Breaking News
Home / Breaking News / ਲਾਲੂ ਨੂੰ ਸਾਢੇ 3 ਸਾਲ ਦੀ ਸਜ਼ਾ

ਲਾਲੂ ਨੂੰ ਸਾਢੇ 3 ਸਾਲ ਦੀ ਸਜ਼ਾ

ਪਟਨਾ, 6 ਜਨਵਰੀ (ਚੜ੍ਹਦੀਕਲਾ ਬਿਊਰੋ) : ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਬਹੁਚਰਚਿਤ ਅਰਬਾਂ ਰੁਪਏ ਦਾ ਚਾਰਾ ਘੁਟਾਲੇ ਦੇ ਨਿਯਮਿਤ ਮਾਮਲੇ 64ਏ/96 ‘ਚ ਰਾਂਚੀ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਦੀ ਵਿਸ਼ੇਸ਼ ਅਦਾਲਤ ਨੇ ਸਾਢੇ ਤਿੰਨ ਸਾਲ ਦੀ ਸਜ਼ਾ ਅਤੇ 5 ਲੱਖ ਦਾ ਜੁਰਮਾਨਾ ਸੁਣਾਇਆ ਹੈ। ਦੇਵਘਰ ਕੋਸ਼ਾਨਗਰ ਤੋਂ ਗੈਰ-ਤਰੀਕੇ ਨਾਲ 89 ਲੱਖ ਰੁਪਏ ਕਢਵਾਉਣ ਦੇ ਮਾਮਲੇ ‘ਚ ਇਹ ਵੱਡਾ ਫੈਸਲਾ ਹੈ। ਫੈਸਲੇ ‘ਚ ਪਹਿਲਾਂ ਸਾਰੇ ਦੋਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤੀ ਕਾਰਵਾਈ ‘ਚ ਸ਼ਾਮਲ ਹੋਏ। ਲਾਲੂ ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ‘ਚ ਬੰਦ ਹਨ। ਜੁਰਮਾਨਾ ਨਾ ਦੇਣ ‘ਤੇ 6 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਪੈ ਸਕਦੀ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *