈਂਬਰ ਅਪਰੂਪਾ ਪੋਦਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਾਣੀ ਦੇ ਸੰਕਟ ‘ਤੇ ਅਧਿਐਨ ਕਰਾਉਣਾ ਚਾਹੀਦਾ ਹੈ, ਪਾਣੀ ਦੇ ਪੁਨਰ ਚੱਕਰ ਅਤੇ ਮੁੜ ਵਰਤੋਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਹਨ ਅਤੇ ਅੱਜ ਉਹ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸੰਸਦ ਮੈਂਬਰ ਏ. ਸੀ. ‘ਚ ਬੈਠੇ ਹਾਂ, ਸਾਡੇ ਕੋਲ ਪੀਣ ਲਈ ਸਾਫ ਪਾਣੀ ਉਪਲੱਬਧ ਹੈ ਪਰ 30 ਕਰੋੜ ਲੋਕਾਂ ਨੂੰ ਪੀਣ ਦਾ ਪਾਣੀ ਤੱਕ ਉਪਲੱਬਧ ਨਹੀਂ ਹੈ। ਸਾਨੂੰ ਮਿਲ ਕੇ ਇਸ ਬਾਰੇ ਸੋਚਣਾ ਚਾਹੀਦਾ ਹੈ।@

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *