Breaking News
Home / Business / ਲਾਲੂ ਨੂੰ ਰਾਮਦੇਵ ਨੇ ਸਿਖਾਇਆ ਯੋਗ ਅਤੇ ਚਿਹਰੇ ‘ਤੇ ਲਾਈ ਕ੍ਰੀਮ

ਲਾਲੂ ਨੂੰ ਰਾਮਦੇਵ ਨੇ ਸਿਖਾਇਆ ਯੋਗ ਅਤੇ ਚਿਹਰੇ ‘ਤੇ ਲਾਈ ਕ੍ਰੀਮ

ਨਵੀਂ ਦਿੱਲੀ, 4 ਮਈ (ਚ.ਨ.ਸ.) : ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਯੋਗ ਗੁਰੂ ਬਾਬਾ ਰਾਮਦੇਵ ਇਕੱਠੇ ਨਜ਼ਰ ਆਏ। ਰਾਮਦੇਵ ਅਤੇ ਲਾਲੂ ਨੇ ਮੁਲਾਕਾਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸਣਯੋਗ ਹੈ ਕਿ ਲਾਲੂ ਯਾਦਵ ਅਤੇ ਬਾਬਾ ਰਾਮਦੇਵ ਇਕ-ਦੂਜੇ ਦੇ ਵਿਰੋਧੀ ਮੰਨੇ ਜਾਂਦੇ ਰਹੇ ਹਨ। ਰਾਮਦੇਵ ਨੇ ਲਾਲੂ ਦੇ ਦਿੱਲੀ ਸੁਥਿਤ ਉਨ੍ਹਾਂ ਦੇ ਘਰ ‘ਚ ਮੁਲਾਕਾਤ ਕੀਤੀ ਅਤੇ
ਲਾਲੂ ਨੇ ਰਾਮਦੇਵ ਦੀ ਜੰਮ ਕੇ ਤਾਰੀਫ ਕੀਤੀ। ਇਸ ਮੁਲਾਕਾਤ ਦੌਰਾਨ ਰਾਮਦੇਵ ਨੇ ਲਾਲੂ ਨੂੰ ਯੋਗ ਵੀ ਸਿਖਾਇਆ। ਮੁਲਾਕਾਤ ਦੌਰਾਨ ਲਾਲੂ ਨੇ ਦੱਸਿਆ ਕਿ ਉਨ੍ਹਾਂ ਦਾ ਰਾਮਦੇਵ ਨਾਲ ਕੋਈ ਝਗੜਾ ਨਹੀਂ ਹੈ। ਮੈਂ ਹੁਣ ਤੋਂ ਬਾਬਾ ਰਾਮਦੇਵ ਦੇ ਪ੍ਰੋਡੈਕਟ
ਦੀ ਹੀ ਵਰਤੋਂ ਕਰਾਂਗਾ। ਲਾਲੂ ਨੇ ਰਾਮਦੇਵ ਦੇ ਪਤੰਜਲੀ ਸੰਸਥਾ ‘ਚ ਬਣੇ ਕੁਝ ਪ੍ਰੋਡੈਕਟ ਦੀ ਸ਼ਲਾਘਾ ਕੀਤੀ। ਰਾਮਦੇਵ ਨੇ ਲਾਲੂ ਦੇ ਚਿਹਰੇ ‘ਤੇ ਕ੍ਰੀਮ ਵੀ ਲਾਈ। ਲਾਲੂ ਨੇ ਰਾਮਦੇਵ ਦੇ ਪ੍ਰੋਡੈਕਟ ਦੀ ਜੰਮ ਕੇ ਤਾਰੀਫ ਕੀਤੀ। ਰਾਮਦੇਵ ਨੇ ਲਾਲੂ ਨੂੰ ਪਤੰਜਲੀ ਦੇ ਕਈ ਪ੍ਰੋਡੈਕਟ ਵੀ ਭੇਟ ਕੀਤੇ। ਲਾਲੂ ਨੇ ਰਾਮਦੇਵ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਰਾਮਦੇਵ ਜੋ ਕੰਮ ਕਰ ਰਹੇ ਹਨ, ਉਹ ਬਹੁਤ ਹੀ ਚੰਗਾ ਹੈ। ਲਾਲੂ ਨੇ ਬਾਬਾ ਰਾਮਦੇਵ ਦੇ ਸਾਬਣ, ਕ੍ਰੀਮ ਅਤੇ ਕਈ ਹੋਰ ਉਤਪਾਦਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਲੋਕ ਰਾਮਦੇਵ ਵਿਰੁੱਧ ਸਾਜ਼ਿਸ਼ ਕਰਕੇ ਉਨ੍ਹਾਂ ਦੇ ਪ੍ਰੋਡੈਕਟ ਨੂੰ ਖਰਾਬ ਦੱਸਦੇ ਹਨ, ਜਦਕਿ ਇਹ ਉਤਪਾਦ ਬਾਜ਼ਾਰ ‘ਚ ਮੌਜੂਦ ਮਿਲਾਵਟੀ ਸਾਮਾਨਾਂ ਨਾਲੋਂ ਚੰਗੇ ਹਨ।

About admin

Check Also

ਖੱਟੜ ਨੇ ਕੈਪਟਨ ਨੂੰ ਲਿਖੀ ਚਿੱਠੀ

ਰਾਵੀ-ਬਿਆਸ ਦੇ ਪਾਣੀ ਦੀ ਸੁਚੱਜੀ ਵਰਤੋਂ ਲਈ ਕੀਤੇ ਜਾਣ ਉਪਰਾਲੇ ਜਨਤਕ ਥਾਵਾਂ ਦੀ ਥਾਂ ਮਸਜਿਦ …

Leave a Reply

Your email address will not be published. Required fields are marked *